ਵੱਡੀਆਂ ਵੱਡੀਆਂ ਮੱਲਾਂ ਇਨ੍ਹਾਂ ਮਾਰੀਆਂ ਨੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ।
ਕਲਪਨਾ ਚਾਵਲਾ ਨੇ ਵੀ ਨਾਂ ਚਮਕਾਇਆ ਹੈ।
ਜਿਨ੍ਹੇ ਵਿਚ ਪੁਲਾੜ ਦੇ ਚੱਕਰ ਲਾਇਆ ਹੈ।
ਬਹਿ ਰਾਕਟ ਵਿਚ ਲਾਈਆਂ ਅਰਸ਼ ਉਡਾਰੀਆਂ ਨੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ।
ਕਿਹੜਾ ਕੰਮ ਜੋ ਅੱਜ ਕੱਲ੍ਹ ਕੁੜੀਆਂ ਕਰਦੀਆਂ ਨਹੀਂ?
ਸਰਹੱਦਾਂ ’ਤੇ ਵੀ ਜਾਣੋਂ ਇਹ ਤਾਂ ਡਰਦੀਆਂ ਨਹੀਂ।
ਵੈਰੀ ਖਾਤਰ ਤਿੱਖੀਆਂ ਤੇਜ਼ ਕਟਾਰੀਆਂ ਨੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ।
ਪ੍ਰੀਖਿਆਵਾਂ ਦੇ ਜਦੋਂ ਨਤੀਜੇ ਆਉਂਦੇ ਨੇ।
ਸੁਣ ਕੇ ਲੋਕੀਂ ਮੂੰਹ ਵਿਚ ਉਂਗਲਾਂ ਪਾਉਂਦੇ ਨੇ।
ਪਹਿਲੀਆਂ ਥਾਂਵਾਂ ਕੁੜੀਆਂ ਕੋਲੇ ਸਾਰੀਆਂ ਨੇ।
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ।
ਏਦਾਂ ਧੀ ਜੇ ਹਰ ਥਾਂ ਮਾਰੀ ਜਾਏਗੀ।
ਤੇਰੇ ਮੁੰਡੇ ਦਾ ਘਰ ਕੌਣ ਵਸਾਏਗੀ।
ਸਾਡੇ ਗੁਰੂਆਂ ਪੀਰਾਂ ਵੀ ਸਤਿਕਾਰੀਆਂ ਨੇ
ਪੁੱਤਰਾਂ ਵਾਂਗ ਧੀਆਂ ਵੀ ਪਿਆਰੀਆਂ ਨੇ।
ਲੇਖਕ ਬਾਰੇ
- Sikh Archiveshttps://sikharchives.org/kosh/profile/sikharchives/September 1, 2007
- Sikh Archiveshttps://sikharchives.org/kosh/profile/sikharchives/April 1, 2008
- Sikh Archiveshttps://sikharchives.org/kosh/profile/sikharchives/January 1, 2016
- Sikh Archiveshttps://sikharchives.org/kosh/profile/sikharchives/January 1, 2016
- Sikh Archiveshttps://sikharchives.org/kosh/profile/sikharchives/January 1, 2016
- Sikh Archiveshttps://sikharchives.org/kosh/profile/sikharchives/February 1, 2016