editor@sikharchives.org
Langar Sewa

ਸੇਵਾ ਲਾਗੇ ਸੇ ਵਡਭਾਗੇ

ਮਿਹਰਾਂ ਦੀ ਵਰਖਾ ਕਰ ਰਹੇ ਸਤਿਗੁਰ ਅਮਰਦਾਸ ਜੀ ਨੇ ਭਾਈ ਮੱਲਣ ਵੱਲ ਤੱਕਿਆ ਅਤੇ ਉਪਦੇਸ਼ ਕਰਦਿਆਂ ਕਿਹਾ, ‘ਭਾਈ! ਹੰਕਾਰ ਦਾ ਤਿਆਗ ਕਰ, ਸੰਤ ਪੁਰਖਾਂ ਦੀ ਸੇਵਾ ਨਾਲ ਹੀ ਜੀਵਨ ਸੁਖਾਲਾ ਹੁੰਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਡੱਲੇ ਪਿੰਡ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ। ਸੰਗਤਾਂ ਸਤਿਗੁਰੂ ਦੀਆਂ ਦਾਤਾਂ ਨਾਲ ਨਿਹਾਲ ਹੋ ਰਹੀਆਂ ਸਨ। ਭਾਈ ਪ੍ਰਿਥੀ ਮੱਲ ਅਤੇ ਭਾਈ ਤੁਲਸਾ ਭੱਲਾ ਦਾ ਜਾਤਿ-ਹੰਕਾਰ ਪਾਤਸ਼ਾਹ ਨੇ ਦੂਰ ਕਰ ਦਿੱਤਾ ਸੀ। ਪ੍ਰਸੰਨਚਿਤ ਦੋਨੋਂ ਸੰਗਤ ਵਿਚ ਬੈਠ ਕੇ ਪਾਤਸ਼ਾਹ ਦਾ ਦਿਲ ਹੀ ਦਿਲ ਵਿਚ ਸ਼ੁਕਰਾਨਾ ਕਰ ਰਹੇ ਸਨ। ਅਰਸ਼ੀ ਨੂਰ ਦਾ ਚਾਨਣ ਸੰਗਤ ਵਿਚ ਬਿਖਰ ਰਿਹਾ ਸੀ ਤਾਂ ਸੰਸਾਰੀ ਗਰਜਾਂ ਦਾ ਮਾਰਿਆ ਭਾਈ ਮੱਲਣ ਆਇਆ। ਭਾਈ ਮੱਲਣ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਚਰਨ ਪਰਸੇ। ਨੀਵੀਂ ਪਾਈ ਸਤਿਗੁਰਾਂ ਅੱਗੇ ਉਸ ਨੇ ਅਰਜੋਈ ਕੀਤੀ, ‘ਗਰੀਬ ਨਿਵਾਜ ਪਾਤਸ਼ਾਹ! ਮੈਨੂੰ ਵੀ ਆਪਣਾ ਉਪਦੇਸ਼ ਦੇਵੋ ਤਾਂ ਜੋ ਮਨ ਦਾ ਕਲੇਸ਼ ਮੁੱਕ ਜਾਵੇ’:

ਮੱਲਣ ਆਨਿ ਪਰ੍ਯੋ ਗੁਰ ਸ਼ਰਨੀ।
ਕਰਿ ਬੰਦਨ ਪਦ, ਬਿਨਤੀ ਬਰਨੀ।
‘ਮੋਕਹੁ ਕੁਛ ਦੀਜਹਿ ਉਪਦੇਸ਼।
ਜਿਸ ਤੇ ਮਿਟੈਂ ਕਲੇਸ਼ ਅਸ਼ੇਸ਼’॥14॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1486)

ਮਿਹਰਾਂ ਦੀ ਵਰਖਾ ਕਰ ਰਹੇ ਸਤਿਗੁਰ ਅਮਰਦਾਸ ਜੀ ਨੇ ਭਾਈ ਮੱਲਣ ਵੱਲ ਤੱਕਿਆ ਅਤੇ ਉਪਦੇਸ਼ ਕਰਦਿਆਂ ਕਿਹਾ, ‘ਭਾਈ! ਹੰਕਾਰ ਦਾ ਤਿਆਗ ਕਰ, ਸੰਤ ਪੁਰਖਾਂ ਦੀ ਸੇਵਾ ਨਾਲ ਹੀ ਜੀਵਨ ਸੁਖਾਲਾ ਹੁੰਦਾ ਹੈ। ਇਸ ਲਈ ਸਤਿਪੁਰਖਾਂ ਤੇ ਲੋੜਵੰਦਾਂ ਨੂੰ ਪ੍ਰੀਤ ਨਾਲ ਭੋਜਨ ਬਣਾ ਕੇ ਛਕਾਇਆ ਕਰ। ਉਨ੍ਹਾਂ ਦੇ ਚਰਨ ਪਰਸਿਆ ਕਰ। ਫਿਰ ਉਨ੍ਹਾਂ ਲਈ ਸੁੰਦਰ ਬਸਤਰ ਦੇ ਕੇ ਅਸ਼ੀਰਵਾਦ ਲੈਣਾ ਹੈ। ਇਸ ਸਭ ਦਾ ਅਹਿਸਾਨ ਮਨ ਵਿਚ ਨਹੀਂ ਲਿਆਉਣਾ। ਇਸ ਦੇ ਨਾਲ ਨੇਤਰ ਨੀਵੇਂ ਕਰ ਕੇ ਸਤਿ- ਨਾਮੁ ਦਾ ਸਿਮਰਨ ਕਰਨਾ ਹੈ, ਤੇਰਾ ਕਲਿਆਣ ਹੋਵੇਗਾ!’ ਭਾਈ ਸੰਤੋਖ ਸਿੰਘ ਜੀ ਇਸ ਬਾਰੇ ਲਿਖਦੇ ਹਨ:

ਸਤਿਗੁਰ ਕਹ੍ਯੋ ਤ੍ਯਾਗ ਹੰਕਾਰਾ।
ਸੰਤਨ ਸੇਵੋ ਹੋਹਿˆ ਸੁਖਾਰਾ।
ਸ਼ਰਧਾ ਧਰਿ ਅਹਾਰ ਕਰਿਵਾਵਹੁ।
ਚਰਨ ਪਖਾਰਹੁ ਰੁਚਿ ਤ੍ਰਿਪਤਾਵਹੁ॥15॥
ਬਸਤ੍ਰ ਬਨਾਇ ਗੁਰਨ ਹਿਤ ਦੇਹੋ।
ਛੁਧਤਿ ਨਗਨ ਤੇ ਆਸ਼ਿਖ ਲੇਹੋ।
ਸੱਤਿਨਾਮ ਸਿਮਰਹੁ ਤਜਿ ਕਾਨ।
ਹੋਹਿ ਅੰਤ ਕੋ ਤੁਵ ਕੱਲ੍ਯਾਨ॥16॥ (ਉਹੀ, ਪੰਨਾ 1487)

ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਮੱਲਣ ਗਦਗਦ ਹੋ ਗਿਆ ਤੇ ਸਤਿਸੰਗਤ ਦੀ ਸੇਵਾ ਵਿਚ ਲੱਗ ਗਿਆ। ਭਾਈ ਗੁਰਦਾਸ ਜੀ ਭਾਈ ਮੱਲਣ ਦੀ ਸੇਵਾ ਬਾਰੇ ਲਿਖਦੇ ਹਨ:

ਪਿਰਥੀ ਮਲੁ ਤੁਲਸਾ ਭਲਾ ਮਲਣੁ ਗੁਰ ਸੇਵਾ ਹਿਤਕਾਰੀ॥   (ਵਾਰ 11:16)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)