ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ ਸੁਣ ਲੈ
ਵਜ਼ੀਰ ਖਾਨਾ ਤੂੰ
ਇਸ ਗੱਲ ਦਾ ਨਾ ਭੁੱਲੀਂ ਤੂੰ ਖਿਆਲ ਓਏ ਸੁਣ ਲੈ
ਵਜ਼ੀਰ ਖਾਨਾ ਤੂੰ
ਸਾਡੇ ਦਾਦਾ ਜੀ ਸਿਦਕ ਨਿਭਾ ਗਏ ਚੌਂਕ
ਚਾਂਦਨੀ ’ਚ ਸੀਸ ਨੂੰ ਕਟਾ ਗਏ ਜਾ ਕੇ
ਖੜੇ ਨੇ ਨਿਹੱਥਿਆਂ ਦੇ ਨਾਲ ਓਏ ਸੁਣ ਲੈ ਵਜ਼ੀਰ
ਖਾਨਾ ਤੂੰ
ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ
ਸਾਡੇ ਵੱਡੇ ਵੀਰ ਅਜੀਤ ਤੇ ਜੁਝਾਰ ਓਏ
ਗਏ ਜਿੰਦੜੀਆਂ ਆਪਣੀਆਂ ਵਾਰ ਓਏ ਹੁਣ ਸਾਡਾ
ਵੀ ਤੂੰ ਦੇਖ ਲੈ ਜਮਾਲ ਓਏ ਸੁਣ ਲੈ ਵਜ਼ੀਰ
ਖਾਨਾ ਤੂੰ
ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ
ਕਦੇ ਲਾਲਚਾਂ ਦੇ ਵਿਚ ਸਾਨੂੰ ਪਾ ਰਿਹੈਂ ਕਦੇ ਮੌਤ
ਨਾਲ ਸਾਨੂੰ ਤੂੰ ਡਰਾ ਰਿਹੈਂ ਅਸੀਂ ਚੱਲਣ ਨਹੀਂ
ਦੇਣੀ ਤੇਰੀ ਚਾਲ ਓਏ ਸੁਣ ਲੈ ਵਜ਼ੀਰ ਖਾਨਾ ਤੂੰ
ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ
ਸਾਨੂੰ ਗੁੜਤੀ ਮਿਲੀ ਹੈ ਇਨਸਾਫ ਦੀ
ਬੇੜੀ ਡੁੱਬੇਗੀ ਅਖੀਰ ਤੇਰੇ ਪਾਪ ਦੀ ਜਿੱਤ
ਸੱਚ ਦੀ ਹੁੰਦੀ ਹੈ ਹਰ ਹਾਲ ਉਏ ਸੁਣ ਲੈ
ਵਜ਼ੀਰ ਖਾਨਾ ਤੂੰ
ਪੋਤੇ ਤੇਗ ਦੇ, ਗੋਬਿੰਦ ਦੇ ਹਾਂ ਲਾਲ ਓਏ
ਲੇਖਕ ਬਾਰੇ
ਕਮਲਜੀਤ ਨੀਲੋਂ (ਜਨਮ 24 ਦਸੰਬਰ 1959) ਪੰਜਾਬੀ ਦਾ ਬਾਲ ਸਾਹਿਤ ਲੇਖਕ ਤੇ ਗਾਇਕ ਹੈ। ਉਸਨੂੰ ਪੰਜਾਬੀ ਭਾਸ਼ਾ ਲਈ ਸਾਹਿਤ ਅਕਾਦਮੀ ਦਾ 2013 ਦਾ ਬਾਲ ਸਾਹਿਤ ਪੁਰਸਕਾਰ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ’ ਵੀ ਮਿਲਿਆ ਹੈ।
ਪਿੰਡ ਤੇ ਡਾਕ: ਨੀਲੋਂ ਕਲਾਂ, ਤਹਿ: ਸਮਰਾਲਾ (ਲੁਧਿਆਣਾ)-141024, ਮੋ.+919417468668
- ਹੋਰ ਲੇਖ ਉਪਲੱਭਧ ਨਹੀਂ ਹਨ