ਬਾਬੇ ਆਖਿਆ, ਸੁਣ ਐ ਸਿੱਖਾ! ਪੜ੍ਹ ਕੇ ਸ਼ਬਦ ਵਿਚਾਰ!
ਸ਼ਬਦ ਗੁਰੂ ਹੈ, ਸ਼ਬਦ ਹੀ ਚੇਲਾ, ਸ਼ਬਦ ਹੀ ਚੱਜ ਅਚਾਰ।
ਬਾਬੇ ਆਖਿਆ, ਸੁਣ ਐ ਸਿੱਖਾ!
ਸ਼ਬਦ ਹੀ ਕਰਮ ਉਧਾਰ!
ਨਾ ਇਹ ਜਲੇ ਨ ਡੋਬੇ ਪਾਣੀ, ਸ਼ਬਦ ਹੀ ਜੀਵਨ ਸਾਰ।
ਬਾਬੇ ਆਖਿਆ, ਸੁਣ ਐ ਸਿੱਖਾ!
ਸ਼ਬਦ ਸਾਚਾ ਵਪਾਰ!
ਸ਼ਾਮ-ਸਵੇਰੇ ਜਦ ਮਨ ਚਾਹੇ, ਸਾਚਾ ਸ਼ਬਦ ਉਚਾਰ।
ਬਾਬੇ ਆਖਿਆ, ਸੁਣ ਐ ਸਿੱਖਾ!
ਸ਼ਬਦ ਹੀ ਅੰਦਰ ਬਾਹਰ!
ਨਾ ਇਹ ਦੇਖਤ ਨਾ ਇਹ ਭੇਖਤ, ਨਾ ਇਹ ਪਕੜਨ ਸਾਰ।
ਪਰ…. ਪਰ ਤੂੰ ਸਿੱਖਾ!
ਮਨ ਦੇ ਪਿੱਛੇ ਬਾਬਾ ਲਿਆ ਵਿਸਾਰ!
ਮਾਇਆ ਪਿੱਛੇ ਪੂਜੇਂ ਪੱਥਰ ਜੋ ਹੁਕਮੇਂ ਤੋਂ ਬਾਹਰ।
ਪਰ… ਪਰ ਤੂੰ ਸਿੱਖਾ ਜੋ
ਮਨ ਦੇ ਪਿੱਛੇ ਝੂਠੀ ਕਰਦੈਂ ਕਾਰ।
ਦੂਰ ਰਜ਼ਾ ਤੋਂ ਕਰਦੈਂ ਮਰਜ਼ੀ, ਜੋ ਨਰਕਾਂ ਦੀ ਗਾਰ।
ਪਰ… ਪਰ ਤੂੰ ਸਿੱਖਾ!
ਮਨ ਦੇ ਪਿੱਛੇ ਹੋਇਆ ਫਿਰੇਂ ਲਾਚਾਰ।
ਸਿੱਖ ਕਹਾਵੇਂ ਭੇਦ ਨਾ ਪਾਵੇਂ, ਅੰਦਰ ਹੋ ਜਾਂ ਬਾਹਰ।
ਪਰ… ਪਰ ਤੂੰ ਸਿੱਖਾ!
ਮਨ ਦੇ ਪਿੱਛੇ ਰਿਹਾ ਹੈਂ ਬਾਜੀ ਹਾਰ।
ਸੱਚਾ ਬਣ ਸਾਚੇ ਦਾ ਹੋ ਕੇ, ਕਰ ਭਵ ਸਾਗਰ ਪਾਰ।
ਲੇਖਕ ਬਾਰੇ
ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/May 1, 2008