editor@sikharchives.org
Maa-Boli Punjabi

ਮਾਂ-ਬੋਲੀ ਪੰਜਾਬੀ ਦੀ ਪੁਕਾਰ

ਜਿਸ ਬੋਲੀ ਵਿਚ ਸਾਡੇ ਸਾਰੇ ਕਵੀਆਂ ਮਿਸ਼ਰੀ ਘੋਲੀ ਹੋਵੇ,
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜਿਸ ਬੋਲੀ ਦੀ ਦਾਤ ਮਾਤ ਤੋਂ ਹਾਸਲ ਹੋਵੇ,
ਜਿਸ ਬੋਲੀ ਵਿਚ ਭੈਣ ਨੇ ਲਾਡ ਲਡਾਇਆ ਹੋਵੇ,
ਵੀਰੇ ਨੂੰ ਪੁਚਕਾਰ ਕੇ ਚੁੱਪ ਕਰਾਇਆ ਹੋਵੇ,  ਆਪਣੇ ਮੋਢੇ ਲਾਇਆ ਹੋਵੇ,
ਜਿਸ ਬੋਲੀ ਵਿਚ ਸਾਡੇ ਸਾਰੇ ਕਵੀਆਂ ਮਿਸ਼ਰੀ ਘੋਲੀ ਹੋਵੇ,
ਜਿਹੜੀ ਬੋਲੀ ਸਭ ਦੁਨੀਆਂ ਦੇ ਸਿਰ ’ਤੇ ਚੜ੍ਹ ਕੇ ਬੋਲੀ ਹੋਵੇ,
ਜਿਸ ਬੋਲੀ ਦੇ ਸ਼ਬਦਾਂ ਅਤੇ ਸੰਬੋਧਨਾਂ ਤਾਈਂ,
ਦੂਜੀਆਂ ਬੋਲੀਆਂ ਦੇ ਕਵੀਆਂ ਗੀਤਕਾਰਾਂ ਅਪਣਾਇਆ ਹੋਵੇ,
ਤੇ ਆਪਣੇ ਗੀਤਾਂ ਦੇ ਵਿਚ ਰੂਹ ਫੂਕੀ ਹੋਵੇ,
ਜਿਹੜੀ ਬੋਲੀ ਬੁਲਬੁਲ ਵਾਂਗੂ ਬੋਲੀ ਹੋਵੇ, ਕੋਇਲ ਵਾਂਗੂੰ ਕੂਕੀ ਹੋਵੇ;
ਉਸੇ ਬੋਲੀ ਦੇ ਆਪਣੇ ਪੁੱਤਰਾਂ ਉੱਪਰ ਰੰਜ ਕਿਉਂ ਨਾ ਆਵੇ?
ਜਿਨ੍ਹਾਂ ਇਸ ਨੂੰ ਦਿਲ ਦੀਆਂ ਡੂੰਘਾਣਾਂ ’ਚੋਂ ਨਾ ਕਦੇ ਅਪਣਾਇਆ ਹੋਵੇ,
ਸਗੋਂ ਪੈਰ ਪੈਰ ’ਤੇ ਇਸ ਦੀ ਪੱਤ ਲਾਹੀ ਹੋਵੇ,
ਇਸ ਨੂੰ ਟਿੱਚਰਾਂ ਕੀਤੀਆਂ ਹੋਵਣ,
ਇਸ ਬੋਲੀ ਵਿਚ ਬਸ ਹਾਸਾ ਹੀ ਹੱਸਿਆ ਹੋਵੇ,
ਜਾਂ ਫਿਰ ਦੁੱਖ ਦੇ ਵੇਲੇ ਇਸ ਵਿਚ ਹੋਵੇ ਕੀਤਾ ਕੇਵਲ ਰੋਵਣ,
ਹਉਕੇ ਤੇ ਹਟਕੋਰੇ ਹੀ ਇਸ ਵਿਚ ਹੋਣ ਭਰੇ,
ਜਾਂ ਫਿਰ ਦਿਲ ਦੇ ਰੋਸੇ ਉਨ੍ਹਾਂ ਹੋਣ ਕਰੇ,
ਜਿਨ੍ਹਾਂ ਨਾਲ ਪਰਵਾਸੀਆਂ ਦੇ ਵੀ ‘ਹਮ ਕੋ ਤੁਮ ਕੋ’ ਕੀਤਾ ਹੋਵੇ,
ਤੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਦਾ ਸਵਾਦ ਵੀ ਨਾ ਚੱਖਣ ਦਿੱਤਾ ਹੋਵੇ,
ਅੱਜ ਜਦੋਂ ਸਾਰੀ ਦੁਨੀਆਂ ਮਾਂ-ਬੋਲੀ ਦਾ ਦਿਨ ਮਨਾਵੇ,
ਭੈਣੋ ਵੀਰੋ! ਮਾਂ-ਬੋਲੀ ਪੰਜਾਬੀ ਸਾਨੂੰ ਪਈ ਬੁਲਾਵੇ,
ਆਖਦੀ ਹੋਵੇ ਸਾਡੀ ਮਾਂ ਵਾਂਗੂੰ ਹੀ ਮਾਂ-ਬੋਲੀ,
ਪੁੱਤ ਕੋਈ ਨਾ, ਕਲੇਜਾ ਮੇਰਾ ਕੱਢ ਕੇ ਲੈ ਗਿਐਂ ਤਾਂ ਵੀ ਕੋਈ ਨਾ;
ਤੈਨੂੰ ਪੁੱਤਰਾ ਤੱਤੀ ਵ੍ਹਾ ਨਾ ਲੱਗੇ, ਜੀਂਦਾ ਰਵ੍ਹੇਂ, ਜਵਾਨੀਆਂ ਮਾਣੇਂ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)