editor@sikharchives.org

ਅੰਤਰਰਾਸ਼ਟਰੀ ਨਾਰੀ ਦਿਹਾੜਾ

ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਸਾਰੀ ਮਨੁੱਖਤਾ ਬਰਾਬਰ ਹੈ ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਵਧਾਈ :

ਸਭ ਤੋਂ ਪਹਿਲਾਂ ਮੈਂ ਸਾਰੀਆਂ ਬੀਬੀਆਂ ਅਤੇ ਸੰਗਤਾਂ ਨੂੰ ਗੁਰਦੁਆਰੇ ਵਿੱਚ ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਉਣ ਵਾਸਤੇ ਵਾਧਾਈ ਦਿੰਦਾ ਹਾਂ ।

ਅੰਤਰਰਾਸ਼ਟਰੀ ਨਾਰੀ ਦਿਹਾੜੇ ਦਾ ਪਿਛੋਕੜ: ਆਮ ਤੌਰ ਤੇ ਔਰਤਾਂ ਨੂੰ ਬੰਦਿਆਂ ਦੇ ਮੁਕਾਬਲੇ ਹਰ ਪੱਖ ਤੋਂ ਕਮਜ਼ੋਰ ਸਮਝਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕੋ ਕੰਮ ਵਾਸਤੇ ਘੱਟ ਪੈਸੇ ਦਿੱਤੇ ਜਾਂਦੇ ਰਹੇ ਹਨ ।

੧੯੦੮ : ਅੰਤਰਰਾਸ਼ਟਰੀ ਨਾਰੀ ਦਿਹਾੜੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ੨੮ ਫਰਵਰੀ ੧੯੦੮ ਨੂੰ Socialist Party of America, New York ( ਸੋਸ਼ਿਲਿਸਟ ਪਾਰਟੀ ਔਫ ਅਮੇਰਿਕਾ, ਨਿਊਯਾਰਕ ) ਔਰਤਾਂ ਵਾਸਤੇ ਕੰਮ ਦੇ ਘੰਟੇ ਘਟਾਉਣ ਵਾਸਤੇ ਔਰਤਾਂ ਵਲੋਂ ਬਹੁਤ ਵੱਡਾ-ਸ਼ਕਤੀਸ਼ਾਲੀ ਅੰਦੋਲਨ ਚੱਲਾਇਆ ਗਿਆ । ਇਹ ਅੰਦੋਲਨ ਚਾਰ ਦਿਨ ਚੱਲਿਆ ਅਤੇ ਕਾਮਯਾਬ ਰਿਹਾ ।

੧੯੧੦ : New York ਵਾਲੇ ਅੰਦੋਲਨ ਤੋਂ ਪ੍ਰੇਰਨਾ ਲੈ ਕੇ 1910 ਵਾਲੀ  International Socialist Woman’s Conference ਵਿੱਚ; ਔਰਤਾਂ ਵਲੋਂ ਇੱਕ ਮਤਾ ਪੇਸ਼ ਕੀਤਾ ਗਿਆ ਕਿ ਹਰ ਸਾਲ ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਇਆ ਜਾਵੇ, ਪਰ ਇਸ ਵਾਸਤੇ ਕੋਈ ਤਰੀਕ ਨਾ ਮਿਥੀ ਗਈ ।

੧੯੧੧ : ਔਰਤਾਂ ਦੇ ਹੱਕਾਂ ਲਈ ਲੜਣ ਵਾਲੀ ਜ਼ਰਮਨ ਬੀਬੀ Clara Zetkin ਦੀ ਅਗਵਾਈ ਵਿੱਚ ਪਹਿਲੀ ਵਾਰ ਯੂਰਪ (Europe) ਵਿੱਚ ਵੀ ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਇਆ ਗਿਆ ਅਤੇ ਬਾਜ਼ਾਰਾਂ ਵਿੱਚ ਪ੍ਰਭਾਵਸ਼ਾਲੀ ਜਲੂਸ ਕੱਢੇ ਗਏ ।

੧੯੧੭ : ਵਿੱਚ ਫਰਵਰੀ ਦੇ ਅੰਤਲੇ ਹਫਤੇ ਰੂਸ ਵਿੱਚ ਔਰਤਾਂ ਵਲੋਂ ਸ਼ਾਂਤੀ ਅਤੇ ਰੋਟੀ (Peace and Bread) ਨਾਂ ਦਾ ਅੰਦੋਲਨ ਚਲਾਇਆ ਗਿਆ ਜੋ ੮ ਮਾਰਚ ੧੯੧੭ ਨੂੰ ਕਾਮਯਾਮ ਹੋ ਕੇ ਖਤਮ ਹੋਇਆ ।

ਇਸ ਅੰਦੋਲਨ ਤੋਂ ਬਾਅਦ ਇਸ ਫੈਸਲਾ ਕੀਤਾ ਗਿਆ ਕਿ ਅੰਤਰਰਾਸ਼ਟਰੀ ਪਧਰ ਤੇ ਹਰ ਸਾਲ ਨਾਰੀ ਦਿਹਾੜਾ ੮ ਮਾਰਚ ਨੂੰ ਮਨਾਇਆ ਜਾਵੇਗਾ ।

ਇਸ ਤਰ੍ਹਾਂ ਹੁਣ ਹਰ ਸਾਲ ੮ ਮਾਰਚ ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਇਆ ਜਾ ਰਿਹਾ ਹੈ।

ਧਰਮ ਵਿੱਚ ਔਰਤਾਂ ਦਾ ਸਥਾਨ

ਅਫਸੋਸ ਹੈ ਕਿ ਕਿਸੇ ਵੀ ਧਰਮ ਨੇ ਔਰਤ ਨੂੰ ਬਰਾਬਰ ਨਾ ਸਮਝ ਕੇ, ਉਸ ਨਾਲ ਅਨਿਆਂ ਕੀਤਾ ਗਿਆ। ਇਸ ਦੇ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ । ਹੁਣ ਮੈਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਵਲ ਆਵਾਂਗਾ;

ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਔਰਤਾਂ ਦਾ ਸਥਾਨ

ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਸਾਰੀ ਮਨੁੱਖਤਾ ਬਰਾਬਰ ਹੈ। ਗੁਰਬਾਣੀ ਵਿੱਚ ਕਿਸੇ ਵਿਅਕਤੀ ਦੇ ਰੰਗ, ਲਿੰਗ, ਨਸਲ, ਦੇਸ਼ ਅਤੇ ਧਰਮ ਆਦਿ ਕਰਕੇ ਕੋਈ ਭਿੰਨ-ਭੇਦ ਨਹੀਂ ਹੈ । ਗੁਰਬਾਣੀ ਵਿੱਚੋਂ ਕੁੱਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ

ਭਗਤ ਨਾਮ ਦੇਵ – ਲੋਕ ਕਿਸ ਤਰ੍ਹਾਂ ਬਰਾਬਰ ਹਨ ?

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥ ਪੰਨਾ ੯੮੮

ਨਾਰੀ ਆਦਮੀ ਦੇ ਬਰਾਬਰ ਹੈ। ਇਸ ਲਈ ਨਾਰੀ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ।

ਮਃ ੧ ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ ਪੰਨਾ ੪੭੩

ਅਰਥ: ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ ਹੀ ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ ਹੋਰ ਲੋਕਾਂ ਨਾਲ ਸੰਬੰਧ ਬਣਦਾ ਹੈ । ਤੇ ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ।

ਜਿਸ ਇਸਤ੍ਰੀ ਜਾਤੀ ਤੋਂ ਰਾਜੇ-ਮਹਾਰਾਜੇ ਭੀ ਪੈਦਾ ਹੁੰਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ।

ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ ਜਗਤ ਵਿੱਚ ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ।

ਹੇ ਨਾਨਕ ! ਕੇਵਲ ਇੱਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ । ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ।

ਹੇ ਨਾਨਕ ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ।

ਗੁਰਬਾਣੀ ਵਿੱਚ, ਗੁਰੂ ਸਾਹਿਬਾਂ ਨੇ ਬਹੁਤ ਥਾਵਾਂ ਤੇ ਆਪਣੇ-ਆਪ ਨੂੰ ਨਾਰੀ ਦੇ ਤੌਰ ਤੇ ਪੇਸ਼ ਕੀਤਾ ਹੈ ।

ਗੁਰੂ ਅਮਰ ਦਾਸ ਫਰਮਾਉਂਦੇ ਹਨ ਕਿ;

ਮਃ ੩ ॥
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੰਨਾ ੫੯੨

ਅਰਥ: ਇਸ ਸੰਸਾਰ ਵਿੱਚ ਪਤੀ ਇੱਕੋ ਪਰਮਾਤਮਾ ਹੀ ਹੈ ।  ਹੋਰ ਸਾਰੀ ਸ੍ਰਿਸ਼ਟੀ ਉਸ ਦੀਆਂ ਇਸਤ੍ਰੀਆਂ ਹਨ ।

ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਭਾਵ ਪ੍ਰਮਾਤਮਾ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਅਤੇ ਨਿਰਲੇਪ ਭੀ ਹੈ । ਪਰ ਇਸ ਅਲੱਖ ਪ੍ਰਭੂ ਦੀ ਸਾਨੂੰ ਸਮਝ ਨਹੀਂ ਪੈਂਦੀ ।

ਗੁਰੂ ਸਾਹਿਬਾਂ ਦੀ ਨਾਰੀਆਂ ਲਈ ਸਮਾਜਕ ਦੇਣ

ਅਮਰ ਦਾਸ ਸਾਹਿਬ ਨੇ

ਘੁੰਡ – ਪੜਦਾ ਕੱਢਣ ਤੋਂ ਮਨਾਹੀ ਕੀਤੀ

ਵਿਧਵਾ ਵਿਆਹ ਦੀ ਇਜਾਜ਼ਤ ਦਿੱਤੀ ਸਤੀ ਦੀ ਰਸਮ ਨੂੰ ਬੰਦ ਕਰਵਾਇਆ

1. ਸਤੀਆਂ ਕੌਣ ਹਨ ?

ਸਲੋਕੁ ਮਃ ੩ ॥
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣੀਅਨ੍ਹਿ ਜਿ ਬਿਰਹੇ ਚੋਟ ਮਰੰਨ੍ਹਿ ॥੧॥ ਪੰਨਾ ੭੮੭

ਅਰਥ: ਉਹ ਇਸਤ੍ਰੀਆਂ ਸਤੀ ਨਹੀਂ ਜੋ ਪਤੀ ਦੀ ਲੋਥ ਦੇ ਨਾਲ ਸੜ ਕੇ ਮਰਦੀਆਂ ਹਨ ।
ਹੇ ਨਾਨਕ ! ਜੋ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ ਉਹ ਸਤੀਆਂ ਹਨ ।

ਮਃ ੩ ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਲੰਨ੍ਹਿ ॥੨॥ ਪੰਨਾ ੭੮੭

ਅਰਥ: ਉਹਨਾਂ ਜ਼ਨਾਨੀਆਂ ਭੀ ਸਤੀਆਂ ਹੀ ਹਨ, ਜੋ ਪਤਿਬ੍ਰਤ-ਧਰਮ ਵਿੱਚ ਰਹਿੰਦੀਆਂ ਹਨ, ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਅਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ।

ਗੁਰਬਾਣੀ ਦੇ ਰਾਗ ਸੂਹੀ ਵਿੱਚ ਕੁਚਜੀ, ਸੁਚਜੀ ਅਤੇ ਗੁਣਵੰਤੀ ਦੇ ਅਰਥ ਵੀ ਕੀਤੇ ਗਏ ਹਨ। ਇਹ ਅਰਥ ਕੇਵਲ ਔਰਤਾਂ ਵਾਸਤੇ ਨਹੀਂ ਇਹ ਅਰਥ ਬੰਦਿਆਂ ਵਾਸਤੇ ਵੀ ਹੈ। ਅਸੀਂ ਸ਼ਬਦ ਦਾ ਹੈਡਿੰਗ ਨਹੀਂ ਦੇਖਣਾ, ਇਸ ਤੋਂ ਸਿੱਖਿਆ ਲੈਣੀ ਹੈ।

ਕੁਚਜੀ
ਗੁਰੂ ਨਾਨਕ ਸਾਹਿਬ

ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਮਹਲਾ ੧ ਕੁਚਜੀ
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥  ਪੰਨਾ ੭੬੨

ਅਰਥ: ਹੇ ਸਹੇਲੀਏ ! ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ । ਮੇਰੇ ਇਨ੍ਹੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ ।  ਇਸ ਤਰ੍ਹਾਂ ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਨਹੀਂ ਸਕਦੀ । ਉਸ ਦੇ ਦਰ ਤੇ ਤਾਂ ਵਧੀਆ ਤੋਂ ਵਧੀਆ ਬੈਠੇ ਹਨ । ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ ।

ਸੁਚਜੀ

ਸੂਹੀ ਮਹਲਾ ੧ ਸੁਚਜੀ ॥
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥
ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥

ਅਰਥ: ਹੇ ਪ੍ਰਭੂ ! ਜਦੋਂ ਤੂੰ ਮੇਰੇ ਵਲ ਹੁੰਦਾ ਹੈਂ ਤਾਂ ਹਰੇਕ ਜੀਵ ਮੈਨੂੰ ਆਦਰ ਦਿੰਦਾ ਹੈ। ਤੂੰ ਹੀ ਮੇਰਾ ਮਾਲਕ ਅਤੇ ਤੂੰ ਹੀ ਮੇਰਾ ਸਰਮਾਇਆ ਹੈਂ ।
ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹਾਂ ਤਾਂ ਮੈਂ ਸੁਖੀ ਵਸਦੀ ਹਾਂ ।
ਜਦੋਂ ਤੂੰ ਮੇਰੇ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈਂ ਤਦੋਂ ਮੈਨੂੰ ਹਰ ਥਾਂ ਸੋਭਾ ਮਿਲਦੀ ਹੈ ।

ਗੁਣਵੰਤੀ
ਗੁਰੂ ਅਰਜਨ ਸਾਹਿਬ

ਸੂਹੀ ਮਹਲਾ ੫ ਗੁਣਵੰਤੀ ॥
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥

ਅਰਥ: ਮੈਨੂੰ ਜਿਹੜਾ ਭੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ, ਮੈਂ ਨਿਮ੍ਰਤਾ ਉਸ ਦੀ ਪੈਰੀਂ ਲੱਗਦਾ ਹਾਂ ਅਤੇ ਉਸ ਨੂੰ ਆਪਣੇ ਦਿਲ ਦੀ ਪੀੜਾ ਤਾਂਘ ਦੱਸਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਹੇ ਗੁਰਸਿੱਖ ! ਮੈਨੂੰ ਸੱਜਣ-ਗੁਰੂ ਮਿਲਾ ਦੇ ।

ਸਿਖ ਰਹਿਤ ਮਰਿਆਦਾ :

ਪੰਨਾ ੧੪ ਦਰਜ਼ ਹੈ ਕਿ ਔਰਤਾਂ ਪਾਠ, ਕੀਰਤਨ, ਸਿੱਖੀ ਦਾ ਪ੍ਰਚਾਰ ਕਰਨ ਅਤੇ ਅੰਮ੍ਰਿਤ ਸੰਚਾਰ ਵਿੱਚ ਹਿੱਸਾ ਲੈ ਸਕਦੀਆਂ ਹਨ।
ਅਫਸੋਸ ਹੈ ਕਿ ਗੁਰਬਾਣੀ ਅਤੇ ਰਹਿਤ ਮਰਿਆਦਾ ਦੇ ਬਾਵਜੂਦ ਅੱਜ ਵੀ ਕਈ ਥਾਵਾਂ ਤੇ ਹਠਧਰਮੀ ਲੋਕ ਔਰਤਾਂ ਨੂੰ ਬਰਾਬਰ ਦੇ ਅਧਿਕਾਰਾਂ ਦੀ ਇਜਾਜ਼ਤ ਨਹੀਂ ਦਿੰਦੇ ।

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)