editor@sikharchives.org

ਸਰਸਾ ਨਦੀ ਨਾਲ ਗੱਲਾਂ

ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਸਿੰਘ ਜੀ:- ਕਾਲੀ ਬੋਲੀ ਰਾਤ ਹਨੇਰੀ,
ਮੁੜ ਨਾ ਪਾਉਣੀ ਅਨੰਦਪੁਰ ਫੇਰੀ, ਸੁਣ ਲੈ
ਅਰਜ਼ ਇੱਕੋ ਹੈ ਮੇਰੀ, ਪਾਣੀ ਕਰ ਲੇ
ਥੋੜਾ ਨੀ
ਲੰਘਣੇ ਲਾਲ ਗੁਰਾਂ ਦੇ ਜਾਂਦੇ, ਪੈ ਨਾ
ਜਾਏ ਵਿਛੋੜਾ ਨੀਂ।

ਸਰਸਾ ਨਦੀ: ਪਾਣੀ ਜ਼ੋਰ ਹੜ੍ਹਾਂ ਦਾ ਆਇਆ।
ਮੈਥੋਂ ਠੱਲਿਆ ਠੱਲ ਨਾ ਪਾਇਆ। ਤਾਈਂਓ ਮੈਂ
ਪਣ ਅਖਵਾਇਆ। ਪਾਣੀ ਘੁੰਮਣਘੇਰੀ ਦਾ।
ਮੇਰੇ ਪਾਣੀ ਪਾਏ ਵਿਛੋੜੇ ਧੋਖਾ
ਕਿਸਮਤ ਮੇਰੀ ਦਾ।

ਸਿੰਘ ਜੀ:- ਕਸਮਾਂ ਖਾ ਮੁੱਕਰ ਗਏ ਵੈਰੀ,
ਚੱਲੀ ਚਾਲ ਦੁਸ਼ਮਣਾਂ ਗਹਿਰੀ, ਪੱਤਾ
ਪੱਤਾ ਹੋਇਆ ਵੈਰੀ,
ਤੂੰ ਵੀ ਮਾਰਿਆ ਲੋਹੜਾ ਨੀਂ। ਲੰਘਦੇ
ਲਾਲ ਗੁਰਾਂ ਦੇ ਜਾਂਦੇ ਪੈ ਨਾ ਜਾਏ
ਵਿਛੋੜਾ ਨੀਂ।

ਸਰਸਾ ਨਦੀ:-ਮੇਰੇ ਵੱਸ ਹੋਵੇ ਸੁੱਕ ਜਾਵਾਂ.
ਧੂੜੀ ਚੁੱਕ ਮਸਤਕ ਨੂੰ ਲਾਵਾਂ,
ਬਣਜਾਂ ਸਤਿਗੁਰ ਦਾ ਪ੍ਰਛਾਵਾਂ ਮੈਂ
ਦਲ ਡੋਬਾਂ ਵੈਰੀ ਦਾ।
ਮੇਰੇ ਪਾਣੀ ਪਾਏ ਵਿਛੋੜੇ ਧੋਖਾ
ਕਿਸਮਤ ਮੇਰੀ ਦਾ।

ਸਿੰਘ ਜੀ:- ਸਿੰਘ ਨਾ ਕਦੇ ਸਿੱਦਕ ਤੋਂ ਹਾਰੇ,
ਸੁਣ ਲੈ ਗੱਲ ਸਰਸਾ ਦੀ ਧਾਰੇ, ਬੰਦਾ
ਉਹ ਜੋ ਵਕਤ ਵਿਚਾਰੇ, ਪਾ ਲੈ ਪਿਛਾਂਹ
ਨੂੰ ਮੋੜਾ ਨੀਂ। ਲੰਘਦੇ ਲਾਲ ਗੁਰਾਂ ਦੇ
ਜਾਂਦੇ।
ਪੈ ਨਾ ਜਾਏ ਵਿਛੋੜਾ ਨੀਂ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)