editor@sikharchives.org

ਅਕਾਲੀ ਲਹਿਰ ਦੇ ਇਤਿਹਾਸ ਦੀ ਹੀਰੋ – ਮਾਤਾ ਕਿਸ਼ਨ ਕੌਰ ਜੀ ਕਾਉਂਕੇ

ਸਿੱਖ ਇਤਿਹਾਸ ਚ ਜਿਥੇ ਸਿੰਘ ਸੂਰਬੀਰਾਂ ਨੇ ਅਦੁੱਤੀ ਕਾਰਨਾਮੇ ਕੀਤੇ ਉਥੇ ਸ੍ਰੀ ਦਸ਼ਮੇਸ਼ ਦੀਆਂ ਬੀਰ ਸਪੁਤ੍ਰੀਆਂ ਸਿੱਖ ਬੀਬੀਆਂ ਦੇ ਲਾਸਨੀ ਕਾਰਨਾਮੇ ਵੀ ਕੋਈ ਘੱਟ ਅਹਿਮੀਅਤ ਨਹੀਂ ਰੱਖਦੇ ਉਹਨਾਂ ਮਹਾਨ ਗੁਰੂ ਬੱਚੀਆਂ 'ਚੋਂ ਇਕ ਸਨ ਮਾਤਾ ਕਿਸ਼ਨ ਕੌਰ ਜੀ ਕਾਉਂਕੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਚ ਜਿਥੇ ਸਿੰਘ ਸੂਰਬੀਰਾਂ ਨੇ ਅਦੁੱਤੀ ਕਾਰਨਾਮੇ ਕੀਤੇ ਉਥੇ ਸ੍ਰੀ ਦਸ਼ਮੇਸ਼ ਦੀਆਂ ਬੀਰ ਸਪੁਤ੍ਰੀਆਂ ਸਿੱਖ ਬੀਬੀਆਂ ਦੇ ਲਾਸਨੀ ਕਾਰਨਾਮੇ ਵੀ ਕੋਈ ਘੱਟ ਅਹਿਮੀਅਤ ਨਹੀਂ ਰੱਖਦੇ ਉਹਨਾਂ ਮਹਾਨ ਗੁਰੂ ਬੱਚੀਆਂ ‘ਚੋਂ ਇਕ ਸਨ ਮਾਤਾ ਕਿਸ਼ਨ ਕੌਰ ਜੀ ਕਾਉਂਕੇ।

ਸੰਖੇਪ ਜੀਵਨ ਮਾਤਾ ਕਿਸ਼ਨ ਕੌਰ ਜੀ

ਜਨਮ -੧੮੫੬
ਜਨਮ ਅਸਥਾਨ -ਲੋਹਗੜ (ਬਾਅਦ ਵਿਚ ਆਪ ਦਾ ਪਰਿਵਾਰ ਪਿੰਡ ਦੌਧਰ, ਜਿਲ੍ਹਾ ਮੋਗਾ ਵਿਖੇ ਆ ਗਿਆ)
ਮਾਤਾ ਦਾ ਨਾਂ -ਸੋਭਾ ਜੀ
ਪਿਤਾ ਦਾ ਨਾਂ -ਸਰਦਾਰ ਸੂਬਾ ਸਿੰਘ
ਵਿਆਹ -੧੮੭੪-੭੫ (ਲਗਭਗ) 
ਪਤੀ -ਸ.ਹਰਨਾਮ ਸਿੰਘ
ਸਹੁਰਾ ਘਰ – ਕਾਉਂਕੇ ਕਲਾਂ (ਜਗਰਾਉ ਕੋਲ ਮੋਗਾ ਲੁਧਿਆਨਾ ਜੀ. ਟੀ ਰੋਡ ਤੋ ਲਿੰਕ ਰੋਡ ਨਿਕਲਦਾ)

ਗ੍ਰਿਹਸਤ ਜੀਵਨ ਬਾਰੇ –

ਆਪ ਦੇ ਪਤੀ ਸ. ਹਰਨਾਮ ਸਿੰਘ ਪਿੰਡ ਸੱਖਰ (ਸਿੰਧ) ਪਹੁੰਚ ਕਿ ਅੰਗਰੇਜੀ ਰਸਾਲੇ ਚ ਜਮਾਂਦਾਰ ਨਿਯੁਕਤ ਹੋਏ। ਉਹਨਾਂ ਦੇ ਦੋ ਭਾਈ ਹੋਰ ਸਨ -ਬੁੱਧੂ ਰਾਮ ਤੇ ਸ. ਧੰਨਾ ਸਿੰਘ ਬੁਧੂ ਰਾਮ ਪੱਕਾ ਹਿੰਦੂ ਤੇ ਸ. ਧੰਨਾ ਸਿੰਘ ਆਪ ਵਾਂਗ ਅੰਮ੍ਰਿਤ ਧਾਰੀ ਸੀ। ਭਾਈ ਧੰਨਾ ਸਿੰਘ ਵੀ ਆਪਣੇ ਵੀਰ ਸ. ਹਰਨਾਮ ਸਿੰਘ ਨਾਲ ਬਰਮਾ ਚਲਾ ਗਿਆ ਤੇ ਰਸਾਲੇ ਵਿਚ ਦਫੇਦਾਰ (ਸੂਬੇਦਾਰ) ਦੀ ਪੋਸਟ ਤੇ ਤਾਇਨਾਤ ਹੋਇਆ। ਬੁਧੂ ਰਾਮ ਦੀ ਇਨਾਂ ਨਾਲ ਨਹੀ ਬਣਦੀ ਸੀ ਵਿਚਾਰਕ ਤੌਰ ‘ਤੇ ਵੀ ਤੇ ਸਮਾਜਿਕ ਤੌਰ ‘ਤੇ ਵੀ ਸੰਤਾਨ ਤੇ ਘਰੋਗੀ ਜੀਵਨ-ਆਪ ਦੇ ਘਰ ਦੋ ਪੁਤਰਾਂ ਨੇ ਜਨਮ ਲਿਆ ਪਰ ਨਿੱਕੀ ਉਮਰੇ ਉਹ ਦੋਨੇ ਚੜਾਈ ਕਰ ਗਏ ਫਿਰ ਸ. ਹਰਨਾਮ ਸਿੰਘ ਨੇ ਕਿਸ਼ਨ ਕੌਰ ਦੇ ਧਰਮ ਦੇ ਹਕੀਕੀ ਭਾਈ ਬੁੱਧ ਸਿੰਘ ਦਾ ਪੁੱਤਰ ਖਜ਼ਾਨ ਸਿੰਘ ਕਿਸ਼ਨ ਕੌਰ ਦੀ ਝੋਲੀ ਵਿਚ ਬਰਮਾ ਜਾਣ ਤੋ ਪਹਿਲਾਂ ਪਾਇਆ ਉਧਰ ਬਰਮਾ ਵਿਚ ਸ. ਹਰਨਾਮ ਸਿੰਘ ੧੯੦੨ ਤੇ ੧੯੦੯ ਚ ਸ. ਧੰਨਾ ਸਿੰਘ ਚੜਾਈ ਕਰ ਗਏ।

ਪਤੀ ਦੀ ਮੌਤ ਤੋ ਬਾਅਦ ਮਾਤਾ ਕਿਸ਼ਨ ਕੌਰ ਦਾ ਜੇਠ ਬੁੱਧੂ ਰਾਮ ਉਹਨਾਂ ਦੀ ਜ਼ਮੀਨ ਵੀ ਨਪਣਾ ਚਾਹੁੰਦਾ ਸੀ ਪਰ ਆਪ ਨੇ ਆਪਣੇ ਹਕ ਤੇ ਡਾਕਾ ਨਾ ਪੈਣ ਦਿਤਾ ਇਕ ਦਿਨ ਬੁੱਧੂ ਨੇ ਆਪ ਦੇ ਸੀਰੀ ਨੂੰ ਪਾਣੀ ਨਾ ਲਾਉਣ ਦਿਤਾ ਤੇ ਕਿਹਾ ਕਿ ਜਾਹ ਭਾਬੀ ਨੂੰ ਜਾ ਕਿ ਕਹਿ ਦੇ ਉਹ ਆਪ ਪਾਣੀ ਲਾਵੇ ਮਾਤਾ ਕਿਸ਼ਨ ਕੌਰ ਨੂੰ ਜਦ ਇਸ ਗੱਲ ਦਾ ਪਤਾ ਲਗਿਆ ਤਾਂ ਆਪ ਖੇਤ ਪਹੁੰਚੇ ਜਦ ਬੁੱਧੂ ਰਾਮ ਨੇ ਪਾਣੀ ਦੇਣ ਤੋ ਨਾਂਹ ਕੀਤੀ ਤੇ ਮੰਦੇ ਬਚਨ ਬੋਲਣ ਲੱਗਾ ਤਾਂ ਆਪ ਨੇ ਇੱਕ ਤਾੜ ਕਰਦੀ ਚਪੇੜ ਉਸ ਦੀ ਗਲ ਤੇ ਮਾਰੀ ਤਾਂ ਉਹ ਖਾਲ ‘ਚ ਡਿਗ ਪਿਆ। ਉਸ ਦਿਨ ਤੋ ਬਾਅਦ ਉਸਨੇ ਕਦੇ ਆਪ ਨਾਲ ਅੱਖ ਮਿਲਾਉਣ ਤੱਕ ਦੀ ਜਉਰਤ ਨਾ ਕੀਤੀ।
 
ਅੰਮ੍ਰਿਤ ਦੀ ਦਾਤ -੧੯੦੩ ਚ ਮਾਤਾ ਕਿਸ਼ਨ ਕੌਰ ਨੇ ਖੰਡੇ ਬਾਟੇ ਦੀ ਪਾਹੁਲ ਹਜ਼ੂਰ ਸਾਹਿਬ ਤੋ ਪ੍ਰਾਪਤ ਕੀਤੀ ਆਪ ਦਾ ਬਾਣਾ ਅਕਾਲੀ ਸੀ।

ਪੰਥਕ ਸੇਵਾਵਾਂ –

੧. ਆਪ ਨੇ ਗੁਰਦੁਆਰਾ ਪਾ: ੬ ਕਾੳਂਕੇ ਕਲਾਂ ਦੀ ਉਸਾਰੀ ਕਰਵਾਈ
੨. ੧੪ ਅਕਤੂਬਰ ੧੯੨੦ ਨੂੰ ਜਦ ਖਾਲਸਾ ਬਰਾਦਰੀ ਤੇ ਸਮੂਹ ਅਗਾਂਹਵਧੂ ਸਿਖਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਨੂੰ ਮਹੰਤਾਂ ਤੋ ਅਜ਼ਾਦ ਕਰਵਾਇਆ ਤਾਂ ਆਪ ਵੀ ਇਸ ਸੇਵਾ ਚ ਸ਼ਾਮਿਲ ਸਨ ਤੇ ਪੰਥਕ ਆਗੂਆਂ ਨੇ ਆਪ ਦਾ ਬਣਦਾ ਮਾਣ ਸਤਿਕਾਰ ਕੀਤਾ।
੩. ਗੁਰੂ ਕੇ ਬਾਗ ਦੇ ਮੋਰਚੇ ਸਮੇ ਜਿਸ ਬੀ. ਟੀ ਨੇ ਸਿਖਾਂ ‘ਤੇ ਗੋਲੀਆ ਚਲਾਈਆਂ ਸਨ ਭਰੇ ਇਕੱਠ ‘ਚ ਮਾਤਾ ਜੀ ਨੇ ਉਸ ਬੀ. ਟੀ ਦੀ ਗੱਲ ਤੇ ਚਪੇੜ ਮਾਰ ਕਿ ਉਸ ਨੂੰ ਮਿੱਟੀ ਚਟਾਈ।
੪. ਗੰਗਸਰ ਜੈਤੋ ਦੇ ਮੋਰਚੇ ਵਿਚ ੯ ਫਰਵਰੀ ੧੯੨੪ ਨੂੰ ਅਕਾਲ ਤਖਤ ਤੋਂ ਪੰਜ ਸੌ ਸਿਖਾਂ ਦਾ ਪਹਿਲਾ ਸ਼ਹੀਦੀ ਜਥਾ ਜੈਤੋ ਵਲ ਰਵਾਨਾ ਹੋਇਆ ਜਿਸ ਵਿਚ ਮਾਤਾ ਕਿਸ਼ਨ ਕੌਰ ਜੀ ਵੀ ਸਨ। ਬਰਗਾੜੀ ਪਹੁੰਚ ਆਪ ਨੇ ਜੈਨ ਸਾਧਣੀ ਦਾ ਭੇਸ ਵਟਾ ਲਿਆ ਤਾ ਕਿ ਉਹ ਜੈਤੋ ਤੇ ਆਸ ਪਾਸ ਦੀਆਂ ਖੌਫੀਆ ਰਿਪੋਰਟਾਂ ਕੌਮੀ ਆਗੂਆਂ ਤੱਕ ਪਹੁਚਾ ਸਕੇ। ੨੧ ਫਰਵਰੀ ਨੂੰ ਜਥੇ ਦੇ ਜੈਤੋ ਪਹੁੰਚਣ ਤੇ ਗੋਰੀ ਸਰਕਾਰ ਦੁਆਰਾ ਗੋਲੀ ਚਲਾਉਣ ਦੀ ਜੋ ਕਾਰਵਾਈ ਹੋਈ ਉਸ ਨਾਲ ਸੰਬਧਿਤ ਸਾਰੀ ਖੌਫੀਆ ਜਾਣਕਾਰੀ ਆਪ ਨੇ ਲਾਹੌਰ ਤੇ ਅੰਮ੍ਰਿਤਸਰ ਕੌਮੀ ਆਗੂਆਂ ਕੋਲ ਪਹੁੰਚਾਈ। ਜਦ ਇਸ ਗੱਲ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਆਪ ਨੂੰ ਰਾਜ ਧਰੋਹੀਆਂ ਧਰਾਵਾਂ ਹੇਠ ੪ ਸਾਲ ਦੀ ਕੈਦ ਹੋਈ ੧੯੨੮ ‘ਚ ਆਪ ਰਿਹਾ ਹੋਏ।
 

ਅਕਾਲ ਤਖਤ ਵਲੋਂ ਸਨਮਾਣ-

ਜਦ ਰਿਹਾਈ ਉਪਰੰਤ ਆਪ ਦਰਬਾਰ ਸਾਹਿਬ ਦਰਸ਼ਨਾ ਲਈ ਆਏ ਤਾਂ ਅਕਾਲ ਤਖਤ ‘ਤੇ ਸਮੁੱਚੀ ਕੌਮ ਦੇ ਨੁੰਮਾਇਦਿਆਂ ਨੇ ਆਪ ਨੂੰ ਸ਼ਾਨਦਾਰ ਸਿਰੋਪਾ, ਮਾਤਾ ਦਾ ਖਿਤਾਬ ਤੇ 15 ਰੁਪਏ ਮਾਹਵਾਰ ਪੈਨਸ਼ਨ ਆਪ ਨੂੰ ਬਖਸ਼ਿਸ਼ ਹੋਈ। ਅਸਲੀ ਕੌਮੀ ਦਰਦ ਤੇ ਹੋਰ ਅਖਬਾਰਾਂ ਨੇ ਆਪ ਦੀ ਕੌਮੀ ਸੰਘਰਸ਼ ਤੇ ਚਾਨਣਾ ਪਾਇਆ।

ਮਾਈਆਂ ਜਗ ਦੇ ਵਿਚ ਅਨੇਕ ਭਾਵੇ, ਐਪਰ ਤੁਧ ਦੇ ਨਾਹੀ ਕੋਈ ਤੁਲ ਮਾਈ ,
ਡਾਗਾਂ ਪੈਦੀਆਂ ਵਰ੍ਹਦੀਆਂ ਗੋਲੀਆ ਤੋ, ਗਈ ਗੰਗਸਰ ਦੇ ਵਿਚ ਜੁਲ ਮਾਈ
ਨਾਭੇ ਜੇਲ੍ਹ ਅੰਦਰ ਜਿਥੇ ਦਿਨੇ ਰਾਤੀ, ਝਖੜ ਜ਼ੁਲਮ ਦੇ ਰਹੇ ਸੀ ਝੁਲ ਮਾਈ
ਘਾਲਾਂ ਘਾਲੀਆਂ ਝਾਲੀਆਂ ਮੁਸ਼ਕਿਲਾਂ ਤੈ ,ਏਸ ਬਿਰਧ ਸਰੀਰ ਤੇ ਕੁਲ ਮਾਈ
ਧਨ ਧਨ ਕਹਿੰਦੇ ਮਾਈ ਕਿਸ਼ਨ ਕੌਰਾ, ਜਦੋ ਖੁਲਦੇ ਨੇ ਸਾਡੇ ਬੁਲ੍ਹ ਮਾਈ
ਦੇਸ਼ ਮਾਲਵਾ ਕੀ ਪੰਥ ਖਾਲਸਾ ਹੀ, ਨਹੀ ਸਕਦਾ ਏ ਕਦੇ ਭੁਲ ਮਾਈ
ਸ੍ਰੀ ਤਖਤ ਅਕਾਲ ਦੇ ਹੁਕਮ ਉਤੇ, ਚਾੜ੍ਹੇ ਤੁਸਾਂ ਨੇ ਹੈਨ ਜੋ ਫੁਲ ਮਾਈ
ਬਹੁਤੀ ਗਲ ਕੀ, ਤੇਰੀ ਕੁਰਬਾਨੀਆਂ ਦੀ, ਕੋਈ ਸਕਦਾ ਪਾ ਨਹੀ ਮੁਲ ਮਾਈ

ਅਕਾਲ ਚਲਾਣਾ –

83 ਸਾਲ ਦੀ ਉਮਰ ਵਿਚ  10 ਅਗਸਤ 1942 ਨੂੰ ਮਾਤਾ ਕਿਸ਼ਨ ਕੌਰ ਜੀ ਗੁਰਦੁਆਰਾ ਪਾ: 6 ਗੁਰੂਸਰ ਕਾੳਂਕੇ ਕਲਾਂ ਅਕਾਲ ਚਲਾਣਾ ਕਰ ਗਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)