ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ?
ਜ਼ਾਲਮ ਸੋਧੇ ਓਸ ਨੇ, ਜੋ ਵੀ ਉਹਦੇ ਨੇੜੇ ਢੁੱਕਿਆ।
ਚੱਲਿਆ ਸਿੱਧਾ ਪੰਜਾਬ ਨੂੰ, ਰਾਹ ਦੇ ਵਿਚ ਕਿਤੇ ਨਾ ਰੁਕਿਆ।
ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ‘ਬਹਾਦਰ’ ਦਾ ਖਿਤਾਬ ਦੇ ਕੇ ਉਸ ਨੂੰ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਤੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਤੋਰਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ/ਸੰਪੂਰਨਤਾ ਤਖ਼ਤ ਸਾਹਿਬ ਦੇ ਨਜ਼ਦੀਕ ਹੀ ਸੁਸ਼ੋਭਿਤ ਗੁਰਦੁਆਰਾ ਲਿਖਣਸਰ ਵਿਖੇ ਹੋਈ।
ਗੁਰਬਾਣੀ ਵਿਚ ਵਹਿਮਾਂ-ਭਰਮਾਂ, ਪਾਖੰਡਾਂ, ਕਰਮਕਾਂਡਾਂ ਆਦਿ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਾਵਨ ਪਵਿੱਤਰ ਸਾਹਿਬ ਪ੍ਰਤੱਖ ਗੁਰੂ, ਹਾਜ਼ਰਾ-ਹਜ਼ੂਰ, ਜ਼ਾਹਿਰਾ-ਜ਼ਹੂਰ, ਸਰਬ-ਕਲਾ ਭਰਪੂਰ, ਜੁਗੋ-ਜੁਗ-ਅਟੱਲ, ਦਸਾਂ ਪਾਤਿਸ਼ਾਹੀਆਂ ਦੀ ਜੋਤ ਹੈ।
1699 ਈ. ਨੂੰ ਵਿਸਾਖੀ ਦੇ ਸੁਭਾਗੇ ਪੁਰਬ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਅਤੇ ਸਰਫਰੋਸ਼ ਪਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖ਼ਾਲਸਾ ਕੌਮ ਨੂੰ ਜਨਮ ਦਿੱਤਾ, ਜਿਸ ਨੇ ਮਜ਼ਲੂਮ ਅਤੇ ਪੀੜਤ ਜਨਤਾ ਲਈ ਜਿੰਦੜੀਆਂ ਵਾਰਨਾ ਆਪਣਾ ਮੁੱਖ ਉਦੇਸ਼ ਮਿਥ ਲਿਆ।