editor@sikharchives.org

ਪੋਥੀ ਲਿਖਹੁ ਸੁਫਲ ਗੁਰਬਾਨੀ

ਇਕ ਸਿੱਖ ਨੂੰ ਸ਼ਬਦ ਸਿਖਾਉਣ ਦਾ ਪੁੰਨ ਸੋਨੇ ਦੇ ਸੱਤ ਮੰਦਰ ਬਣਾ ਕੇ ਦੇਣ ਤੁਲ ਹੁੰਦਾ ਹੈ।
ਬੁੱਕਮਾਰਕ ਕਰੋ (1)
Please login to bookmark Close

Balwinder Singh Jorasingha

ਪੜਨ ਦਾ ਸਮਾਂ: 1 ਮਿੰਟ

ਇਕ ਸਿੱਖ ਨੂੰ ਸ਼ਬਦ ਸਿਖਾਉਣ ਦਾ ਪੁੰਨ ਸੋਨੇ ਦੇ ਸੱਤ ਮੰਦਰ ਬਣਾ ਕੇ ਦੇਣ ਤੁਲ ਹੁੰਦਾ ਹੈ। ਭਾਈ ਗੁਰਦਾਸ ਜੀ ਐਸਾ ਲਿਖਦੇ ਹਨ:

ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥673॥

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਡੱਲੇ ਨਗਰ ਵਿਚ ਲੱਗਾ ਹੋਇਆ ਸੀ। ਜਿਵੇਂ ਹੀ ਭਾਈ ਮਾਲੀਆ ਤੇ ਭਾਈ ਸਹਾਰੂ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਪਾਸੇ ਹਟੇ, ‘ਬੂਲਾ’ ਨਾਂ ਦਾ ਇਕ ਪਾਂਧਾ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਰਨੀਂ ਆਣ ਲੱਗਾ ਤੇ ਆਖਣ ਲੱਗਾ “ਪਾਤਿਸ਼ਾਹ ਜੀਉ! ਮੈਂ ਟਹਿਲ ਸੇਵਾ ਤਾਂ ਨਹੀਂ ਕਰ ਸਕਦਾ ਕਿਉਂਕਿ ਬ੍ਰਾਹਮਣ ਸਮਝ ਕੇ ਮੈਥੋਂ ਕੋਈ ਸੇਵਾ ਨਹੀਂ ਕਰਾਉਂਦਾ ਫਿਰ ਮੇਰਾ ਕਿੰਝ ਕਲਿਆਣ ਹੋਵੇਗਾ ? ਆਪ ਹੀ ਕੋਈ ਉਪਦੇਸ਼ ਕਰੋ, ਜਿਸ ਨਾਲ ਮੇਰਾ ਉਧਾਰ ਹੋ ਜਾਵੇ।” ਸਤਿਗੁਰ ਜੀ ਮੁਸਕਰਾ ਰਹੇ ਸਨ। ਫਿਰ ਸਤਿਗੁਰਾਂ ਬਚਨ ਕੀਤਾ “ਹੇ ਭਾਈ ਬੂਲਾ ਤੂੰ ਸਤਿਸੰਗਤ ਵਿਚ ਗੁਰੂ ਕੀ ਬਾਣੀ ਦੀ ਕਥਾ ਪ੍ਰੇਮ ਨਾਲ ਕਰਕੇ ਸਿੱਖਾਂ ਨੂੰ ਸੁਣਾਇਆ ਕਰ, ਗੁਰ ਦੇ ਮਾਰਗ ਬਾਰੇ ਦੱਸਣ ਲਈ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਗੁਰੂ ਦੇ ਨਾਂ ’ਤੇ ਸਿੱਖਾਂ ਨੂੰ ਦੇਣੀਆਂ ਹਨ। ਕੋਈ ਇਸ ਸੇਵਾ ਬਦਲੇ ਆਪਣੇ ਆਪ ਧਨ ਦੇ ਜਾਵੇ ਤਾਂ ਸਬਰ-ਸੰਤੋਖ ਨਾਲ ਵਰਤ ਲੈਣਾ ਹੈ, ਆਪ ਕਿਸੇ ਤੋਂ ਮੰਗਣਾ ਨਹੀਂ। ਤੇਰੀ ਏਹੀ ਸੇਵਾ ਹੈ। ਫਿਰ ਇਹ ਤੇਰੀ ਸੋਭਾ ਸਹਿਤ ਫਲਦਾਇਕ ਹੋਵੇਗੀ।” ਇਸ ਪ੍ਰਥਾਇ ਉਲੇਖ ਹੈ:

ਇਕ ਪਾਧਾ ਬੂਲਾ ਜਿਸ ਨਾਮੁ।
ਨਮੋ ਠਾਨ ਆਯੋ ਗੁਰ ਸਾਮੁ।
ਕਰਤਿ ਭਯੋ ‘ਸੇਵਾ ਨਹਿਂ ਹੋਇ।
ਦਿਜ ਕੋ ਜਾਨਿ ਕਰਾਇ ਨ ਕੋਇ॥41॥
ਜਿਸ ਪ੍ਰਕਾਰ ਹੋਇ ਮਮ ਕੱਲਯਾਨ।
ਕਰੋ ਆਪ ਉਪਦੇਸ਼ ਬਖਾਨ।’
ਕਰਯੋ ਬਚਨ ‘ਪਠਿ ਸਤਿਗੁਰ ਬਾਨੀ।
ਕੀਜਹਿ ਪ੍ਰੇਮ ਕੋ ਠਾਨੀ॥42॥
ਸਤਿਸੰਗਤਿ ਮਹਿ ਕਰਿਹੁ ਸੁਨਾਵਨਿ।
ਗੁਰਮਤਿ ਸਿੱਖਨ ਕੋ ਸਿਖਾਵਨਿ।
ਪੋਥੀ ਲਿਖਹੁ ਸੁਫਲ ਗੁਰਬਾਨੀ।
ਗੁਰ ਨਮਿੱਤ ਦੀਜਹਿ ਸਿਖ ਜਾਨੀ॥43॥
ਜੇ ਕੋ ਆਪ ਦਰਬ ਦੇ ਜਾਇ।
ਧਰਿ ਸੰਤੋਖ ਬਰਤਿ ਯਹਿ ਪਾਇ।
ਨਹੀ ਆਪ ਜਾਚਹੁ ਕਿਸ ਪਾਸੀ।
ਇਹ ਸੇਵਾ ਬਡ ਫਲਹਿ ਪ੍ਰਕਾਸੀ॥44॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸ ਪਹਿਲੀ, ਅਧਿਆਇ 40)

ਭਾਈ ਬੂਲਾ ਜੀ ਨੇ ਸਤਿਗੁਰਾਂ ਦੇ ਬਚਨ ਨੂੰ ਹਿਰਦੇ ਵਿਚ ਵਸਾ ਕੇ ਪੋਥੀਆਂ ਲਿਖਣ ਦੀ ਸੇਵਾ ਅਤੇ ਗੁਰੂ ਸ਼ਬਦ ਦੀ ਕਥਾ ਕਰਨੀ ਅਰੰਭ ਕਰ ਦਿੱਤੀ ਤੇ ਅਤੇ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਗਏ। ਭਾਈ ਗੁਰਦਾਸ ਜੀ ਨੇ ਭਾਈ ਬੂਲਾ ਜੀ ਦੀ ਸੇਵਾ ਨੂੰ ਬਿਆਨ ਕਰਦਿਆਂ, ਉਨ੍ਹਾਂ ਗੁਰਬਾਣੀ ਗਾਇਨ ਕਰਕੇ ਸੁਣਾਉਣ ਵਾਲਾ ਅਤੇ ਲਿਖਾਰੀ ਕਹਿ ਕੇ ਪ੍ਰਸੰਸਾ ਕੀਤੀ ਹੈ:

ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ। (ਵਾਰ 11-16)

ਬੁੱਕਮਾਰਕ ਕਰੋ (1)
Please login to bookmark Close

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (1)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)