editor@sikharchives.org
ਸਤਿਗੁਰੁ ਨਾਨਕੁ ਪ੍ਰਗਟਿਆ

ਸਤਿਗੁਰੁ ਨਾਨਕੁ ਪ੍ਰਗਟਿਆ

ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਤੱਖ ਤੌਰ ’ਤੇ ਦ੍ਰਿਸ਼ਟਮਾਨ ਹੋਏ ਤਾਂ ਧੁੰਦ ਅਲੋਪ ਹੋ ਗਈ ਅਤੇ ਦੁਨੀਆਂ ਵਿਚ ਉਜਾਲਾ ਹੋ ਗਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ।
ਸਧਾਸਣਿ ਸਭਿ ਜਗਤਿ ਦੇ ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਵੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥

ਗੁਰੂ-ਘਰ ਦੇ ਅਨਿੰਨ ਸਿੱਖ ਅਤੇ ਗੁਰਬਾਣੀ ਦੇ ਸਰਬ ਪ੍ਰਥਮ ਪ੍ਰਵਾਨਿਤ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ‘ਗੁਰਬਾਣੀ ਦੀ ਕੁੰਜੀ’ ਹੋਣ ਦੇ ਅਗੰਮੀ ਬਚਨ ਕੀਤੇ, ਆਪਣੀ ਕਲਮ ਤੋਂ ਰਚੀ ਪਹਿਲੀ ਵਾਰ ਦੀ ਸਤਾਈਵੀਂ ਪਉੜੀ ਵਿਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਤ-ਲੋਕ ’ਚ ਆਗਮਨ ਦੇ ਇਨਕਲਾਬੀ ਪਰਿਵਰਤਨ ਦਾ ਵਰਣਨ ਕਰਦੇ ਹਨ।

ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਤੱਖ ਤੌਰ ’ਤੇ ਦ੍ਰਿਸ਼ਟਮਾਨ ਹੋਏ ਤਾਂ ਧੁੰਦ ਅਲੋਪ ਹੋ ਗਈ ਅਤੇ ਦੁਨੀਆਂ ਵਿਚ ਉਜਾਲਾ ਹੋ ਗਿਆ। ਇਹ ਪਰਿਵਰਤਨ ਬਿਲਕੁਲ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਸੂਰਜ ਦੇ ਚੜ੍ਹ ਪੈਣ ’ਤੇ ਤਾਰੇ ਲੁਕ-ਛਿਪ ਜਾਂਦੇ ਹਨ ਅਤੇ ਹਨੇਰਾ ਦੌੜ ਜਾਂਦਾ ਹੈ। ਇਸ ਦ੍ਰਿਸ਼ਟਾਂਤ ਮੂਲਕ ਉਪਮਾ ਤੋਂ ਮਗਰੋਂ ਭਾਈ ਸਾਹਿਬ ਕਾਵਿ-ਕਲਾ ਦੀਆਂ ਉੱਚੀਆਂ ਉਡਾਰੀਆਂ ਲਾਉਂਦਿਆਂ ਇਕ ਹੋਰ ਦ੍ਰਿਸ਼ਟਾਂਤ ਦੁਆਰਾ ਗੁਰੂ-ਪਾਤਸ਼ਾਹ ਦੇ ਆਗਮਨ ’ਤੇ ਮਾਤ-ਲੋਕ ਦੀ ਬਦਲਾਵ ਵਾਲੀ ਸਥਿਤੀ ਬਿਆਨ ਕਰਦੇ ਹਨ ਕਿ ਇਸ ਤਰ੍ਹਾਂ ਹੋਇਆ ਹੈ ਜਿਵੇਂ ਜਦੋਂ ਸ਼ੇਰ ਗੱਜੇ ਤਾਂ ਹਿਰਨਾਂ ਦੇ ਝੁੰਡਾਂ ਦੇ ਝੁੰਡ ਦੌੜਦੇ ਹੀ ਜਾਂਦੇ ਹਨ ਭਾਵ ਖਲੋਣ ਦਾ ਹੌਂਸਲਾ ਨਹੀਂ ਧਰਦੇ। ਸਾਰੀ ਦੁਨੀਆਂ ਦੇ ਸਿੱਧਾਂ ਦੀਆਂ ਜਿੰਨੀਆਂ ਵੀ ਗੱਦੀਆਂ ਸਨ ਹੁਣ ਉਹ ਗੁਰੂ ਨਾਨਕ ਪਾਤਸ਼ਾਹ ਦੀ ਸ਼੍ਰੋਮਣੀ ਗੁਰਮਤਿ ਦੇ ਅਸਰ ਥੱਲੇ ਹਨ ਭਾਵ ਸਿੱਧ ਮਤ/ਜੋਗ ਮਤ ਗ੍ਰਿਹਸਤ ਵਿਰੋਧੀ ਅਤੇ ਸਮਾਜ ਵਿਰੋਧੀ ਹੋਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਨ੍ਹਾਂ ਨਾਲ ਉਸਾਰੂ ਸੰਵਾਦ ਰਚਾਇਆ ਗਿਆ। ਹਰ ਘਰ ਧਰਮ ਕਮਾਉਣ ਦਾ ਘਰ ਜਾਂ ਟਿਕਾਣਾ ਬਣਿਆ। ਕੀਰਤਨ ਹੋਣ ਲੱਗਾ ਮਾਨੋ ਰੋਜ਼ ਹੀ ਵਿਸਾਖੀ ਪੁਰਬ ਹੋਵੇ! ਗੁਰੂ ਬਾਬੇ ਨੇ ਚਹੁੰ ਕੂੰਟਾਂ ਨੂੰ ਅਤੇ ਨੌਂ ਖੰਡਾਂ ਨੂੰ ਤਾਰ ਦਿੱਤਾ। ਪ੍ਰਿਥਵੀ ਨੂੰ ਸੱਚਾ ਆਸਰਾ ਮਿਲਿਆ। ਕਲਯੁਗ ’ਚ ਗੁਰੂ ਨਾਨਕ ਸਾਹਿਬ ਇਉਂ ਹੀ ਪ੍ਰਗਟ ਹੋਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)