ਮਾਤਾ ਗੁਜਰੀ ਪਈ ਬੁਲਾਵੇ, ਆਓ ਪੁੱਤਰੋ, ਆਓ!
ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਆ ਕੇ, ਬੂੰਦ-ਬੂੰਦ ਛਕ ਜਾਓ!
ਇਕ ਬੂੰਦ ਹੀ ਅੰਮ੍ਰਿਤ ਉਹਦਾ ਗਿੱਦੜੋਂ ਸ਼ੇਰ ਬਣਾਵੇ,
ਇਹ ਅੰਮ੍ਰਿਤ ਹੀ ਸਵਾ ਲੱਖ ਸੰਗ, ਇੱਕ ਨੂੰ ਪਿਆ ਲੜਾਵੇ,
ਇਹ ਅੰਮ੍ਰਿਤ ਬਾਣੀ ਵਿਚ ਰਸਿਆ, ਇਸ ਰਸ ਨੂੰ ਅਜ਼ਮਾਓ,
ਬੂੰਦ ਬੂੰਦ ਛਕ ਜਾਓ…
ਇਹ ਅੰਮ੍ਰਿਤ ਜਿਸ ਨੇ ਵੀ ਪੀਤਾ, ਉਹੀਓ ‘ਸਿੰਘ’ ਅਖਵਾਇਆ,
ਤੁਰਦਾ ਰਿਹਾ ਉਹ ਅੱਗਿਉਂ ਅੱਗੇ, ਪੈਰ ਨਾ ਪਿੱਛੇ ਪਾਇਆ,
ਕਾਹਦੀਆਂ ਦੇਰਾਂ, ਕਾਹਦੀਆਂ ਢਿੱਲਾਂ, ਮਨ ਨੂੰ ਰਤਾ ਮਨਾਓ,
ਬੂੰਦ ਬੂੰਦ ਛਕ ਜਾਓ…
‘ਅਜੀਤ’ ‘ਜੁਝਾਰ’ ਨੂੰ ਜਾ ਪੁੱਛੋ, ਵਿਚ ਚਮਕੌਰ ਖਲੋਤੇ,
ਪੁਰਜਾ ਪੁਰਜਾ ਕੱਟ ਗਏ ਉਹ ਤਾਂ, ਮੇਰੇ ਸਿਦਕੀ ਪੋਤੇ,
ਅੱਜ ਵੀ ਉਹ ਤਾਂ ਦੱਸ ਰਹੇ ਨੇ, ਰਣ ਜੂਝਣ ਦੇ ਦਾਓ,
ਬੂੰਦ ਬੂੰਦ ਛਕ ਜਾਓ… … …
ਅਨੰਦਪੁਰੀ ਦਾ ਇਹੋ ਸੁਨੇਹਾ, ਘਰ ਘਰ ਤਕ ਪੁਚਾਓ,
ਜੇ ਅਣਖਾਂ ਦਾ ਜੀਵਨ ਜੀਉਣਾ, ਅੰਮ੍ਰਿਤ ਹੀ ਅਪਣਾਓ,
ਸਾਰੇ ਸੰਤ-ਸਿਪਾਹੀ ਬਣ ਕੇ, ਮਾਨਵਤਾ ਰੁਸ਼ਨਾਓ,
ਬੂੰਦ ਬੂੰਦ ਛਕ ਜਾਓ… … …
ਮਾਤਾ ਗੁਜਰੀ ਪਈ ਬੁਲਾਵੇ, ਆਓ ਪੁੱਤਰੋ, ਆਓ!
ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਆ ਕੇ ਬੂੰਦ-ਬੂੰਦ ਛਕ ਜਾਓ!
ਲੇਖਕ ਬਾਰੇ
ਵੈਦ ਧਰਮ ਸਿੰਘ ਸਟਰੀਟ, ਗੁਰੂ ਕੀ ਨਗਰੀ, ਵਾਰਡ ਨੰ: 1, ਮੰਡੀ ਗੋਬਿੰਦਗੜ੍ਹ-147301
- ਸ. ਸੁਰਜੀਤ ਸਿੰਘ ਮਰਜਾਰਾhttps://sikharchives.org/kosh/author/%e0%a8%b8-%e0%a8%b8%e0%a9%81%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ae%e0%a8%b0%e0%a8%9c%e0%a8%be%e0%a8%b0%e0%a8%be/June 1, 2008