editor@sikharchives.org
So Kyu Manda Aakhiyei

ਸੋ ਕਿਉ ਮੰਦਾ ਆਖੀਐ

ਪੁਰਸ਼ ਹੋਵੇ ਜਾਂ ਇਸਤਰੀ, ਗੁਰੂ ਸਾਹਿਬ ਦੁਆਰਾ ਪ੍ਰਭੂ-ਨਾਮ ਤੇ ਸ਼ੁਭ ਕਰਮਾਂ ਦੁਆਰਾ ਉਧਾਰ ਹੋਣ ਦਾ ਗੁਰਮਤਿ ਗਾਡੀ ਮਾਰਗ ਦਰਸਾਇਆ ਗਿਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ (ਪੰਨਾ 473)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਦੇ ਇਸ ਪਾਵਨ ਸਲੋਕ ਦੁਆਰਾ ਇਸਤਰੀ ਤੋਂ ਜਗਤ ਦੀ ਉਤਪਤੀ ਅਤੇ ਪਰਵਾਰਿਕ, ਸਮਾਜਿਕ ਤੇ ਸਭਿਆਚਾਰਕ ਸੰਬੰਧਾਂ ਦੀ ਗਤੀਸ਼ੀਲਤਾ ਦਰਸਾਉਂਦੇ ਹੋਏ ਤਤਕਾਲੀ ਪੁਰਸ਼-ਪ੍ਰਧਾਨ ਸਮਾਜ ਵਿਚ ਇਸਤਰੀ ਨੂੰ ਉਸ ਦਾ ਯੋਗ ਸਥਾਨ ਦੇਣ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹਨ। ਪੁਰਸ਼ ਹੋਵੇ ਜਾਂ ਇਸਤਰੀ, ਗੁਰੂ ਸਾਹਿਬ ਦੁਆਰਾ ਪ੍ਰਭੂ-ਨਾਮ ਤੇ ਸ਼ੁਭ ਕਰਮਾਂ ਦੁਆਰਾ ਉਧਾਰ ਹੋਣ ਦਾ ਗੁਰਮਤਿ ਗਾਡੀ ਮਾਰਗ ਦਰਸਾਇਆ ਗਿਆ ਹੈ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ‘ਭੰਡਿ’ ਭਾਵ ਇਸਤਰੀ ਤੋਂ ਹੀ ਜਨਮ ਲਈਦਾ ਹੈ, ਇਸਤਰੀ ਦੀ ਕੁੱਖ ਅੰਦਰ ਹੀ ਪ੍ਰਾਣੀ ਦੇ ਸਰੀਰ ਦਾ ਨਿਰਮਾਣ ਹੁੰਦਾ ਹੈ ਅਤੇ ਇਸਤਰੀ ਨਾਲ ਹੀ ਪੁਰਸ਼ ਦੀ ਕੁੜਮਾਈ ਹੁੰਦੀ ਹੈ ਅਤੇ ਇਸਤਰੀ ਨਾਲ ਹੀ ਵਿਆਹ ਹੁੰਦਾ ਹੈ। ਇਸਤਰੀ ਦੇ ਹੀ ਰਾਹੀਂ ਹੋਰ ਲੋਕਾਂ ਨਾਲ ਮਨੁੱਖ-ਮਾਤਰ ਦਾ ਸੰਬੰਧ ਬਣਦਾ ਹੈ ਅਤੇ ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਚੱਲਦਾ ਹੈ।

ਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਇਸਤਰੀ ਅਕਾਲ-ਚਲਾਣਾ ਕਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ ਭਾਵ ਉਸ ਪੁਰਸ਼ ਦਾ ਕਿਸੇ ਹੋਰ ਇਸਤਰੀ ਨਾਲ ਸੰਗ-ਸਾਥ ਬਣਾਉਣ ਦਾ ਜਤਨ ਕੀਤਾ ਜਾਂਦਾ ਹੈ। ਇਸਤਰੀ ਦੇ ਨਾਲ ਹੀ ਬੰਧਾਨੁ ਭਾਵ ਰਿਸ਼ਤੇਦਾਰ ਬਣਦੇ ਹਨ। ਗੁਰੂ ਜੀ ਸਿੱਧਾ ਤੇ ਤਿੱਖਾ ਸਵਾਲ ਉਠਾਉਂਦੇ ਹਨ ਕਿ ਜਿਹੜੀ ਇਸਤਰੀ ਤੋਂ ਰਾਜੇ ਜਨਮ ਲੈਂਦੇ ਹਨ, ਉਸ ਇਸਤਰੀ ਨੂੰ ਬੁਰਾ ਕਿਉਂ ਆਖਦੇ ਹੋ ਅਰਥਾਤ ਉਸ ਨੂੰ ਬੁਰਾ ਆਖਣਾ ਘੋਰ ਅਪ੍ਰਸੰਗਿਕ ਅਤੇ ਗ਼ਲਤ ਗੱਲ ਹੈ ਭਾਵ ਪੁਰਸ਼ ਦੇ ਗ਼ਲਤ ਸੰਸਕਾਰਾਂ ਕਰਕੇ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸਤਰੀ ਵੀ ਇਸਤਰੀ ਤੋਂ ਹੀ ਪੈਦਾ ਹੁੰਦੀ ਹੈ,ਇਸਤਰੀ ਬਿਨਾਂ ਨਾ ਕੋਈ ਇਸਤਰੀ ਹੋ ਸਕਦੀ ਹੈ ਨਾ ਹੀ ਪੁਰਸ਼। ਸਿਰਫ਼ ਉਹ ਸਰਬ-ਵਿਆਪਕ, ਸਰਬ-ਸ਼ਕਤੀਮਾਨ ਪਰਮਾਤਮਾ ਸੱਚਾ ਮਾਲਕ ਹੀ ਹੈ ਜੋ ਇਸਤਰੀ ਤੋਂ ਨਹੀਂ ਪੈਦਾ ਹੋਇਆ। ਅੰਤਮ ਨਿਰਣਾ ਪ੍ਰਦਾਨ ਕਰਦੇ ਹੋਏ ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਵੀ ਪੁਰਸ਼ ਜਾਂ ਇਸਤਰੀ ਦਾ ਮੁਖ ਮਾਲਕ-ਪਰਮਾਤਮਾ ਦੀ ਸੱਚੀ ਸਿਫ਼ਤ ਕਰਦਾ ਹੈ ਉਸ ਦੇ ਮੱਥੇ ’ਤੇ ਚੰਗੇ ਭਾਗਾਂ ਦੀ ਮਣੀ ਹੈ ਤੇ ਉਹੀ ਮੁਖ ਉਸ ਸੱਚੇ ਮਾਲਕ ਦੇ ਦਰਬਾਰ ਵਿਚ ਰੋਸ਼ਨ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)