editor@sikharchives.org
Banaras De Thagg

ਬਨਾਰਸ ਦੇ ਠੱਗ

ਜਿਹੜੇ ਮਨੁੱਖ ਕੇਵਲ ਬਾਹਰੀ ਪਹਿਰਾਵੇ, ਉਜਲੇ ਬਾਣੇ ਅਤੇ ਦਿਖਾਵੇ ਦੇ ਧਾਰਮਿਕ ਨਜ਼ਰ ਆਉਣ ਵਾਲੇ ਚਿੰਨ੍ਹਾਂ ਨੂੰ ਧਾਰਨ ਕਰਕੇ, ਲੋਕਾਈ ਨੂੰ ਭਰਮਾਉਣ ਦੇ ਚੱਕਰ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਦੇ ਸੰਤ ਨਹੀਂ ਸਗੋਂ ਬਨਾਰਸ ਦੇ ਠੱਗ ਆਖੀਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥1॥
ਐਸੇ ਸੰਤ ਨ ਮੋ ਕਉ ਭਾਵਹਿ॥
ਡਾਲਾ ਸਿਉ ਪੇਡਾ ਗਟਕਾਵਹਿ॥1॥ਰਹਾਉ
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥
ਬਸੁਧਾ ਖੋਦਿ ਕਰਹਿ ਦੁਇ ਚੂਲੇ੍‍ ਸਾਰੇ ਮਾਣਸ ਖਾਵਹਿ॥2॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥3॥
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ॥
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ॥4॥2॥ (ਪੰਨਾ 476)

ਭਗਤ ਕਬੀਰ ਜੀ ਆਸਾ ਰਾਗ ਵਿਚ ਅੰਕਿਤ ਇਸ ਪਾਵਨ ਸ਼ਬਦ ’ਚ ਅਖੌਤੀ ਅਰਥਾਤ ਨਕਲੀ ਸੰਤਾਂ ਦੇ ਪਾਖੰਡੀ ਵਿਹਾਰ ਦਾ ਪਰਦਾ ਫਾਸ਼ ਕਰਦੇ ਹੋਏ ਸਰਬ-ਸਾਧਾਰਨ ਲੋਕਾਈ ਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਭਾਵ ਉਨ੍ਹਾਂ ਦੇ ਝਾਂਸੇ ’ਚ ਆਉਣ ਤੋਂ ਬਚਣ ਦਾ ਸੁਮਾਰਗ ਬਖਸ਼ਿਸ਼ ਕਰਦੇ ਹਨ।

ਭਗਤ ਜੀ ਫ਼ੁਰਮਾਨ ਕਰਦੇ ਹਨ ਕਿ ਜਿਹੜੇ ਮਨੁੱਖ ਕੇਵਲ ਬਾਹਰੀ ਪਹਿਰਾਵੇ, ਉਜਲੇ ਬਾਣੇ ਅਤੇ ਦਿਖਾਵੇ ਦੇ ਧਾਰਮਿਕ ਨਜ਼ਰ ਆਉਣ ਵਾਲੇ ਚਿੰਨ੍ਹਾਂ ਨੂੰ ਧਾਰਨ ਕਰਕੇ, ਲੋਕਾਈ ਨੂੰ ਭਰਮਾਉਣ ਦੇ ਚੱਕਰ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਪਰਮਾਤਮਾ ਦੇ ਸੰਤ ਨਹੀਂ ਸਗੋਂ ਬਨਾਰਸ ਦੇ ਠੱਗ ਆਖੀਦਾ ਹੈ।

ਭਗਤ ਜੀ ਹੋਰ ਕਥਨ ਕਰਦੇ ਹਨ ਕਿ ਅਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ ਜੋ ਟਹਿਣੀਆਂ ਸਮੇਤ ਮੂਲ ਨੂੰ ਹੀ ਖਾ ਜਾਂਦੇ ਹਨ। ਕਹਿਣ ਤੋਂ ਭਾਵ ਆਪਣੇ ਸੰਬੰਧ ਅਤੇ ਪ੍ਰਭਾਵ ਹੇਠ ਲਿਆ ਕੇ ਕਿਸੇ ਮਨੁੱਖ ਨੂੰ ਸਮੁੱਚੇ ਰੂਪ ’ਚ ਹੀ ਲੁੱਟ-ਪੁੱਟ ਲੈਂਦੇ ਅਤੇ ਮਾਰ ਦਿੰਦੇ ਹਨ।

ਭਗਤ ਜੀ ਕਥਨ ਕਰਦੇ ਹਨ ਕਿ ਇਹ ਠੱਗ, ਇਹ ਬਗਲੇ ਭਗਤ ਧਰਤੀ ਪੁੱਟ ਕੇ ਬਣਾਏ ਚੁੱਲ੍ਹਿਆਂ ਉੱਤੇ ਬਰਤਨ ਬੜੇ ਹੀ ਮਾਂਜ ਕੇ, ਸੁੱਚੇ ਕਰ ਕੇ ਰੱਖਦੇ ਹਨ, ਚੁੱਲ੍ਹਿਆਂ ’ਚ ਲੱਕੜਾਂ ਵੀ ਧੋ ਕੇ ਬਾਲਦੇ ਹਨ ਪਰ ਇਨ੍ਹਾਂ ਦਾ ਕਰਮ, ਇਨ੍ਹਾਂ ਦੀ ਕਰਤੂਤ ਇਹ ਹੈ ਕਿ ਇਹ ਢਹੇ ਚੜ੍ਹੇ ਮਨੁੱਖ ਨੂੰ ਸਮੁੱਚੇ ਰੂਪ ’ਚ ਹੀ ਖਾ ਜਾਂਦੇ ਹਨ।

ਇਹੋ ਜਿਹੇ ਪਾਪੀ ਅਪਰਾਧੀ ਬੰਦੇ ਪਾਪ ਅਪਰਾਧ ਕਮਾਉਂਦੇ ਰਹਿੰਦੇ ਹਨ ਪਰ ਆਪਣੇ ਮੂੰਹੋਂ ਆਪਣੇ ਆਪ ਨੂੰ ਅਛੋਹ ਅਰਥਾਤ ਮਾਇਆ ਨੂੰ ਹੱਥ ਨਾ ਲਾਉਣ ਵਾਲੇ ਅਖਵਾਉਂਦੇ ਹਨ। ਉਹ ਹਮੇਸ਼ਾਂ ਹੀ ਹੰਕਾਰੀ ਬਣੇ ਫਿਰਦੇ ਹਨ ਅਤੇ ਆਪ ਤਾਂ ਡੁੱਬਦੇ ਹੀ ਹਨ, ਨਾਲ ਆਪਣਾ ਸਾਰਾ ਪਰਵਾਰ ਅਰਥਾਤ ਭਾਈਚਾਰਾ ਹੀ ਡੋਬ ਦਿੰਦੇ ਹਨ ਭਾਵ ਉਨ੍ਹਾਂ ਦੇ ਐਸੇ ਦੋਗਲੇ ਵਿਹਾਰ ਕਰਕੇ ਸਮੁੱਚੇ ਸੰਤ ਵਰਗ ਦੀ ਵੀ ਬਦਨਾਮੀ ਹੁੰਦੀ ਹੈ।

ਅੰਤ ਵਿਚ ਭਗਤ ਜੀ ਸਿੱਟਾ ਕੱਢਦੇ ਹੋਏ ਕਥਨ ਕਰਦੇ ਹਨ ਕਿ ਉਸ ਮਾਲਕ ਨੇ ਜਿਸ ਪਾਸੇ ਕਿਸੇ ਨੂੰ ਲਾਇਆ ਹੈ ਉਹ ਉਥੇ ਹੀ ਲੱਗਾ ਹੈ ਤੇ ਉਹੋ ਜਿਹੇ ਹੀ ਕਰਮ ਕਮਾਉਂਦਾ ਹੈ। ਹੇ ਕਬੀਰ! ਜਿਸ ਦੀ ਸੱਚੇ ਗੁਰੂ ਨਾਲ ਭੇਟ ਹੋ ਜਾਵੇ ਉਹ ਮੁੜ ਕੇ ਜਨਮ-ਮਰਨ ਦੇ ਚੱਕਰ ’ਚ ਨਹੀਂ ਆਉਂਦਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)