ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ।
ਭਾਵੇਂ ਹਰ ਬੋਲੀ ਦਾ ਸਤਿਕਾਰ ਕਰੋ।
ਪੰਜਾਬੀ ਮਾਂ ਬੋਲੀ ਸਭ ਤੋਂ ਮਿੱਠੀ।
ਐਸੀ ਬੋਲੀ ਹੋਰ ਨਾ ਡਿੱਠੀ।
ਮਾਤ ਭਾਸ਼ਾ ਦਾ ਪ੍ਰਚਾਰ ਕਰੋ
ਪੰਜਾਬੀ ਮਾਂ ਬੋਲੀ ਨੂੰ . . .
ਬੋਲੀ ਹੈ ਏਹ ਸਰਲ ਬੜੀ ਸਭਦੇ ਮਨ ਨੂੰ ਭਾਵੇ।
ਮੁੱਢਲੀ ਵਿੱਦਿਆ ਹਰ ਕੋਈ ਮਾਂ ਬੋਲੀ ਵਿਚ ਪੜ੍ਹਾਵੇ।
ਮਾਂ ਬੋਲੀ ਦਾ ਉੱਚਾ ਮਿਆਰ ਕਰੋ।
ਪੰਜਾਬੀ ਮਾਂ ਬੋਲੀ ਨੂੰ . . .
ਗੁਰਮੁਖੀ ਦੇ ਅੱਖਰ ਗੁਰਾਂ ਬਣਾਏ।
ਬੋਲੀ ਅੰਦਰ ਮਾਂਵਾਂ ਲਾਡ ਲਿਡਾਏ।
ਰੱਬੀ ਬਾਣੀ ਨੂੰ ਨਮਸਕਾਰ ਕਰੋ।
ਪੰਜਾਬੀ ਮਾਂ ਬੋਲੀ ਨੂੰ . . .
ਬੱਚਿਆਂ ਨੂੰ ਆਪਣੀ ਮਾਂ ਬੋਲੀ ਜ਼ਰੂਰ ਸਿਖਾਓ।
ਆਪਣੀ ਮਾਂ ਬੋਲੀ ਨੂੰ ਨਾ ਕਦੇ ਭੁੱਲ ਜਾਓ।
ਆਪਣੀ ਮਾਂ ਬੋਲੀ ਦਾ ਨਾ ਤ੍ਰਿਸਕਾਰ ਕਰੋ।
ਪੰਜਾਬੀ ਮਾਂ ਬੋਲੀ ਨੂੰ . . .
ਮਾਂ ਬੋਲੀ ਸਿੱਖੋ, ਮਾਂ ਬੋਲੀ ਲਿਖੋ, ਮਾਂ ਬੋਲੀ ਬੋਲੋ।
ਆਪਣੀ ਮਾਂ ਬੋਲੀ ਨੂੰ ਨਾ ਪੈਰਾਂ ਵਿਚ ਰੋਲੋ।
ਆਪਣੀ ਮਾਂ ਬੋਲੀ ਵਿਚ ਹੀ ਸਭ ਵਿਹਾਰ ਕਰੋ।
ਪੰਜਾਬੀ ਮਾਂ ਬੋਲੀ ਨੂੰ . . .
ਕੰਮਕਾਰ ਕਰੋ ਮਾਂ ਬੋਲੀ ਵਿਚ।
ਫੁੱਲ ਪਾਵੋ ਇਹਦੀ ਝੋਲੀ ਵਿਚ।
ਉੱਚਾ ਦਰਜਾ ਦੇ ਕੇ ‘ਅਮਰਜੀਤ’ ਉਪਕਾਰ ਕਰੋ।
ਪੰਜਾਬੀ ਬੋਲੀ ਨੂੰ ਪਿਆਰ ਕਰੋ।
ਭਾਵੇਂ ਹਰ ਬੋਲੀ ਦਾ ਸਤਿਕਾਰ ਕਰੋ।
ਲੇਖਕ ਬਾਰੇ
ਸਹਾਇਕ ਰੀਸਰਚ ਸਕਾਲਰ, ਸ੍ਰੀ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ
- ਸ. ਅਮਰਜੀਤ ਸਿੰਘhttps://sikharchives.org/kosh/author/%e0%a8%b8-%e0%a8%85%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2009