editor@sikharchives.org
Darbar Sahib Amritsar

2008-04 – ਗੁਰਬਾਣੀ ਵਿਚਾਰ – ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ

ਜੇਕਰ ਮਨੁੱਖ-ਮਾਤਰ ਨੂੰ ਸੱਚਾ ਗੁਰੂ ਮਿਲ ਪਵੇ ਭਾਵ ਸੱਚੇ ਗੁਰੂ ਦਾ ਸੱਚਾ ਉਪਦੇਸ਼ ਤੇ ਨਿਰਮਲ ਸਿੱਖਿਆ ਉਸ ਦੇ ਪੱਲੇ ਪੈ ਜਾਵੇ ਤਾਂ ਉਸ ਨੂੰ ਇਹ ਮਨੁੱਖਾ ਜੀਵਨ ਠੀਕ ਤਰ੍ਹਾਂ ਨਾਲ ਗੁਜ਼ਾਰਨ ਅਰਥਾਤ ਸਫ਼ਲ ਕਰਨ ਦਾ ਢੰਗ ਮਿਲ ਜਾਂਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522)

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੂਜਰੀ ਕੀ ਵਾਰ ਵਿਚ ਦਰਜ ਇਸ ਪਾਵਨ ਸਲੋਕ ਵਿਚ ਗੁਰੂ ਨਾਨਕ ਨਾਮ-ਲੇਵਾ ਸਿੱਖਾਂ ਅਤੇ ਸਮੂਹ ਲੋਕਾਈ ਨੂੰ ਸਤਿਗੁਰੂ-ਮਿਲਾਪ ਦਾ ਸਦਕਾ ਜੀਵਨ ਦੀ ਅਸਲ ਜੁਗਤ ਗੁਰਮਤਿ ਜੀਵਨ-ਜਾਚ ਪ੍ਰਾਪਤ ਹੋਣ ਦੀ ਸੱਚਾਈ ਦਰਸਾਉਂਦੇ ਹੋਏ ਇਸ ਜੀਵਨ-ਜਾਚ ਵਿਚ ਸ਼ਾਮਲ ਪ੍ਰਵਾਨਿਤ ਕੁਦਰਤੀ ਮਨੁੱਖੀ ਸਰੀਰਿਕ ਲੋੜਾਂ ਦੇ ਅਨੁਰੂਪ ਕਾਰ-ਵਿਹਾਰ ਤੇ ਮੂਲ ਸੱਭਿਆਚਾਰਕ ਕਿਰਿਆਵਾਂ ਦੀ ਪ੍ਰਵਾਨਗੀ ਦਾ ਤੱਥ ਦ੍ਰਿਸ਼ਟੀਗੋਚਰ ਕਰਦੇ ਹਨ।

ਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਮਨੁੱਖ-ਮਾਤਰ ਨੂੰ ਸੱਚਾ ਗੁਰੂ ਮਿਲ ਪਵੇ ਭਾਵ ਸੱਚੇ ਗੁਰੂ ਦਾ ਸੱਚਾ ਉਪਦੇਸ਼ ਤੇ ਨਿਰਮਲ ਸਿੱਖਿਆ ਉਸ ਦੇ ਪੱਲੇ ਪੈ ਜਾਵੇ ਤਾਂ ਉਸ ਨੂੰ ਇਹ ਮਨੁੱਖਾ ਜੀਵਨ ਠੀਕ ਤਰ੍ਹਾਂ ਨਾਲ ਗੁਜ਼ਾਰਨ ਅਰਥਾਤ ਸਫ਼ਲ ਕਰਨ ਦਾ ਢੰਗ ਮਿਲ ਜਾਂਦਾ ਹੈ ਅਤੇ ਉਹ ਫਿਰ ਜੀਊਣ ਦੇ ਸਾਰਥਕ ਢੰਗ ਤੋਂ ਵਾਂਝਾ ਨਹੀਂ ਰਹਿੰਦਾ। ਗੁਰੂ ਪਾਤਸ਼ਾਹ ਦਰਅਸਲ ਮਨੁੱਖ ਨੂੰ ਜੀਵਨ ਵਿਚ ਸੱਚੇ ਗੁਰਮਤਿ ਗਿਆਨ ਤੇ ਨਿਰਮਲ ਉਪਦੇਸ਼ ਦੀ ਮਹੱਤਤਾ ਦ੍ਰਿੜ੍ਹ ਕਰਵਾਉਣ ਹਿਤ ਯਤਨਸ਼ੀਲ ਹਨ, ਕਿਉਂਕਿ ਗੁਰਮਤਿ ਗਿਆਨ ਤੇ ਨਿਰਮਲ ਉਪਦੇਸ਼ ਦਾ ਇੱਕੋ ਇੱਕ ਮੂਲ ਸੋਮਾ ਸਤਿਗੁਰੂ ਹੀ ਹੈ। ਸਤਿਗੁਰੂ ਦੇ ਮਿਲਾਪ ਬਿਨਾਂ ਮਨੁੱਖ ਦਰ-ਦਰ ਦੀਆਂ ਠੋਕਰਾਂ ਖਾਂਦਾ ਭਟਕਦਾ ਫਿਰਦਾ ਹੈ।

ਗੁਰੂ ਜੀ ਅੱਗੋਂ ਕਥਨ ਕਰਦੇ ਹਨ ਕਿ ਸਤਿਗੁਰੂ ਤੋਂ ਜੀਊਣ ਦੀ ਜੁਗਤ ਮਿਲ ਜਾਣ ਨਾਲ ਮੈਨੂੰ ਸੰਸਾਰ ਵਿਚ ਰਹਿੰਦਿਆਂ ਮੁਕਤ ਹੋਣ ਦਾ ਮਾਰਗ ਮਿਲ ਗਿਆ ਹੈ। ਇਹ ਮਾਰਗ ਹੈ ਵੀ ਬੜਾ ਸੁਖਾਲਾ। ਇਸ ਵਿਚ ਮੇਰੇ ਹੱਸਣ ’ਤੇ ਕੋਈ ਬੰਧਨ ਨਹੀਂ, ਮੇਰੇ ਖੇਡਣ ’ਤੇ ਵੀ ਕੋਈ ਰੋਕ-ਰੁਕਾਵਟ ਨਹੀਂ, ਨਾ ਹੀ ਪਹਿਨਣ ਤੇ ਖਾਣ ’ਤੇ ਕੋਈ ਪਾਬੰਦੀਆਂ ਹਨ। ਮੈਂ ਗੁਰਮਤਿ ਗਾਡੀ ਰਾਹ ਨੂੰ ਅਪਣਾ ਕੇ ਮਹਾਂ ਅਨੰਦ ਵਿਚ ਹਾਂ। ਹੱਸਦਿਆਂ, ਖੇਡਦਿਆਂ, ਪਹਿਨਦਿਆਂ ਅਤੇ ਖਾਂਦਿਆਂ ਹੀ ਮੈਂ ਮੁਕਤ ਹਾਂ ਅਰਥਾਤ ਮੈਂ ਇਨ੍ਹਾਂ ਨੂੰ ਸਰੀਰਿਕ ਲੋੜਾਂ ਦੀ ਸਹਿਜ ਪੂਰਤੀ ਵਜੋਂ ਗੁਰੂ-ਹੁਕਮ ਅਨੁਸਾਰ ਅਪਣਾਇਆ ਹੈ; ਇਨ੍ਹਾਂ ਨੂੰ ਵਿਸ਼ੇ-ਵਿਕਾਰਾਂ ਦਾ ਰੂਪ ਨਹੀਂ ਬਣਨ ਦਿੱਤਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)