ਸਰਬ-ਸਾਂਝਾ ਗੁਰੂ ਸਾਡਾ, ਸਰਬ-ਸਾਂਝੀ ਬਾਣੀ,
ਜੋ ਲੜ ਲੱਗ ਜਾਵੇ, ਤਰ ਜਾਂਦਾ ਸੋਈ ਪ੍ਰਾਣੀ।
ਸਰਬ-ਸਾਂਝੀਵਾਲਤਾ, ਬਖ਼ਸ਼ੇ ਸਾਂਝਾ ਭਾਈਚਾਰਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਹੈ ਗੁਰੂ ਪਿਆਰਾ।
ਦੇ ਦੇ ਕੇ ਗਿਆਨ ਭਰੇ ਉਪਦੇਸ਼, ਜੀਵਨ-ਜਾਚ ਸਿਖਾਵੇ,
ਰਸਤਾ ਪ੍ਰਭੂ ਮਿਲਣ ਦਾ ਦੱਸੇ, ਰੱਬ ਨਾਲ ਮੇਲ ਕਰਾਵੇ।
ਜੁਗੋ-ਜੁਗ ਅਟੱਲ, ਸ਼ਬਦ-ਗੁਰੂ ਅਵਤਾਰਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ…
ਮਿੱਠੀਆਂ ਰਮਜ਼ਾਂ ਦੱਸਦਾ ਸਾਨੂੰ, ਕੌੜਾ ਕਦੇ ਨਾ ਬੋਲੇ,
ਸ਼ੰਕੇ ਕਰ ਕੇ ਦੂਰ ਸਾਡੇ, ਭਰਮਾਂ ਦੇ ਪਰਦੇ ਖੋਲ੍ਹੇ।
ਚਿੰਤਾ ਸਗਲ ਨਿਵਾਰੇ, ਕਰੇ ਪਾਖੰਡਾਂ ਦਾ ਨਿਤਾਰਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ…
ਸਭ ਤੋਂ ਉੱਤਮ ਗ੍ਰੰਥ ਹੈ ਨਿਰਮਲ, ਗੁਰੂ ਸਾਹਿਬਾਂ ਦੀ ਬਾਣੀ,
ਧੁਰ ਦਰਗਾਹੋਂ ਆਈ ਸੱਜਣਾ, ਤੂੰ ਸੱਚ ਕਰ ਕੇ ਜਾਣੀਂ।
ਸਮਝ ਭਵਸਾਗਰ ਤੋਂ ਤੈਨੂੰ, ਗੁਰੂ ਹੀ ਤਾਰਨਹਾਰਾ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ…
ਲੇਖਕ ਬਾਰੇ
ਪਿੰਡ ਤੇ ਡਾਕ: ਰਾਮਪੁਰ, ਗੁਰਦੁਆਰਾ ਸ੍ਰੀ ਰੇਰੂ ਸਾਹਿਬ ਚੌਂਕ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ
- ਹੋਰ ਲੇਖ ਉਪਲੱਭਧ ਨਹੀਂ ਹਨ