ਡੱਲੇ ਵਾਸੀ ਸੰਗਤ ਧੰਨ ਗੁਰੂ ਅਮਰਦਾਸ ਜੀ ਦੇ ਚਰਨੀਂ ਲੱਗ ਕੇ ਸੰਸਾਰ ਰੂਪੀ- ਭਵ-ਸਾਗਰ ਤੋਂ ਤਰਨ ਲਈ ਪਾਤਸ਼ਾਹ ਜੀ ਪਾਸੋਂ ਰਹਿਮਤ ਦੀਆਂ ਬਰਕਤਾਂ ਮੰਗ ਰਹੀ ਸੀ, ਤਰਕੀਬਾਂ ਪੁੱਛ ਰਹੀ ਸੀ, ਬਖ਼ਸ਼ਿਸ਼ਾਂ ਲਈ ਝੋਲੀ ਅੱਡੀ ਵਾਰੋ-ਵਾਰੀ ਨਤਮਸਤਕ ਹੋ ਰਹੀ ਸੀ। ਜਿਉਂ ਹੀ ਭਾਈ ਪ੍ਰਿਥੀ ਮੱਲ ਤੇ ਭਾਈ ਤੁਲਸਾ ਜੀ ਉਪਦੇਸ਼ ਲੈ ਕੇ ਪਿੱਛੇ ਹਟੇ ਤਾਂ ਭਾਈ ਮੱਲਣ ਆਇਆ, ਪਾਤਸ਼ਾਹ ਦੇ ਚਰਨਾਂ ’ਤੇ ਮੱਥਾ ਟੇਕਿਆ, ਹੱਥ ਜੋੜ ਅਰਜ਼ ਕੀਤੀ, ‘ਹੇ ਰਹਿਮਤਾਂ ਦੇ ਮਾਲਕ! ਮੈਨੂੰ ਵੀ ਉਪਦੇਸ਼ ਦੇਵੋ, ਜਿਸ ਨਾਲ ਤਨ ਦੇ ਕਲੇਸ਼ ਮਿਟ ਜਾਵਣ ਅਤੇ ਇਸ ਦੇਹੀ ਦਾ ਕਲਿਆਣ ਹੋ ਜਾਵੇ।’ ਨਿਰੰਕਾਰ ਦੇ ਸਾਕਾਰ ਰੂਪ ਨੇ ਮਿਹਰਾਂ ਦੀ ਨਜ਼ਰ ਨਾਲ ਤੱਕਦਿਆਂ ਬਚਨ ਕੀਤਾ, ‘ਹੇ ਭਾਈ! ਹੰਕਾਰ ਦਾ ਤਿਆਗ ਕਰ ਕੇ ਸੰਤ ਪੁਰਸ਼ਾਂ, ਗੁਰਮੁਖ ਜਨਾਂ ਦੀ ਸੇਵਾ ਨਾਲ ਹੀ ਸੁਖ ਪ੍ਰਾਪਤ ਹੁੰਦੇ ਹਨ। ਇਸ ਲਈ ਮਨ ਵਿਚ ਸ਼ਰਧਾ ਧਾਰ ਕੇ ਭੋਜਨ ਬਣਾ ਕੇ, ਪ੍ਰੀਤ ਨਾਲ ਭੋਜਨ ਛਕਾਉਣਾ ਹੈ। ਬਸਤਰ ਬਣਾ ਕੇ ਲੋੜਵੰਦ ਗੁਰਸਿੱਖਾਂ ਨੂੰ ਗੁਰੂ ਨਮਿਤ ਦੇਣੇ ਅਤੇ ਅਸ਼ੀਰਵਾਦ ਲੈਣਾ ਹੈ। ਬਿਨਾਂ ਕਿਸੇ ਦਬਾਅ ਜਾਂ ਅਹਿਸਾਨ ਦੇ ਸਤਿਨਾਮੁ ਦਾ ਸਿਮਰਨ ਕਰਨਾ। ਇਸ ਨਾਲ ਤੇਰੀ ਕਲਿਆਣ ਹੋਵੇਗੀ’:
ਮੱਲਣ ਆਨਿ ਪਰ੍ਯੋ ਗੁਰ ਸ਼ਰਨੀ।
ਕਰਿ ਬੰਦਨ ਪਦ, ਬਿਨਤੀ ਬਰਨੀ।
‘ਮੋਕਹੁ ਕੁਛ ਦੀਜਹਿ ਉਪਦੇਸ਼।
ਜਿਸ ਤੇ ਮਿਟੈਂ ਕਲੇਸ਼ ਅਸ਼ੇਸ਼’॥14॥
ਸਤਿਗੁਰ ਕਹ੍ਯੋ ‘ਤ੍ਯਾਗ ਹੰਕਾਰਾ।
ਸੰਤਨ ਸੇਵੋ ਹੋਹਿˆ ਸੁਖਾਰਾ।
ਸ਼ਰਧਾ ਧਰਿ ਅਹਾਰ ਕਰਿਵਾਵਹੁ।
ਚਰਨ ਪਖਾਰਹੁ ਰੁਚਿ ਤ੍ਰਿਪਤਾਵਹੁ॥15॥
ਬਸਤ੍ਰ ਬਨਾਇ ਗੁਰਨ ਹਿਤ ਦੇਹੋ।
ਛੁਧਤਿ ਨਗਨ ਤੇ ਆਸ਼ਿਖ ਲੇਹੋ।
ਸੱਤਿਨਾਮ ਸਿਮਰਹੁ ਤਜਿ ਕਾਨ।
ਹੋਹਿ ਅੰਤ ਕੋ ਤੁਵ ਕੱਲ੍ਯਾਨ’॥16॥
(ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 1, ਅੰਸੂ 40, ਪੰਨਾ 1486-87)
ਇਸ ਤਰ੍ਹਾਂ ਭਾਈ ਮੱਲਣ ਗੁਰੂ ਦੇ ਬਚਨਾਂ ਨੂੰ ਮਨਚਿਤ ਵਿਚ ਵਸਾ ਕੇ ਗੁਰਮੁਖ ਜਨਾਂ ਦੀ ਸੇਵਾ ਕਰਨ ਲੱਗ ਪਿਆ ਅਤੇ ਸੰਸਾਰ ਭਵ-ਸਾਗਰ ਤੋਂ ਤਰ ਗਿਆ।
ਲੇਖਕ ਬਾਰੇ
#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/July 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/September 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/April 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/May 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/