ਉੱਠਣਾ, ਬਹਿਣਾ, ਸੁਣਨਾ, ਕਹਿਣਾ, ਗੁਰ ਆਸ਼ੇ ਅਨੁਸਾਰ।
ਸ਼ਬਦ ਦੇ ਸਾਂਚੇ, ਢਾਲ ਇਹ ਜੀਵਨ, ਬਾਣੀ ਦਾ ਸਤਿਕਾਰ।
ਪੜ੍ਹਨਾ, ਸੁਣਨਾ, ਮੰਨਣਾ, ਕਰਨਾ, ਮਨ ਵਿਚ ਰੱਖਣਾ ਭੈ।
ਭੈ ਵਿਚ ਰਹਿ ਕੇ ਅਮਲ ’ਚ ਖੜਨਾ, ਬਾਣੀ ਕਹਿੰਦੀ ਹੈ।
ਅਮਲਾਂ ਬਾਝੋਂ ਪੜ੍ਹਿਆ-ਲਿਖਿਆ, ਗੱਡੇ ਲੱਦਿਆ ਭਾਰ।
ਸ਼ਬਦ ਦੇ ਸਾਂਚੇ ਢਾਲ ਇਹ ਜੀਵਨ, ਬਾਣੀ ਦਾ ਸਤਿਕਾਰ।
ਸਾਬਤ-ਸੂਰਤ ਸੁਹਣੀ ਲੱਗੇ, ਅੰਦਰ ਸੀਰਤ ਹੋਵੇ।
ਸੀਰਤ ਬਾਝੋਂ ਬਸਤਰ, ਸ਼ਸਤਰ, ਬਣ ਕੇ ਭੇਖ ਖਲੋਵੇ।
ਬਾਣੇ ਨੂੰ ਲੱਗ ਲਾਜ ਨਾ ਜਾਵੇ, ਬਣ ਜਾ ਪਹਿਰੇਦਾਰ।
ਸ਼ਬਦ ਦੇ ਸਾਂਚੇ ਢਾਲ ਇਹ ਜੀਵਨ, ਬਾਣੀ ਦਾ ਸਤਿਕਾਰ।
ਨਾ ਕੋਈ ਮੂਰਤ, ਨਾ ਕੋਈ ਪੱਥਰ, ਨਾ ਕੋਈ ਦੇਵੀ ਦੇਵਾ।
ਰਜ਼ਾ ’ਚ ਰਹਿਣਾ ਸ਼ਬਦ ਦਾ ਕਹਿਣਾ, ਸਿਮਰਨ ਸੱਚੀ ਸੇਵਾ।
ਜੋ ਦਿੱਸਦਾ ਸਭ ਨੂਰ ਓਸ ਦਾ, ਉਸ ਤੋਂ ਜਾ ਬਲਿਹਾਰ।
ਸ਼ਬਦ ਦੇ ਸਾਂਚੇ ਢਾਲ ਇਹ ਜੀਵਨ, ਬਾਣੀ ਦਾ ਸਤਿਕਾਰ।
ਖੰਡੇਧਾਰ ਸ਼ਬਦ ’ਤੇ ਤੁਰਨਾ, ਹੈ ਮੁਕਤੀ ਦਾ ਰਾਹ।
ਸ਼ਬਦ ’ਤੇ ਤੁਰਿਆਂ ਹੀ ਕੁਝ ਬਣਨੈਂ, ਤੀਰਥ ਜਾਹ ਨਾ ਜਾਹ।
ਸੱਚ ਸੁਣੀ ਸੱਚ ਵੇਚੀਂ ਵੱਟੀਂ, ਸੱਚ ਦਾ ਕਰੀਂ ਵਪਾਰ।
ਸ਼ਬਦ ਦੇ ਸਾਂਚੇ ਢਾਲ ਇਹ ਜੀਵਨ, ਬਾਣੀ ਦਾ ਸਤਿਕਾਰ।
ਲੇਖਕ ਬਾਰੇ
ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008