ਆਖਿਆ ਗੁਰਾਂ ਨੇ ਮਾਧੋ ਦਾਸ ਨੂੰ ਬੁਲਾ ਕੇ।
ਬਣ ਗਿਆ ਬੰਦਾ ਹੁਣ ਕੋਲ ਸਾਡੇ ਆ ਕੇ।
ਫਾਲਤੂ ਪਾਖੰਡ ਸਾਰੇ ਅੱਜ ਤੋਂ ਤਿਆਗ ਤੂੰ।
ਸਾਂਭਣੀ ਪੰਜਾਬ ਵਿਚ ਖਾਲਸੇ ਦੀ ਵਾਗ ਤੂੰ।
ਮੁਗ਼ਲਾਂ ਦੀ ਜੜ੍ਹ ਹੈ ਪੰਜਾਬ ਵਿੱਚੋਂ ਪੱਟਣੀ।
ਫੇਰ ਪ੍ਰਸਿੱਧੀ ਇਤਿਹਾਸ ਵਿਚ ਖੱਟਣੀ।
ਭੁੱਲ ਜਾਈਂ ਬੰਦਿਆ ਸਾਰੇ ਰੰਗ ਰਾਗ ਤੂੰ।
ਸਾਂਭਣੀ ਪੰਜਾਬ ਵਿਚ ਖਾਲਸੇ ਦੀ ਵਾਗ ਤੂੰ।
ਸੂਬੇ ਸਰਹੰਦ ਬੜਾ ਜ਼ੁਲਮ ਕਮਾਇਆ ਹੈ।
ਮੇਰੇ ਛੋਟੇ ਪੁੱਤਰਾਂ ਨੂੰ ਨੀਹਾਂ ’ਚ ਚਿਣਾਇਆ ਹੈ।
ਕਰਜ਼ਾ ਉਤਾਰਨਾ ਉਹ ਸਮਝੀਂ ਸੁਭਾਗ ਤੂੰ।
ਸਾਂਭਣੀ ਪੰਜਾਬ ਵਿਚ ਖਾਲਸੇ ਦੀ ਵਾਗ ਤੂੰ।
ਵੱਡੇ ਦੋ ਸ਼ਹੀਦ ਹੋਏ ਵਿਚ ਚਮਕੌਰ ਦੇ।
ਮੇਰੀ ਸਾਰੀ ਵਾਰਤਾ ਤੂੰ ਸੁਣੀਂ ਨਾਲ ਗ਼ੌਰ ਦੇ।
ਬਾਲ ਦੇਣੇ ਦੂਜੀ ਵਾਰੀ ਸਾਰੇ ਉਹ ਚਰਾਗ਼ ਤੂੰ।
ਸਾਂਭਣੀ ਪੰਜਾਬ ਵਿਚ ਖਾਲਸੇ ਦੀ ਵਾਗ ਤੂੰ।
ਪੰਜ ਸਿੰਘ ਦੇਖ ਤੇਰੇ ਨਾਲ ਦਿੱਤੇ ਘੱਲ ਨੇ।
ਆਪ ਪਰਮਾਤਮਾ ਵੀ ਸਦਾ ਤੇਰੇ ਵੱਲ ਨੇ।
ਡੰਗਣਾ ਏ ਜ਼ਾਲਮਾਂ ਨੂੰ ਬਣ ਕਾਲਾ ਨਾਗ ਤੂੰ।
ਸਾਂਭਣੀ ਪੰਜਾਬ ਵਿਚ ਖਾਲਸੇ ਦੀ ਵਾਗ ਤੂੰ।
ਲੇਖਕ ਬਾਰੇ
(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/July 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/March 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2010