ਹਿਰਦੇ ਵਿਚ ਹਰੀ ਵਸਾ ਲੈ, ਹਰਿਮੰਦਰ ਜਾ ਕੇ।
ਚਰਨ ਧੋਏ ਅੰਦਰ ਜੋ ਜਾਵੇ,
ਦੁੱਖ, ਦਰਦ, ਸ਼ੰਕਾ ਮਿਟ ਜਾਵੇ,
ਤੂੰ ਵੀ ਲਾਭ ਉਠਾ ਲੈ ਹਰਿਮੰਦਰ ਜਾ ਕੇ।
ਸਿਮਰ ਸਿਮਰ ਇਸ਼ਨਾਨ ਜੋ ਕਰਦਾ,
ਸਤਿਗੁਰ ਉਸ ਦੇ ਦੁੱਖੜੇ ਹਰਦਾ,
ਤੂੰ ਵੀ ਰੋਗ ਮਿਟਾ ਲੈ, ਹਰਿਮੰਦਰ ਜਾ ਕੇ।
ਸੰਗਤ ਦੇ ਵਿਚ ਹਰਿ ਆਪ ਹੈ ਵੱਸਦਾ,
ਤੂੰ ਵੀ ਦਰਸ਼ਨ ਪਾ ਲੈ ਹਰਿਮੰਦਰ ਜਾ ਕੇ।
ਹਰਿਮੰਦਰ ਦੀ ਉੱਚੀ ਸ਼ਾਨ,
ਝੁਕ-ਝੁਕ ਕਰਦੇ ਸਭ ਪ੍ਰਣਾਮ,
ਤੂੰ ਵੀ ਸੀਸ ਨਿਵਾ ਲੈ ਹਰਿਮੰਦਰ ਜਾ ਕੇ।
ਇਸ ਦਰ ’ਤੇ ਜੋ ਦੇਗ ਲਿਆਵੇ,
ਮਨ ਇੱਛੇ ਸੋਈ ਫਲ ਪਾਵੇ।
ਤੂੰ ਵੀ ਚਿੰਤ ਮਿਟਾ ਲੈ ਹਰਿਮੰਦਰ ਜਾ ਕੇ।
ਸ਼ਰਧਾ ਨਾਲ ਜੋ ਪਰਿਕਰਮਾ ਕਰਦਾ,
ਗੁਰੂ ਰਾਮਦਾਸ ਉਹਦੀਆਂ ਝੋਲੀਆਂ ਭਰਦਾ,
ਤੂੰ ਵੀ ਝੋਲੀ ਭਰ ਲੈ ਹਰਿਮੰਦਰ ਜਾ ਕੇ।
ਹਰਿ ਕੀ ਪਉੜੀ ਦੁਖੜੇ ਹਰਦੀ,
ਤੂੰ ਵੀ ਦੁੱਖ ਮਿਟਾ ਲੈ ਹਰਿ ਦਰਸ਼ਨ ਕਰ ਕੇ।
ਅਕਾਲ ਤਖ਼ਤ ਦੀਆਂ ਉੱਚੀਆਂ ਸ਼ਾਨਾਂ,
ਝੰਡੇ ਝੂਲਣ ਵਿਚ ਅਸਮਾਨਾਂ,
ਤੂੰ ਵੀ ਦਰਸ਼ਨ ਪਾ ਲੈ ਹਰਿਮੰਦਰ ਜਾ ਕੇ।
ਮੱਥਾ ਟੇਕ ਜੋ ਅੰਦਰੋਂ ਆਵੇ,
ਧੂੜ ਸੰਗਤ ਦੀ ਮੱਥੇ ਲਾਵੇ,
ਮਨਇੱਛਤ ਸੋਈ ਫਲ ਪਾਵੇ,
ਤੂੰ ਵੀ ਲਾਭ ਉਠਾ ਲੈ ਹਰਿਮੰਦਰ ਜਾ ਕੇ।