ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਹੀਂ ਕਮਜ਼ੋਰ ਸੂਬਿਆ ਓਇ!
ਗਲ ਨਾਲ ਲਾ ਤੂੰ ਧੀ ਧਿਆਣੀ।
ਇਹਨੂੰ ਕਦੇ ਨਿਰਬਲ ਨਾ ਜਾਣੀਂ।
ਭਲਾ ਏਸ ਨੇ ਸਦਾ ਸਭਸ ਦਾ ਮੰਗਿਆ ਹੈ,
ਵੱਡੀ ਪਰਉਪਕਾਰੀ ਸਾਡੀ ਮਾਂ ਬੋਲੀ।
ਮਿੱਟੀ ਵਿਚ ਮਿਲਾ ਕੇ ਰੱਖ ’ਤੇ, ਬੜੇ-ਬੜੇ ਰਜਵਾੜੇ ਇਸ ਨੇ।
ਇਸ ਨੂੰ ਪੀ ਕੇ ਸੁੱਝੇ ਸ਼ਰਾਰਤ, ਪਾਏ ਬੜੇ ਪੁਆੜੇ ਇਸ ਨੇ।
ਧੰਨ ਦਾਦੀ ਦੇ ਪੋਤੇ, ਧੰਨ ਗੋਬਿੰਦ ਦੇ ਜਾਏ ਨੇ।
ਨਿੱਕੀ ਉਮਰੇ ਵੱਡੇ ਸਾਕੇ ਕਰ ਦਿਖਲਾਏ ਨੇ।
ਕੱਲੇ ’ਕੱਲੇ ਸਿੰਘ ਨੂੰ, ਉਨ੍ਹਾਂ ਗਲ਼ ਨਾਲ ਲਾਇਆ,
ਗਿੱਦੜਾਂ ਤੋਂ ਅੱਜ ਪੁੱਤਰੋ, ਥੋਨੂੰ ਸ਼ੇਰ ਬਣਾਇਆ।
31 ਰਾਗਾਂ ਦੇ ਵਿਚ ਬਾਣੀ, ਪਿਆਰ ਨਾਲ ਹੈ ਗੁੰਦੀ।
ਕੋਈ ਨਾ ਬਣਿਆ ਇਸ ਦੁਨੀਆਂ ’ਤੇ ਨੌਵੇਂ ਗੁਰਾਂ ਦਾ ਸਾਨੀ
ਤੂੰ ਤਾਂ ਸਿੱਖ ਹੈਂ ਗੁਰੂ ਦਾ, ਭਲਾ ਸਭਸ ਦਾ ਲੋਚ।
ਮੁਗ਼ਲਾਂ ਦੀ ਜੜ੍ਹ ਹੈ ਪੰਜਾਬ ਵਿੱਚੋਂ ਪੱਟਣੀ।
ਫੇਰ ਪ੍ਰਸਿੱਧੀ ਇਤਿਹਾਸ ਵਿਚ ਖੱਟਣੀ।