editor@sikharchives.org
Dasrtar

ਸਿੱਖੀ ਦਾ ਤਾਜ ਕੇਸ ਤੇ ਦਸਤਾਰ

ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਦਸਤਾਰ ਦੀ ਮਹੱਤਤਾ ਤੋਂ ਸਭ ਨੇ ਜਾਣੂ ਨਹੀਂ ਅਨਜਾਣੇ,
ਕੇਸ ਮੋਹਰ ਸਤਿਗੁਰਾਂ ਦੀ ਕਹਿੰਦੇ ਸਭ ਨੇ ਲੋਕ ਸਿਆਣੇ।
ਕਈ ਭੁੱਲੜ ਮਾਪੇ ਨੇ ਕਰਦੇ ਬੱਚਿਆਂ ਦੇ ਕੇਸ ਖਵਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਸਾਰੇ ਹੀ ਧਰਮਾਂ ਦੇ ਵਿਰਸੇ ਕੇਸ ਸਬਸ ਦੇ ਆਏ,
ਵਾਧੂ ਨਾ ਜਾਣ ਲਿਉ ਕੁਦਰਤ ਨੇ ਇਹ ਚਿੰਨ੍ਹ ਬਣਾਏ।
ਹੱਥ ਪੈਰ ਦੀਆਂ ਤਲੀਆਂ ਤੇ ਜੀਭਾ ਰਹਿਗੀ ਕਿਵੇਂ ਪਿਆਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਅਕਬਰ ਦੇ ਰਾਜ ਵਿੱਚੋਂ ਜਦ ਪ੍ਰਤਾਪ ਰਾਣਾ ਗਿਆ ਕੱਢਿਆ,
ਦਸਤਾਰ ਬਚਾਉਣ ਨੂੰ ਸਭ ਕੁਝ ਰਾਜ ਭਾਗ ’ਚੋਂ ਛੱਡਿਆ।
ਦਸਤਾਰ ਦਾਨ ਕਰ ਦਿੱਤੀ ਸੀ, ਪਰ ਮੀਰ ਨੇ ਬੜੀ ਸਵਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਜਦੋਂ ਯੁੱਧ ਭੰਗਾਣੀ ’ਚੋਂ ਬੁੱਧੂ ਸ਼ਾਹ ਨੇ ਪੁੱਤਰ ਦੋ ਵਾਰੇ,
ਮੰਗ ਲਾ ਜੋ ਚਾਹੁੰਨਾ ਏਂ ਕਲਗੀਧਰ ਜੀ ਬਚਨ ਉਚਾਰੇ।
ਹੱਥ ਜੋੜ ਕੇ ਬੁੱਧੂ ਸ਼ਾਹ ਚਰਨਾਂ ਦੇ ਵਿਚ ਅਰਜ਼ ਗੁਜ਼ਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਕੰਘਾ ਕਰਦੇ ਸਤਿਗੁਰੂ ਜੀ ਬੁੱਧੂ ਸ਼ਾਹ ਸੀ ਹਾਜ਼ਰ ਹੋਇਆ,
ਕਲਗੀਧਰ ਪਿਆਰੇ ਦੇ ਹੱਥ ਬੰਨ੍ਹ ਚਰਨਾਂ ਵਿਚ ਖਲੋਇਆ।
ਕੰਘੇ ਸਣੇ ਕੇਸ ਬਖ਼ਸ਼ੋ, ਬਖ਼ਸ਼ੀ ਗੁਰਾਂ ਦਸਤਾਰ ਕਟਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਦਸਤਾਰ ਪਰ੍ਹੇ ਵਿਚ ਲਹਿ ਜਾਵੇ, ਜਾਣੋ ਬੁਰੀ ਬੇਇਜ਼ਤੀ ਹੋਈ,
ਦਸਤਾਰ ਮਿਲ ਜਾਏ ਸਿਰੋਪੇ ’ਚੋਂ ਇੱਜ਼ਤ ਦੂਣੀ ਚੌਗੁਣੀ ਹੋਈ।
ਦੁੱਖ ਸੁਖ ਦੀ ਸਾਥਣ ਹੈ, ਤਾਹੀਓਂ ਜਾਂਦੀ ਇਹ ਸਤਿਕਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਦਸਤਾਰ ਖ਼ੁਸ਼ੀ ਵਿਚ ਬੱਝੇ, ਜਾ ਸਾਰਾ ਟੱਬਰ ਖ਼ੁਸ਼ੀ ਮਨਾਵੇ,
ਚਾਚੇ ਤੇ ਮਾਮਿਆਂ ਦੇ ਚਿਹਰੇ, ਹੋ ਜਾਣ ਦੂਣ ਸਵਾਏ।
ਭੂਆ-ਫੁੱਫੜ ਮਾਸੀਆਂ ਨੇ, ਮਾਇਆ ਖ਼ੁਸ਼ੀ ਦੇ ਵਿਚ ਵਾਰੀ।
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਇਹ ਵਟਾਉਣੀ ਸੌਖੀ ਹੈ ਪਰ ਇਹ ਬੜੀ ਨਿਭਾਉਣੀ ਔਖੀ,
ਵਾਂਗ ਨੱਥੇ ਚੌਧਰੀ ਦੇ, ਸਿਰ ਨਾਲ ਤੋੜ ਨਿਭਾਉਣੀ ਔਖੀ।
ਨਾਮ ਚਮਕੇ ਇਤਿਹਾਸ ’ਚੋਂ, ਦੁਨੀਆਂ ਕੁੱਲ ਜਾਣਦੀ ਸਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਸਾਰੇ ਹੀ ਧਰਮਾਂ ’ਚੋਂ ਦਸਤਾਰ ਤੋਂ ਬਿਨਾਂ ਨਾ ਸ਼ਾਦੀ ਹੋਵੇ,
ਵਰੀ ਬੜੀ ਕੀਮਤੀ ਆ ਬਿਨ ਦਸਤਾਰ ਕਦੇ ਨਾ ਸੋਹਵੇ।
ਦਸਤਾਰ ਉੱਚੀ ਉਸ ਦੀ ਹੈ ਜਿਸ ਦਾ ਨੇਕ ਪੁੱਤਰ ਘਰ ਨਾਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਹੋਰ ਬਹੁਤ ਦਲੀਲਾਂ ਨੇ, ਕਰ ਲੋ ਏਸ ਕਥਾ ’ਤੇ ਗੌਰ,
ਵਿਚ ਪੜ੍ਹ ਇਤਿਹਾਸਾਂ ਦੇ ਲਿਖਤਾ ਸੱਚ ਕਵੀਸ਼ਰ ਭੌਰ।
ਸਵਰਨ ਸਿੰਘ ਕਵੀਸ਼ਰ ਨੇ ਤਾਹੀਓਂ ਰਚਤੀ ਕਾਵਿ-ਕਿਆਰੀ,
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sawarn Singh Bhaur

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)