ਡਾ. ਕਾਰਲ ਲੈਂਡ ਸਟੀਨਰ ਨੇ 100 ਸਾਲ ਪਹਿਲਾਂ,
ਇਕ ਅਨੋਖਾ ਚਮਤਕਾਰ ਕਰ ਦਿਖਾਇਆ ਹੈ।
ਜ਼ਖ਼ਮੀ, ਬੀਮਾਰ, ਕਮਜ਼ੋਰ ਮਰੀਜ਼ਾਂ ਨੇ,
ਨਵੇਂ ਖ਼ੂਨ ਨਾਲ ਨਵਾਂ ਜੀਵਨ ਪਾਇਆ ਹੈ।
ਪ੍ਰਸੂਤਾ ਇਸਤਰੀ, ਐਕਸੀਡੈਂਟ ਤੇ ਕਿਡਨੀ ਦੇ ਮਰੀਜ਼ਾਂ ਨੂੰ,
ਖੂਨ ਦਾਨ ਨੇ ਸੈਂਕੜੇ-ਹਜ਼ਾਰਾਂ ਨੂੰ, ਮੌਤੋਂ ਬਚਾਇਆ ਹੈ।
ਇਹ ਸਭ ਤੋਂ ਉੱਚਾ ਦਾਨ ਹੈ ਜੱਗ ਉੱਤੇ,
ਇਹ ਡਾਕਟਰਾਂ ਨੇ ਸਾਬਤ ਕਰ ਦਿਖਲਾਇਆ ਹੈ।
ਅੱਜ ਤਕ ਕੋਈ ਵੀ ਮਸ਼ੀਨ, ਕੋਈ ਵੀ ਲੈਬੋਰੇਟਰੀ,
ਮਨੁੱਖੀ ਖੂਨ ਨੂੰ ਬਣਾਉਣ ’ਚ ਸਫਲ ਨਹੀਂ ਹੈ।
ਖੂਨ ਦੀ ਲੋੜ, ਮਨੁੱਖੀ ਖੂਨ ਹੀ ਪੂਰੀ ਕਰ ਸਕਦੈ,
ਇਸ ਦਾ ਹੋਰ ਕੋਈ ਆਲਟਰਨੇਟ ਨਹੀਂ ਹੈ।
ਹਰ ਬੰਦਾ 18 ਤੋਂ 60 ਸਾਲ ਦਾ ਖੂਨ ਦਾਨ ਕਰ ਸਕਦੈ,
ਇਸ ਨਾਲ ਤੰਦਰੁਸਤੀ ’ਤੇ ਕੋਈ ਮਾੜਾ ਅਸਰ ਨਹੀਂ ਹੈ।
ਜੇ ਅੱਜ ਛੋਟੀ ਜਿਹੀ ਕੁਰਬਾਨੀ ਵੀ ਨਾ ਕੀਤੀ,
ਤਾਂ ਇਹ ਜ਼ਿੰਦਗੀ ਕਿਸੇ ਵੀ ਅਰਥ ਨਹੀਂ ਹੈ।
ਆਓ ਨੌਜਵਾਨੋ! ਹੋਲੇ ਮਹੱਲੇ ਦੇ ਸ਼ੁਭ ਅਵਸਰ ’ਤੇ,
ਹਰ ਤੰਦਰੁਸਤ ਬੰਦੇ ਤੋਂ ਖੂਨ ਦਾਨ ਕਰਾਉਣਾ ਹੈ।
ਭਾਈ ਘਨੱਈਆ ਜੀ ਦੇ ਵਿਖਾਏ ਰਸਤੇ ਚੱਲ ਕੇ,
ਅਸੀਂ ਖੂਨ ਦਾਨ ਕਰਨ ਦਾ ਵਿਸ਼ਵ ਰਿਕਾਰਡ ਬਣਾਉਣਾ ਹੈ।
25000 ਤੋਂ ਵੱਧ ਸੰਗਤਾਂ ਨੇ ਖੂਨ ਦਾਨ ਕਰ ਕੇ,
ਖਾਲਸੇ ਦਾ, ਪੰਜਾਬ ਦਾ ਅਤੇ ਭਾਰਤ ਦਾ ਨਾਂ ਚਮਕਾਉਣਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਅਤੇ ਮਹਾਂਪੁਰਖਾਂ ਦਾ ਹੁਕਮ ਅਸੀਂ ਪੂਰਾ ਕਰ ਦਿਖਾਉਣਾ ਹੈ।
ਅਨੰਦਪੁਰ ਸਾਹਿਬ ਹੋਲੇ ਮਹੱਲੇ ’ਤੇ ਖੂਨ ਦਾਨ ਕਰ ਕੇ,
ਅਸੀਂ ਆਪਣਾ ਸਮਾਜਕ ਫਰਜ਼ ਨਿਭਾਉਣਾ ਹੈ।
ਲੇਖਕ ਬਾਰੇ
#152-ਆਰ, ਮਾਡਲ ਟਾਊਨ, ਹੁਸ਼ਿਆਰਪੁਰ-146001
- ਹੋਰ ਲੇਖ ਉਪਲੱਭਧ ਨਹੀਂ ਹਨ