editor@sikharchives.org
ਕੇਸ

ਕੇਸਾਂ ਦੇ ਰੋਗ ਅਤੇ ਦੇਖਭਾਲ

ਵਾਲਾਂ ਦੇ ਰੋਗ ਹੋਣ ਦੇ ਕਈ ਕਾਰਨ ਹਨ- ਪੈਤ੍ਰਿਕ, ਹਾਰਮੋਨਜ਼ ਦੀ ਅਸਮਾਨਤਾ, ਖੁਸ਼ਕੀ, ਸੰਕ੍ਰਮਣ, ਸਿਰ ਵਿਚ ਗੰਦਗੀ, ਕੁਪੋਸ਼ਣ, ਚਿੰਤਾ, ਤਣਾਓ, ਮਾਨਸਿਕ ਪ੍ਰੇਸ਼ਾਨੀ, ਕੋਈ ਗੰਭੀਰ ਬਿਮਾਰੀ ਅਤੇ ਜਾਂ ਕਿਸੇ ਵਾਤਾਵਰਨ ਦਾ ਅਨੁਕੂਲ ਨਾ ਹੋਣਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੁੰਦਰ ਕੇਸ ਕੇਵਲ ਇਨਸਾਨ ਦੀ ਖ਼ੂਬਸੂਰਤੀ ਹੀ ਨਹੀਂ ਸਗੋਂ ਚੰਗੀ ਸਿਹਤ ਦੇ ਵੀ ਪ੍ਰਤੀਕ ਹਨ। ਤਾਂ ਫਿਰ ਕਿਉਂ ਨਾ ਇਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਤਾਂ ਕਿ ਲੰਬੇ ਸਮੇਂ ਤਕ ਇਨ੍ਹਾਂ ਨੂੰ ਝੜਨ ਤੋਂ ਰੋਕਿਆ ਜਾ ਸਕੇ ਅਤੇ ਉਮਰ ਤੋਂ ਪਹਿਲਾਂ ਨਾ ਸਫੈਦ ਹੋਣ ਦਿੱਤਾ ਜਾਵੇ?

ਕੇਸਾਂ ਦਾ ਝੜਨਾ ਅਤੇ ਉੱਗਣਾ ਇਕ ਕੁਦਰਤੀ ਕਿਰਿਆ ਹੈ। ਡਾਕਟਰਾਂ ਦੀ ਇਹ ਰਾਇ ਹੈ ਕਿ ਜੇਕਰ ਦਿਨ ਵਿਚ 40-50 ਵਾਲ ਝੜਦੇ ਹਨ ਤਾਂ ਇਸ ਤੋਂ ਡਰਨ ਦੀ ਲੋੜ ਨਹੀਂ ਪਰ ਜੇਕਰ ਬਹੁਤ ਵੱਡੀ ਗਿਣਤੀ ਵਿਚ ਵਾਲ ਡਿੱਗਣੇ ਸ਼ੁਰੂ ਹੋ ਜਾਣ ਤਾਂ ਕੇਸਾਂ ਦੀ ਦੇਖਭਾਲ ਦੀ ਤਰਫ਼ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਵਾਲਾਂ ਦੇ ਰੋਗ ਹੋਣ ਦੇ ਕਈ ਕਾਰਨ ਹਨ- ਪੈਤ੍ਰਿਕ, ਹਾਰਮੋਨਜ਼ ਦੀ ਅਸਮਾਨਤਾ, ਖੁਸ਼ਕੀ, ਸੰਕ੍ਰਮਣ, ਸਿਰ ਵਿਚ ਗੰਦਗੀ, ਕੁਪੋਸ਼ਣ, ਚਿੰਤਾ, ਤਣਾਓ, ਮਾਨਸਿਕ ਪ੍ਰੇਸ਼ਾਨੀ, ਕੋਈ ਗੰਭੀਰ ਬਿਮਾਰੀ ਅਤੇ ਜਾਂ ਕਿਸੇ ਵਾਤਾਵਰਨ ਦਾ ਅਨੁਕੂਲ ਨਾ ਹੋਣਾ।

ਐਕਯੂਪ੍ਰੈਸ਼ਰ ਅਨੁਸਾਰ ਵਾਲਾਂ ਅਤੇ ਨਹੁੰਆਂ ਦਾ ਗੂੜ੍ਹਾ ਸੰਬੰਧ ਹੈ। ਵਾਲਾਂ ਦੇ ਸਾਰੇ ਰੋਗ ਦੂਰ ਕਰਨ ਲਈ ਦੋਵਾਂ ਹੱਥਾਂ ਦੀਆਂ ਅੱਠਾਂ ਉਂਗਲੀਆਂ ਦੇ ਨਹੁੰਆਂ ਨੂੰ ਆਪਸ ਵਿਚ ਤੇਜ਼ੀ ਨਾਲ ਰਗੜਨਾ ਚਾਹੀਦਾ ਹੈ। ਇਹ ਕਿਰਿਆ ਦਿਨ ਵਿਚ 2- 3 ਵਾਰ ਪੰਜ-ਪੰਜ ਮਿੰਟ ਲਈ ਕਰਨ ਨਾਲ ਅਤੇ ਕੇਸਾਂ ਨੂੰ ਪੰਜ-ਪੰਜ ਮਿੰਟ ਪਿੱਛੋਂ ਤੋਂ ਅੱਗੇ ਵੱਲ ਚੁੰਬਕੀ ਬੁਰਸ਼ ਨਾਲ ਵਾਹੁਣ ਨਾਲ ਕੁਝ ਹਫਤਿਆਂ ਬਾਅਦ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਹੱਥਾਂ ਅਤੇ ਪੈਰਾਂ ਦੇ ਅੰਗੂਠਿਆਂ ਦੇ ਬਾਹਰਲੇ ਅੰਦਰਲੇ ਅਤੇ ਉਨ੍ਹਾਂ ਦੇ ਹਿੱਸਿਆਂ ’ਤੇ ਵੀ ਮਾਲਿਸ਼ ਕਰਨੀ ਚਾਹੀਦੀ ਹੈ। ਇਹ ਹਿੱਸੇ ਗਰਦਨ ਅਤੇ ਸਿਰ ਨਾਲ ਸੰਬੰਧਤ ਹਨ। ਸਿਰ ਨੂੰ ਖ਼ੂਨ ਦੀ ਸਪਲਾਈ ਇਨ੍ਹਾਂ ਹਿੱਸਿਆਂ ਤੋਂ ਹੀ ਹੁੰਦੀ ਹੈ।

ਕੇਸਾਂ ਨੂੰ ਨਿਰੋਗ ਰੱਖਣ ਲਈ ਪ੍ਰੋਟੀਨ ਭਰਪੂਰ ਪੌਸ਼ਟਿਕ ਭੋਜਨ ਲੈਣਾ ਜ਼ਰੂਰੀ ਹੈ। ਦਾਲਾਂ ਅਤੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਲਸਣ ਦੀਆਂ ਤੁਰੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਵਿਟਾਮਿਨ ‘ਸੀ’ ਭਰਪੂਰ ਫਲਾਂ ਦੀ ਵਰਤੋਂ ਜ਼ਰੂਰੀ ਕਰਨੀ ਚਾਹੀਦੀ ਹੈ। ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

-ਜੇਕਰ ਕੇਸ ਜ਼ਿਆਦਾ ਤੇਲ ਜਾਂ ਚਿਕਨਾਈ ਵਾਲੇ ਹਨ ਤਾਂ ਹਫਤੇ ਵਿਚ 2-3 ਵਾਰੀ ਧੋਣੇ ਚਾਹੀਦੇ ਹਨ।
-ਖੁਸ਼ਕ ਕੇਸਾਂ ਨੂੰ ਹਫਤੇ ਵਿਚ ਇਕ ਵਾਰ ਧੋਣਾ ਚਾਹੀਦਾ ਹੈ।
-ਸਾਧਾਰਨ ਕੇਸਾਂ ਨੂੰ ਹਫਤੇ ਵਿਚ ਦੋ ਵਾਰ ਧੋਣਾ ਚਾਹੀਦਾ ਹੈ।
-ਕੇਸਾਂ ਨੂੰ ਤਾਜ਼ੀ ਹਵਾ ਅਤੇ ਹਲਕੀ ਧੁੱਪ ਲਗਾਉਣੀ ਚਾਹੀਦੀ ਹੈ।
-ਗਰਮ ਪਾਣੀ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਆਂਵਲੇ ਦੇ ਚੂਰਨ ਵਾਲੇ ਪਾਣੀ ਜਾਂ ਨਿੰਮ ਦੀਆਂ ਪੱਤੀਆਂ ਦਾ ਕਾੜ੍ਹਾ ਬਣਾ ਕੇ ਸਿਰ ਧੋਣ ਨਾਲ ਵੀ ਲਾਭ ਮਿਲਦਾ ਹੈ।
-ਚੌੜੇ ਦੰਦਿਆਂ ਵਾਲੇ ਕੰਘੇ ਨਾਲ ਕੇਸਾਂ ਨੂੰ ਵਾਹੋ।
-ਆਪਣੇ ਕੇਸਾਂ ਵਾਲੇ ਬੁਰਸ਼ ਜਾਂ ਕੰਘੇ ਦੀ ਸਫ਼ਾਈ ਦਾ ਖਿਆਲ ਰੱਖੋ।
-ਕੇਸਾਂ ਨੂੰ ਜ਼ਿਆਦਾ ਘੁੱਟ ਕੇ ਨਾ ਬੰਨ੍ਹੋ।
-ਦਿਮਾਗੀ ਪ੍ਰੇਸ਼ਾਨੀਆਂ ਅਤੇ ਤਣਾਓ ਤੋਂ ਬਚੋ।

ਉਪਰੋਕਤ ਗੱਲਾਂ ਦਾ ਧਿਆਨ ਰੱਖਣ ਨਾਲ 15-20 ਦਿਨਾਂ ਪਿੱਛੋਂ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਕਿ ਵਾਲਾਂ ਦਾ ਝੜਨਾ ਘਟ ਜਾਂਦਾ ਹੈ, ਨਵੇਂ ਕੇਸਾਂ ਦੀ ਉਤਪਤੀ ਦੀ ਪ੍ਰਕਿਰਿਆ ਚਾਲੂ ਹੋ ਜਾਂਦੀ ਹੈ। ਸਿੱਕਰੀ ਅਤੇ ਖੁਸ਼ਕੀ ਘਟਣ ਲੱਗਦੀ ਹੈ। ਕੇਸ ਪਹਿਲਾਂ ਨਾਲੋਂ ਮੁਲਾਇਮ ਮਹਿਸੂਸ ਹੋਣ ਲੱਗਦੇ ਹਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਐਮ. ਡੀ. (ਏ.ਐਮ.) ਗੋਲਡ ਮੈਡਲਿਸਟ, ਨਵਕਿਰਨ ਚੁੰਬਕੀ ਹਸਪਤਾਲ, ਖੰਨਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)