editor@sikharchives.org

ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬੰਦਾ ਸਿੰਘ ਬਹਾਦਰ ਨੂੰ, ਅੰਮ੍ਰਿਤ ਗੁਰਾਂ ਨੇ ਆਪ ਛਕਾਇਆ;
ਜਥੇਦਾਰ ਥਾਪ ਕੇ ਤੇ ਉਸ ਨੂੰ ਵੱਲ ਪੰਜਾਬ ਘਲਾਇਆ।
ਕੀਤੇ ਪਾਪ ਜੋ ਜ਼ਾਲਮਾਂ ਨੇ, ਉਨ੍ਹਾਂ ਨੂੰ ਯਾਦ ਕਰੌਣੀ ਨਾਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਪੰਜ ਤੀਰ ਬਖਸ਼ ਕੇ ਤੇ, ਦਿੱਤਾ ਗੁਰਾਂ ਨੇ ਨਾਲ ਨਗਾਰਾ;
ਹੁਕਮਨਾਮੇ ਲਿਖ ਦਿੱਤੇ ਤੈਨੂੰ ਦੇਊਗਾ ਪੰਥ ਹੁੰਗਾਰਾ।
ਦੇ ਕੇ ਥਾਪੜਾ ਕਹਿੰਦੇ ਨੇ, ਤੇਰੇ ਜਿਹਾ ਕੋਈ ਨਹੀਂ ਸਾਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਨਿਸ਼ਾਨ ਸਾਹਿਬ, ਨਗਾਰੇ ਦਾ, ਹਰ ਦਮ ਕਰਨਾ ਹੈ ਸਤਿਕਾਰ;
ਕਿਸੇ ਦੇ ਧਰਮ ਅਸਥਾਨਾਂ ’ਤੇ, ਕਰਨਾ ਨਹੀਂ ਤੁਸਾਂ ਨੇ ਵਾਰ।
ਸਿੱਖੀ ਦੇ ਵੈਰੀ ਜੋ, ਮਾਰੋ ਉਸ ਦੇ ਜਿਗਰ ਵਿਚ ਕਾਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਵਧਿਆ ਵੱਲ ਪੰਜਾਬ ਦੇ ਜਾਂ, ਚਾਰ ਹਜ਼ਾਰ ਸੀ ਘੋੜ ਅਸਵਾਰ;
ਕੁਝ ਪੈਦਲ ਰਲ ਗਏ ਨੇ, ਜਿਨ੍ਹਾਂ ਦੇਣਾ ਕਰਜ਼ ਉਤਾਰ।
ਸੋਨੀਪਤ ਤੇ ਕੈਥਲ ਦੀ, ਥਰ-ਥਰ ਕੰਬਦੀ ਹੁਕਮਰਾਨੀ;
ਬੰਦਾ ਸਿੰਘ ਬਹਾਦਰ ਦੀ ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਸਮਾਣਾ ਫਤਹ ਕਰ ਕੇ ਕਬਜ਼ਾ ਜਾ ਘੁੜਾਮ ’ਤੇ ਕੀਤਾ;
ਉਸਮਾਨ ਖਾਨ ਸਢੌਰੇ ਦਾ, ਫੜ ਕੇ ਕੀਤਾ ਫੀਤਾ ਫੀਤਾ।
ਬੁੱਧੂ ਸ਼ਾਹ ਦੇ ਕਾਤਲ ਦੀ, ਤੋੜੀ ਅੱਧ-ਵਿਚਕਾਰ ਜਵਾਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ।

ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ, ਸਰਹਿੰਦ ’ਚ ਬੈਠੇ ਜੋ ਹਤਿਆਰੇ;
ਆਂਹਦੇ ਦੁਸ਼ਟ ਹਾਕਮਾਂ ਨੂੰ, ਆਪਾਂ ਦਿਨੇ ਵਿਖੌਣੇ ਤਾਰੇ!
ਬੇਕਿਰਕ ਵਜੀਰੇ ਨੂੰ ਸਿੰਘਾਂ, ਯਾਦ ਕਰਾ ’ਤੀ, ਨਾਨੀ;
ਬੰਦਾ ਸਿੰਘ ਬਹਾਦਰ ਦੀ ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਅਤਿਆਚਾਰੀ ਅਬਦੁੱਸਮਦ ਦੀਆਂ ਫੌਜਾਂ ਨੇ, ਬੰਦਾ ਸਿੰਘ ਨੇ ਨੂੰ ਘੇਰੇ ਪਾਏ;
ਘੇਰਾ ਅੱਠ ਮਹੀਨੇ ਦਾ, ਵਸਤੂ ਕੋਈ ਅੰਦਰ ਨਾ ਜਾਏ।
ਜਥੇਦਾਰ ਦੇ ਫੜਨੇ ਨੂੰ ਰੱਖੀ, ਜ਼ਾਲਮਾਂ ਬਹੁਤ ਨਿਗਰਾਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਧੋਖੇ ਨਾਲ ਜ਼ਾਲਮਾਂ ਨੇ, ਬੰਦਾ ਸਿੰਘ ਨੂੰ ਕੈਦ ਸੀ ਕਰਿਆ;
ਗੁੱਝੇ ਭੇਤ ਪੁੱਛਦੇ ਰਹੇ ਬੰਦਾ ਸਿੰਘ ਨਾ ਉਨ੍ਹਾਂ ਤੋਂ ਹਰਿਆ।
ਉਸ ਦੇ ਪੁੱਤ ਅਜੈ ਸਿੰਘ ਨੂੰ, ਮਾਰ ਕੇ ਚਾਹੁੰਦੇ ਰੂਹ ਤੜਫਾਣੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ

ਅਸਹਿ ਅਕਹਿ ਤਸੀਹੇ ਦੇ ਕੇ, ਕੀਤਾ ਬੰਦਾ ਸਿੰਘ ਸ਼ਹੀਦ;
ਯਾਦ ਉਹਦੀ ਕੁਰਬਾਨੀ ਨੇ, ‘ਭੌਰਾ’ ਰਹਿਣਾ ਰਹਿੰਦੀ ਦੁਨੀਆਂ ਤੀਕ।
‘ਬਚਿੱਤਰ ਸਿੰਘ’ ਕਵੀਸ਼ਰ ਨੇ, ਕਰਨੀ ਉਸ ਦੀ ਕਥਾ ਬਿਆਨੀ;
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sawarn Singh Bhaur

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)