ਰਹਿ ਜੇ ਨਾ ਅਧੂਰਾ
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
ਸੱਚਾ ਨਸ਼ਾ ਨਾਮ ਸਿਮਰਨ ਦਾ ਹੈ, ਜਿਹੜਾ ਗੁਰੂ ਦੇ ਦਰ-ਘਰ ਤੋਂ ਮਿਲਣਾ ਹੈ, ਇਹੀ ਗੁਰੂ ਵਾਲੇ ਤੇ ਗੁਰੂ ਦੇ ਨਾਲ ਹੋਣ ਦਾ ਸੁਭਾਗ ਹੈ
ਗੁਰੂ ਪਾਤਸ਼ਾਹ ਜੀ ਸੰਕੇਤਕ ਰਮਜ਼ ਭਰੀ ਸ਼ੈਲੀ ਵਿਚ ਇਸ਼ਾਰਾ ਦਿੰਦੇ ਹਨ ਕਿ ਸ਼ਰਾਬ ਇਸ ਸੰਸਾਰ ’ਚ ਇਕ ਵੱਡਾ ਵਿਕਾਰ ਹੈ ਅਤੇ ਹੋਰ ਅਨੇਕਾਂ ਵਿਕਾਰਾਂ ਦਾ ਮੂਲ ਆਧਾਰ ਹੈ।
ਮਿੱਟੀ ਵਿਚ ਮਿਲਾ ਕੇ ਰੱਖ ’ਤੇ, ਬੜੇ-ਬੜੇ ਰਜਵਾੜੇ ਇਸ ਨੇ।
ਇਸ ਨੂੰ ਪੀ ਕੇ ਸੁੱਝੇ ਸ਼ਰਾਰਤ, ਪਾਏ ਬੜੇ ਪੁਆੜੇ ਇਸ ਨੇ।
ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ’ਤੇ ਨਾਮ ਜਪਣ, ਲੋਕਾਂ ਦੀ ਸੇਵਾ ਕਰਨ, ਇਕ-ਦੂਜੇ ਨੂੰ ਪਿਆਰ ਕਰਨ, ਸਭ ਨੂੰ ਬਰਾਬਰ ਸਮਝਣ ਤੇ ਗ਼ਰੀਬ ਤੇ ਕਮਜ਼ੋਰ ਲਈ ਢਾਲ ਬਣਨ ਦਾ ਸਭਿਆਚਾਰ ਤਾਂ ਹੈ, ਪਰ ਇਸ ਸਭਿਆਚਾਰ ਵਿਚ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਨੂੰ ਗੁਰੂ ਸਾਹਿਬਾਨ ਨੇ ਕੋਈ ਥਾਂ ਨਹੀਂ ਦਿੱਤੀ।
ਕੋਈ ਮਹਾਨ ਵਿਅਕਤੀ ਉਤਨੀ ਦੇਰ ਹੀ ਸਮਾਜ ਵਿਚ ਮਹਾਨ ਰਹਿੰਦਾ ਹੈ, ਜਦੋਂ ਤਕ ਉਹ ਆਪਣੇ ਆਪ ਨੂੰ ਵਿਲੱਖਣ ਗੁਣਾਂ ਦਾ ਧਾਰਨੀ ਬਣਾਈ ਰੱਖਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਅਤੇ ਔਗੁਣਾਂ ਨੂੰ ਛੱਡਦਾ ਜਾਂਦਾ ਹੈ
ਜਿਸ ਤਰ੍ਹਾਂ ਦਿਲ ਦੀ ਧੜਕਣ ਰੁਕਣ ਨਾਲ ਸਰੀਰ ਮੁਰਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਜਿੱਤਿਆ ਗਿਆ ਤਾਂ ਸਾਰਾ ਦੇਸ਼ ਹੀ ਜਿੱਤਿਆ ਗਿਆ।