‘ਜਿਸ ਵੇਲੇ ਤੋਂ ਘੜੀ ਦੀ ਥਾਂ ਘੰਟਾ ਸਮਾਂ ਪ੍ਰਚਲਿਤ ਹੋਇਆ ਤਦ ਤੋਂ ਕਟੋਰੀ ਅਤੇ ਛੇਕ ਦਾ ਆਕਾਰ ਅਜਿਹਾ ਬਣਾਇਆ ਗਿਆ ਜੋ ਢਾਈ ਘੜੀਆਂ ਅਥਵਾ ਸੱਠ ਮਿੰਟ ਵਿੱਚ ਭਰ ਕੇ ਡੁੱਬੇ।’
ਯੋਜਨ ਦਾ ਮੂਲ ਜੋਤਣਾ ਹੈ ਭਾਵ ਬੈਲ ਨੂੰ ਹਲ ਜਾਂ ਗੱਡੇ ਅੱਗੇ ਜੋੜਨਾ।
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ।
ਦਸਾਂ ਨਹੁੰਆਂ ਦੀ ਕਮਾਈ ਕਰਦੇ ਹੋਏ ਜਿਸ ਤਰ੍ਹਾਂ ਸਾਡੇ ਬਜ਼ੁਰਗ ਇਨ੍ਹਾਂ ਯੰਤਰਾਂ ਦੀ ਕਾਰਜਵਿਧੀ ਤੋਂ ਗੁਰਬਾਣੀ ਉਪਦੇਸ਼ ਗ੍ਰਹਿਣ ਕਰ ਲੈਂਦੇ ਸਨ ਉਸੇ ਤਰ੍ਹਾਂ ਇਨ੍ਹਾਂ ਯੰਤਰਾਂ ਰਾਹੀਂ ਮਿਲਦੇ ਅਧਿਆਤਮਿਕ ਉਪਦੇਸ਼ ਸਮਝਣ ਲਈ ਸਾਨੂੰ ਇਨ੍ਹਾਂ ਪੁਰਾਣੇ ਯੰਤਰਾਂ ਦੀ ਬਣਤਰ ਅਤੇ ਕਾਰਜਵਿਧੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।