editor@sikharchives.org

ਪੀਰ ਬੁੱਧੂ ਸ਼ਾਹ (੧੩ ਜੂਨ ੧੬੪੭-੨੧ ਅਕਤੂਬਰ ੧੭੦੪)

ਆਪ ਦਾ ਸੁਭਾਅ ਸ਼ਾਤ ਚਿਤ, ਹਲੇਮੀ ਤੇ ਸੇਵਾ ਭਾਵਨਾ ਵਾਲਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਪੀਰ ਬੁੱਧੂ ਸ਼ਾਹ ਜੀ ਦਾ ਜਨਮ ੧੩ ਜੂਨ ੧੬੪੭ ਵਿਚ ਸੰਢੌਰੇ ਵਿਚ ਸੈਯਦ ਪਰਿਵਾਰ ਵਿਚ ਹੋਇਆ। ਆਪ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੱਦੀਨ ਸੀ। ਪਰ ਆਪ ਦੀ ਪ੍ਰਸਿਧੀ ਪੀਰ ਬੁੱਧੂ ਸ਼ਾਹ ਕਰਕੇ ਹੋਈ। ਆਪ ਬਚਪਣ ਤੋ ਹੀ ਤੀਖਣ ਤੇ ਤਾਰਕਿਕ ਬੁਧੀ ਦੇ ਮਾਲਕ ਸਨ। ਆਪ ਦਾ ਸੁਭਾਅ ਸ਼ਾਤ ਚਿਤ, ਹਲੇਮੀ ਤੇ ਸੇਵਾ ਭਾਵਨਾ ਵਾਲਾ ਸੀ। ਆਪ ਦਾ ਨਿਕਾਹ ੧੮ ਸਾਲ ਦੀ ਉਮਰ ਵਿਚ ਬੀਬੀ ਨਸੀਰਾਂ ਨਾਲ ਹੋਇਆ ਜੋ ਸੈਦ ਖਾਂ ਜਰਨੈਲ ਦੀ ਭੈਣ ਸੀ। ਪੀਰ ਬੁੱਧੂ ਸ਼ਾਹ ਜੀ ਦੇ ਘਰ ‘ਚ ਚਾਰ ਪੁੱਤਰ ਪੈਦਾ ਹੋਏ ਸੈਯਦ ਅਸ਼ਰਫ, ਸੈਯਦ ਮੁਹਮਦ ਸ਼ਾਹ, ਸੈਯਦ ਮੁਹਮਦ ਬਖਸ਼, ਸੈਯਦ ਸ਼ਾਹ ਹੁਸੈਨ।

ਗੁਰੂ ਗੋਬਿੰਦ ਸਿੰਘ ਜੀ ਨਾਲ ਪੀਰ ਬੁੱਧੂ ਸ਼ਾਹ ਦੀ ਪਹਿਲੀ ਮੁਲਾਕਾਤ ੧੬੮੫ ਈ: ਵਿਚ ਪਾਉਟੇ ਵਿਖੇ ਹੋਈ। ਪੀਰ ਜੀ ਦੇ ਕੋਮਲ ਦਿਲ ਤੇ ਗੁਰੂ ਗੋਬਿੰਦ ਸਿੰਘ ਜੀ ਦੀ  ਸ਼ਖਸ਼ੀਅਤ ਦਾ ਬਹੁਤ ਅਸਰ ਹੋਇਆ। ਉਹ ਗੁਰੂ ਜੀ ਦੇ ਪੱਕੇ ਮੁਰੀਦ ਹੋ ਗਏ।

ਇਕ ਵਾਰ ਔਰੰਗਜ਼ੇਬ ਨੇ ਆਪਣੀ ਫੌਜ ‘ਚੋਂ ੫੦੦ ਸ਼ੀਆ ਪਠਾਣ ਕੱਢ ਦਿੱਤੇ ਗਏ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਖਵਾ ਦਿਤਾ। ਇਹਨਾਂ ਪਠਾਣਾਂ ਦੇ ਚਾਰ ਧੜੇ ਚਾਰ ਸਰਦਾਰਾਂ ਕਾਲੇ ਖਾਂ, ਭੀਖਨ ਖਾਂ, ਨਿਜਾਬਤ ਖਾਂ ਤੇ ਹਯਾਤ ਖਾਂ ਅਗਵਾਈ ‘ਚ ਸਨ।

ਜਦ ਪਹਾੜੀ ਰਾਜਿਆਂ ਭੀਮ ਚੰਦ ਤੇ ਫਤਹ ਸ਼ਾਹ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਦੀ ਸੋਚੀ ਤਾਂ ਉਹਨਾਂ ਨੇ ਇਹਨਾਂ ਪਠਾਣਾਂ ਨੂੰ ਲਾਲਚ ਦਿੱਤਾ ਤਾਂ ਭੀਖਨ ਸ਼ਾਹ, ਨਿਜ਼ਾਬਤ ਖਾਂ, ਤੇ ਹਯਾਤ ਖਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਗਦਾਰੀ ਕਰਕੇ ਪਹਾੜੀ ਰਾਜਿਆਂ ਨਾਲ ਰਲ ਗਏ ਪਰ ਕਾਲੇ ਖਾਂ ਆਪਣੇ ੧੦੦ ਸਾਥੀਆਂ ਸਮੇਤ ਗੁਰੂ ਦਾ ਵਫਾਦਾਰ ਰਿਹਾ। ਉਧਰ ਪਹਾੜੀ ਰਾਜਿਆਂ ਨੇ ਹਮਲਾ ਕਰ ਦਿਤਾ। ਇਹ ਜੰਗ ਭੰਗਾਣੀ ਦੇ ਸਥਾਨ ਤੇ ੧੬੮੮ ਚ ਹੋਈ। ਪੀਰ ਬੁਧੂ ਸ਼ਾਹ ਵੀ ਪਠਾਣਾਂ ਦੀ ਗਦਾਰੀ ਦੀ ਖਬਰ ਸੁਣ ਕੇ ਚਾਰੇ ਪੁੱਤਰਾਂ, ਦੋ ਭਾਈਆਂ ਤੇ ੭੦੦ ਮੁਰੀਦਾਂ ਨਾਲ ਇਸ ਭੰਗਾਣੀ ਦੇ ਯੁਧ ਵਿਚ ਗੁਰੂ ਜੀ ਦੀ ਮਦਦ ਤੇ ਆਣ ਖੜਾ ਹੋਇਆ।

ਇਸ ਜੰਗ ਵਿਚ ਗੁਰੂ ਕਿਆ ਦੀ ਜਿਤ ਹੋਈ। ਇਸੇ ਜੰਗ ਵਿਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਪੀਰ ਦੀ ਸੇਵਾ ਤੇ ਪ੍ਰਸੰਨ ਹੋ ਕਿ ਕਿਹਾ ਪੀਰ ਜੀ ਮੰਗੋ ਜੋ ਚਾਹੀਦਾ, ਤਾਂ ਪੀਰ ਜੀ ਨੇ ਕਿਹਾ ਕਿ ਸਤਿਗੁਰ ਜੀ ਆਹ ਆਪਣੇ ਕੇਸਾਂ ਸਮੇਤ ਕੰਘਾ ਮੇਰੀ ਝੋਲੀ ਪਾਵੋ। ਗੁਰੂ ਜੀ ਨੇ ਜਿਥੇ ਕੰਘਾ ਕੇਸਾਂ ਸਮੇਤ ਦਿੱਤਾ ਉਥੇ ਇਕ ਦਸਤਾਰ, ਇਕ ਛੋਟੀ ਕਿਰਪਾਨ ਤੇ ਹੁਕਮਨਾਮਾ ਦਿਤਾ।

ਗੁਰੂ ਗੋਬਿੰਦ ਸਿੰਘ ਜੀ ਮਦਦ ਕਰਨ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਸਢੌਰੇ ਦੇ ਸ਼ਾਸ਼ਕ ਉਸਮਾਨ ਖਾਂ ਨੂੰ ਹੁਕਮ ਕੀਤਾ ਕਿ ਪੀਰ ਬੁੱਧੂ ਸ਼ਾਹ ਨੂੰ ਇਸ ਗਲਤੀ ਦੀ ਸਜ਼ਾ ਦੇਵੇ। ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਬਹੁਤ ਤਸੀਹੇ ਦੇ ਕੇ ੨੧ ਮਾਰਚ ੧੭੦੪ ਨੂੰ ਸ਼ਹੀਦ ਕਰ ਦਿਤਾ। 

ਬਾਬਾ ਬੰਦਾ ਸਿੰਘ ਬਹਾਦਰ ਨੇ ੧੭੦੯ ਚ ਸੰਢੌਰੇ ‘ਤੇ ਕਬਜ਼ਾ ਕਰਕੇ ਪੀਰ ਬੁੱਧੂ ਸ਼ਾਹ ਦੇ ਕਾਤਲ ਉਸਮਾਨ ਖਾਂ ਨੂੰ ਉਸਦੀ ਕੀਤੀ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ।

ਆਓ ਪੀਰ ਬੁਧੂ ਸ਼ਾਹ ਦੀ ਕੁਰਬਾਨੀ ਤੋ ਸਿਖਿਆ ਲੈ ਕਿ ਗੁਰੂ ਵਾਲੇ ਬਣੀਏ …..ਧੰਨ ਸਿਖੀ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)