editor@sikharchives.org
ਖਾਲਸੇ ਦੀ ਸਾਜਨਾ

ਖਾਲਸੇ ਦੀ ਸਾਜਨਾ

ਕੱਲੇ ’ਕੱਲੇ ਸਿੰਘ ਨੂੰ, ਉਨ੍ਹਾਂ ਗਲ਼ ਨਾਲ ਲਾਇਆ, ਗਿੱਦੜਾਂ ਤੋਂ ਅੱਜ ਪੁੱਤਰੋ, ਥੋਨੂੰ ਸ਼ੇਰ ਬਣਾਇਆ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਬਾਹਰ ਗੁਰੂ ਜੀ ਆ ਗਏ, ਲੈ ਪੰਜ ਪਿਆਰੇ,
ਲੰਮੇ ਚੋਲੇ ਗਲ਼ਾਂ ਵਿਚ, ਸਿਰ ’ਤੇ ਦਸਤਾਰੇ।
’ਕੱਲੇ ’ਕੱਲੇ ਸਿੰਘ ਨੂੰ, ਉਨ੍ਹਾਂ ਗਲ਼ ਨਾਲ ਲਾਇਆ,
ਗਿੱਦੜਾਂ ਤੋਂ ਅੱਜ ਪੁੱਤਰੋ, ਥੋਨੂੰ ਸ਼ੇਰ ਬਣਾਇਆ।

ਪੰਜ ਸੀਸ ਸਨ ਗੁਰੂ ਜੀ ਅਨੰਦਪੁਰ ਮੰਗੇ,
ਉੱਠ ਕੇ ਆਏ ਸੂਰਬੀਰ, ਨਾ ਮੌਤੋਂ ਸੰਗੇ।
ਤੰਬੂ ਅੰਦਰ ਲੈ ਗਏ, ਸੀ ਚੋਜ ਰਚਾਇਆ,
ਗਿੱਦੜਾਂ ਤੋਂ … ….

ਕਹਿਣ ਲੱਗੇ ਫਿਰ ਗੁਰੂ ਜੀ, ਸਭ ਤਾਈਂ ਸੁਣਾ ਕੇ,
ਪੰਜ ਕਕਾਰ ਇਹ ਰੱਖਣੇ ਨੇ ਨਾਲ ਸਜਾ ਕੇ।
ਖਾਲਸੇ ਦੀ ਰਹਿਣੀ ਦਾ, ਇਹ ਦਸਤੂਰ ਬਣਾਇਆ,
ਗਿੱਦੜਾਂ ਤੋਂ … ….

ਰੀਸ ਤੁਹਾਡੀ ਕੋਈ ਵੀ ਹੁਣ ਕਰ ਨੀਂ ਸਕਦਾ,
ਖੜ੍ਹੀ ਮੌਤ ਨੂੰ ਦੇਖ ਕੇ, ਕੋਈ ਵਰ ਨੀਂ ਸਕਦਾ।
ਇਹ ਵੀ ਪਰਉਪਕਾਰ, ਤੁਹਾਡੇ ਹਿੱਸੇ ਆਇਆ,
ਗਿੱਦੜਾਂ ਤੋਂ … ….

‘ਸਿੰਘ’ ਅਤੇ ਹੈ ‘ਕੌਰ’, ਤੁਸਾਂ ਨਾਉਂ ਨਾਲ ਲਗਾਣਾ,
ਜਾਤ ਗੋਤ ਕੋਈ ਦੱਸ ਕੇ, ਨਹੀਂ ਟਪਲਾ ਖਾਣਾ।
ਸਾਰੇ ਭਾਈ ਭਾਈ ਹੋ, ਇਹ ਪਾਠ ਪੜ੍ਹਾਇਆ,
ਗਿੱਦੜਾਂ ਤੋਂ … ….

ਜ਼ੁਲਮ ਨਾ ਕਰਨਾ ਕਿਸੇ ’ਤੇ, ਨਾ ਆਪੂੰ ਸਹਿਣਾ,
ਓਸ ਅਕਾਲ ਪੁਰਖ ਦੀ ਬਸ ਰਜ਼ਾ ’ਚ ਰਹਿਣਾ।
ਹੋਣਾ ਉਹੋ ਕੁਝ ਹੈ, ਜੋ ਉਸ ਨੂੰ ਭਾਇਆ,
ਗਿੱਦੜਾਂ ਤੋਂ … ….

ਜਦ ਤਕ ਉਸ ਵਿਚ ਰਹੋਗੇ, ਦੱਸੀ ਜੋ ਰਹਿਣੀ,
ਇੱਕ ਜਦੋਂ ਤਕ ਹੋਏਗੀ, ਕਰਨੀ ਤੇ ਕਹਿਣੀ।
ਨਾਲ ਤੁਹਾਡੇ ਰਹਾਂਗਾ, ਮੈਂ ਬਣ ਕੇ ਛਾਇਆ,
ਗਿੱਦੜਾਂ ਤੋਂ …   ….        

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)