editor@sikharchives.org
ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਕੋਈ ਨਾ ਬਣਿਆ ਇਸ ਦੁਨੀਆਂ ’ਤੇ ਨੌਵੇਂ ਗੁਰਾਂ ਦਾ ਸਾਨੀ
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਕੋਈ ਨਾ ਬਣਿਆ ਇਸ ਦੁਨੀਆਂ ’ਤੇ ਨੌਵੇਂ ਗੁਰਾਂ ਦਾ ਸਾਨੀ,
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਚੱਲ ਕੇ ਸੀ ਕਸ਼ਮੀਰੀ ਪੰਡਤ, ਕੋਲ ਗੁਰਾਂ ਦੇ ਆਏ।
ਸਾਡਾ ਬੜਾ ਜਿਉਣਾ ਔਖਾ, ਦੁਖੜੇ ਖੋਲ੍ਹ ਸੁਣਾਏ।
ਔਰੰਗਜ਼ੇਬ ਹੈ ਡਾਢਾ ਜ਼ਾਲਮ, ਕਰਦਾ ਉਹ ਮਨਮਾਨੀ।
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਮੰਦਰ ਸਾਡੇ ਢਾਹੀ ਜਾਂਦਾ, ਕਰ ਨੀਂ ਸਕਦੇ ਪੂਜਾ।
ਨਿੱਤ ਜਨੇਊ ਲਾਹ-ਲਾਹ ਸੁੱਟੇ, ਕੰਮ ਹੋਰ ਨਾ ਦੂਜਾ।
ਉਹਦਾ ਮੁੱਖ ਮਨੋਰਥ ਕਰਨਾ, ਏਸ ਧਰਮ ਦੀ ਹਾਨੀ।
ਹਿੰਦੂ ਧਰਮ ਬਚਾਵਣ  ਖ਼ਾਤਰ, ਜਾ ਦਿੱਤੀ ਕੁਰਬਾਨੀ।

ਜਦੋਂ ਗੁਰਾਂ ਨੇ ਸੁਣੀ ਉਨ੍ਹਾਂ ਦੀ, ਦੁੱਖਾਂ ਭਰੀ ਕਹਾਣੀ।
ਸੋਚਣ ਲੱਗੇ ਪਊ ਕਿਸੇ ਨੂੰ, ਜ਼ਿੰਦਗੀ ਲੇਖੇ ਲਾਣੀ।
ਵਰਨਾ ਰਾਜ ਮਦ ਵਿਚ ਹਾਕਮ ਕਰਦੇ ਰਹਿਣ ਨਾਦਾਨੀ।
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਕੋਲ ਖੇਡਦੇ ਗੋਬਿੰਦ ਰਾਏ ਨੇ, ਗੱਲ ਪਿਤਾ ਨੂੰ ਆਖੀ।
ਬਾਝ ਤੁਹਾਡੇ ਹੋਰ ਪਿਤਾ ਜੀ, ਕੌਣ ਕਰੇਗਾ ਰਾਖੀ?
ਜੱਗ ਉੱਤੇ ਕੋਈ ਨਜ਼ਰ ਨੀ ਆਉਂਦਾ, ਥੋਡੇ ਵਰਗਾ ਦਾਨੀ।
ਹਿੰਦੂ ਧਰਮ ਬਚਾਵਣ  ਖ਼ਾਤਰ, ਜਾ ਦਿੱਤੀ ਕੁਰਬਾਨੀ।

ਨੌਵੇਂ ਗੁਰਾਂ ਨੇ ਦਿੱਲੀ ਵੱਲ ਨੂੰ, ਝੱਟ ਚਾਲੇ ਸੀ ਪਾਏ।
ਸਿਰੜ ਨੂੰ ਸਦਾ ਜਿਉਂਦੇ ਰੱਖਣਾ, ਸਿਰ ਜਾਏ ਤਾਂ ਜਾਏ।
ਔਰੰਗੇ ਨੂੰ ਨਸ਼ਾ ਹਕੂਮਤ, ਉਹ ਮੂਰਖ ਅਭਿਮਾਨੀ।
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਹਿੰਦੂ ਧਰਮ ਦੀ ਰੱਖਿਆ ਕੀਤੀ, ਬਣ ਕੇ ਹਿੰਦ ਦੀ ਚਾਦਰ।
ਤਾਹੀਓਂ ਸਾਰੀ ਦੁਨੀਆਂ ਆਖੇ, ਧੰਨ ਗੁਰੂ ਤੇਗ ਬਹਾਦਰ!
ਦੂਜਿਆਂ ਖ਼ਾਤਰ ਜਾਨ ਵਾਰ ਕੇ, ਕਰ ਗਏ ਕੰਮ ਲਾਸਾਨੀ।
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਜਦੋਂ ਵਰਤਿਆ ਸਾਕਾ ਦਿੱਲੀ, ਥਾਂ-ਥਾਂ ਛਾਇਆ ਸੋਗ।
ਹੈ ਹੈ ਹੈ ਸਭ ਜੱਗ ਕਹੇ, ਜੈ ਜੈ ਜੈ ਸੁਰ ਲੋਗ।
ਜਦ ਤਕ ਸੂਰਜ ਚੰਦ ਰਹੇਗਾ, ਕਰ ਗਏ ਕਾਇਮ ਨਿਸ਼ਾਨੀ।
ਹਿੰਦੂ ਧਰਮ ਬਚਾਵਣ ਖ਼ਾਤਰ, ਜਾ ਦਿੱਤੀ ਕੁਰਬਾਨੀ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)