editor@sikharchives.org

ਲਾ ਲੈ ਜ਼ੋਰ ਸੂਬਿਆ ਓਇ!

ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਹੀਂ ਕਮਜ਼ੋਰ ਸੂਬਿਆ ਓਇ!
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਲਾ ਲੈ ਜ਼ੋਰ ਸੂਬਿਆ ਓਇ, ਭਾਵੇਂ ਹੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਹੀਂ ਕਮਜ਼ੋਰ ਸੂਬਿਆ ਓਇ!
ਦਾਦੀ ਮਾਂ ਨੇ ਬਸ ਇੱਕੋ ਹੀ ਪਾਠ ਪੜ੍ਹਾਇਆ ਹੈ।
ਅਕਾਲ ਪੁਰਖ ਤੋਂ ਬਿਨਾਂ ਕਿਤੇ ਨਾ ਸੀਸ ਝੁਕਾਇਆ ਹੈ।
ਓਸ ਦਾਤੇ ਦੇ ਹੱਥ ਸਭ ਦੀ ਡੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ…

ਧਨ-ਦੌਲਤ ਦੇ ਕਾਹਨੂੰ ਐਵੇਂ ਲਾਰੇ ਲਾਉਂਦਾ ਓਇ?
ਕਦੇ ਸੋਹਣੀਆਂ ਹੂਰਾਂ ਸਾਡੇ ਨਾਲ ਵਿਆਹੁੰਦਾ ਓਇ!
ਤੂੰ ਬੜੇ ਦਿਖਾਏ ਸਬਜ਼ ਬਾਗ ਨੇ ਹੋਰ ਸੂਬਿਆ ਓਇ।
ਅਸੀਂ ਪੁੱਤਰ ਗੋਬਿੰਦ ਸਿੰਘ ਦੇ…

ਸਾਨੂੰ ਨਾ ਕੋਈ ਡਰ ਤੇਰੇ, ਤੀਰਾਂ ਤਲਵਾਰਾਂ ਦਾ।
ਛੇਤੀ ਪੈ ਜਾਊ ਭੋਗ ਤੇਰੇ ਵੱਡੇ ਦਰਬਾਰਾਂ ਦਾ।
ਤੈਨੂੰ ਨਸ਼ੇ ਹਕੂਮਤ ਦੀ ਹੈ, ਬਹੁਤੀ ਲੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ…

ਸੀਸ ਕਟਾ ਸਕਦੇ ਹਾਂ, ਐਪਰ ਝੁਕਣਾ ਸਿੱਖਿਆ ਨਹੀਂ।
ਗਿੱਦੜਾਂ ਕੋਲੋਂ ਕਦੇ ਸ਼ੇਰ ਨੇ, ਲੁਕਣਾ ਸਿੱਖਿਆ ਨਹੀਂ।
ਢੰਗ-ਤਰੀਕੇ ਦੇਖ ਵਰਤ ਕੇ, ਹੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ…

ਸਾਡੀਆਂ ਤਾਂ ਇਸ ਜੱਗ ’ਤੇ ਲੋਕਾਂ ਵਾਰਾਂ ਗਾਉਣੀਆਂ ਨੇ।
ਤੇਰਾ ਲੈ ਕੇ ਨਾਉਂ ਸਭ ਨੇ ਫਿਟਕਾਰਾਂ ਪਾਉਣੀਆਂ ਨੇ।
ਹਰ ਕੋਈ ਆਖੂ ਜ਼ਾਲਮ, ਪਾਪੀ ਚੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਨਹੀਂ ਕਮਜ਼ੋਰ ਸੂਬਿਆ ਓਇ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)