ਅੱਜਕਲ੍ਹ ਜੋ ਇਹ ਗਾਇਕੀ ਚੱਲਦੀ, ਸਫ਼ਲ ਕਦੇ ਨ੍ਹੀਂ ਹੋਣੀ।
ਉਸ ਦਾ ਰੂਪ ਵਿਗਾੜੀ ਜਾਂਦੇ, ਜਿਸ ਨੇ ਕਿਸਮਤ ਧੋਣੀ।
ਮਾਂ ਪੰਜਾਬੀ ਟੀ.ਵੀ. ਉੱਤੇ, ਪਾ ਅੱਧੇ ਕੱਪੜੇ ਨੱਚੇ।
ਦੇਖੋ ਲੋਕੋ ਮਾਂ ਆਪਣੀ ਨੂੰ, ਪੁੱਤਰ ਖੜ੍ਹ-ਖੜ੍ਹ ਤੱਕੇ।
ਕਹਿਣ ਸੰਭਾਲੀਏ ਵਿਰਸਾ ਲੋਕੋ, ਅਸੀਂ ਬੜੇ ਹੀ ਚਿਰ ਦੇ।
ਗੱਡੀ ’ਤੇ ਧਰ ਸੜਕਾਂ ਉੱਤੇ, ਚਰਖਾ ਚੱਕੀ ਫਿਰਦੇ।
ਪੈਲਸ ਦੇ ਵਿਚ ਜਾ ਕੇ ਚਰਖਾ, ਖੂੰਜੇ ਦੇ ਵਿਚ ਲਾਇਆ।
ਕੁੜੀਆਂ ਨੇ ਪਾ ਅੱਧੇ ਕੱਪੜੇ, ਜੰਞ ਨੂੰ ਨਾਲ ਨਚਾਇਆ।
ਸੱਚਮੁਚ ਗਾਇਕ ਜੇ ਐਸੀ ਸੇਵਾ, ਕਰਦੇ ਰਹੇ ਲਫੰਗੀ।
ਇਕ ਦਿਨ ਰਾਜ ਕਰਨਗੇ ਆ ਕੇ, ਪੰਜਾਬ ’ਤੇ ਫੇਰ ਫ਼ਰੰਗੀ।
ਕਲਮ ਚਲਾ ਕੇ ਲੇਖਕ ਵੀਰੋ, ਕਰੋ ਤੁਸੀਂ ਕੁਰਬਾਨੀ।
ਸਿੰਘ ਸੁਖਵਿੰਦਰ ਕਹੇ ਨ੍ਹੀਂ ਫੇਰ, ਜੱਗ ਤੋਂ ਮਿਟੂ ਨਿਸ਼ਾਨੀ।
ਮਾੜੀਆਂ ਸੋਚਾਂ ਕੱਢ ਕੇ ਮਨ ’ਚੋਂ, ਸਿਰ ’ਤੇ ਪੱਗ ਸਜਾਉ।
ਜਿਸ ਵਿਚ ਹੋਵੇ ਭਲਾ ਕੌਮ ਦਾ, ਐਸਾ ਯੋਗਦਾਨ ਕੋਈ ਪਾਉ।
ਭੁੱਲ ਕੇ ਆਪਣੇ ਵਿਰਸੇ ਨੂੰ ਹੋ, ਕਰਦੇ ਕਿਉਂ ਮਨ-ਮਾਨੀ।
ਕਰ ਲੋ ਸਾਬਤ-ਸੂਰਤ ਅੱਜ ਤੋਂ, ਮੰਗ ਕਰੇ ਸਰਬੰਸਦਾਨੀ।
ਲੇਖਕ ਬਾਰੇ
(ਪਿੰਡ ਤੇ ਡਾਕ. ਬੱਸੀਆਂ, ਜ਼ਿਲ੍ਹਾ ਲੁਧਿਆਣਾ)
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/August 1, 2007
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/February 1, 2009