editor@sikharchives.org

2009-10 – ਗੁਰਬਾਣੀ ਵੀਚਾਰ – ਬਾਣੀ ਬਿਰਲਉ ਬੀਚਾਰਸੀ

ਜੀਵ-ਆਤਮਾ ਰੂਪੀ ਵੀਰ ਹੋਰੀਂ ਤਾਂ ਆਪਣੇ ਅਸਲ ਘਰ ਚਲੇ ਜਾਂਦੇ ਹਨ ਪਰ ਕਾਇਆ ਰੂਪੀ ਭੈਣ ਵਿਛੋੜੇ ’ਚ ਸੜਦੀ ਹੈ ਭਾਵ ਮੌਤ ਆਉਣ ’ਤੇ ਕਾਇਆ ਮਿੱਟੀ ਸਮਾਨ ਹੋ ਜਾਂਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ॥
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ॥
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ॥
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ॥
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ॥
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ॥
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥40॥ (ਪੰਨਾ 935)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕਲੀ ਦਖਣੀ ਰਾਗੁ ਵਿਚ ਉਚਾਰਨ ਪਾਵਨ ਬਾਣੀ ‘ਓਅੰਕਾਰੁ’ ਦੀ ਇਸ ਪਾਵਨ ਪਉੜੀ ਰਾਹੀਂ ਮਨੁੱਖ-ਮਾਤਰ ਨੂੰ ਰੂਹਾਨੀ ਗਿਆਨ ਨਾਲ ਭਰਪੂਰ ਬਾਣੀ ਨੂੰ ਇਕਾਗਰਚਿਤ ਹੋ ਕਰਕੇ ਸੁਣਨ, ਸਮਝਣ, ਮੰਨਣ ਤੇ ਵਿਚਾਰਨ ਦਾ ਗੁਰਮਤਿ ਗਾਡੀ ਮਾਰਗ ਦਰਸਾਉਂਦੇ ਹਨ। ਉਲੇਖਯੋਗ ਹੈ ਕਿ ਇਹ ਪਾਵਨ ਬਾਣੀ ਪਾਤਸ਼ਾਹ ਜੀ ਨੇ ਪਾਂਡਿਆਂ ਨਾਲ ਉਸਾਰੂ ਸੰਵਾਦ ਅਰਥਾਤ ਗਿਆਨ-ਗੋਸ਼ਟੀ ਰਚਾਉਂਦਿਆਂ ਉਚਾਰਨ ਕੀਤੀ ਹੋਈ ਹੈ। ਇਸ ਦੁਆਰਾ ਪਾਂਡਿਆਂ ਦੇ ਵਿਭਿੰਨ ਗੈਰ-ਰੂਹਾਨੀ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਸੱਚ-ਗਿਆਨ ਦਾ ਰਾਹ ਦਿਖਾਇਆ ਗਿਆ ਹੈ। ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਪਾਂਡੇ! ਇਹ ਇਨਸਾਨੀ ਕਾਇਆ ਜੀਵ-ਆਤਮਾ ਨੂੰ ‘ਵੀਰ-ਵੀਰ’ ਆਖਦੀ ਰਹਿ ਜਾਂਦੀ ਹੈ ਪਰ ਵੀਰ ਹੋਰੀਂ ਪਰਾਏ ਹੋ ਜਾਂਦੇ ਹਨ। ਜੀਵ-ਆਤਮਾ ਰੂਪੀ ਵੀਰ ਹੋਰੀਂ ਤਾਂ ਆਪਣੇ ਅਸਲ ਘਰ ਚਲੇ ਜਾਂਦੇ ਹਨ ਪਰ ਕਾਇਆ ਰੂਪੀ ਭੈਣ ਵਿਛੋੜੇ ’ਚ ਸੜਦੀ ਹੈ ਭਾਵ ਮੌਤ ਆਉਣ ’ਤੇ ਕਾਇਆ ਮਿੱਟੀ ਸਮਾਨ ਹੋ ਜਾਂਦੀ ਹੈ। ਇਨਸਾਨੀ ਜੀਵ ਸਰੀਰ ਮਿਲਣ ’ਤੇ ਆਪਣੇ ਪੇਕੇ ਘਰ ਜਾਂ ਇਸ ਮਾਤ-ਲੋਕ ਵਿਚ ਗੁੱਡੀਆਂ-ਗੁੱਡਿਆਂ ਦੇ ਪਿਆਰ ’ਚ ਹੀ ਪਰਚਿਆ ਰਹਿੰਦਾ ਹੈ। ਅਰਥਾਤ ਅਸਲ ਉਦੇਸ਼ ਆਤਮਕ ਕਲਿਆਣ ਜਾਂ ਰੂਹਾਨੀ ਅਨੰਦ ਦੇ ਗਿਆਨ ਤੋਂ ਵਾਂਝਾ ਰਹਿੰਦਾ ਹੈ। ਸਤਿਗੁਰੂ ਜੀਵ-ਆਤਮਾ ਨੂੰ ਝੰਜੋੜਦਿਆਂ ਕਥਨ ਕਰਦੇ ਹਨ ਕਿ ਹੇ ਜੀਵ-ਇਸਤਰੀ! ਜੇਕਰ ਤੂੰ ਵਰ ਨੂੰ ਪਾਉਣਾ ਲੋੜਦੀ ਹੈਂ ਤਾਂ ਤੂੰ ਸੱਚੇ ਗੁਰੂ ਦੁਆਰਾ, ਦੱਸੇ ਮਾਰਗ ’ਤੇ ਤੁਰ ਪੈ। ਕੋਈ ਵਿਰਲਾ ਗਿਆਨੀ ਹੁੰਦਾ ਹੈ ਜੋ ਸੱਚੇ ਗੁਰੂ ਦੁਆਰਾ ਸੱਚ ਨਾਲ ਇਕਮਿਕ ਹੋ ਜਾਂਦਾ ਹੈ। ਉਸ ਪਰਮਾਤਮਾ ਦੇ ਕੋਲ ਹੀ ਇਹ ਵਡਿਆਈਆਂ ਹਨ, ਉਸ ਨੂੰ ਚੰਗਾ ਲੱਗੇ ਤਾਂ ਹੀ ਇਹ ਗੁਣ ਇਨਸਾਨ ਨੂੰ ਮਿਲਦੇ ਹਨ। ਕੋਈ ਵਿਰਲਾ ਗੁਰਮੁਖ ਹੀ ਸਤਿਗੁਰੂ ਦੀ ਰੱਬੀ ਬਾਣੀ ਨੂੰ ਵਿਚਾਰਦਾ ਹੈ ਜੋ ਆਪਣਾ ਮੁੱਖ ਗੁਰੂ ਦੀ ਤਰਫ ਕਰਦਾ ਜਾਂ ਰੱਖਦਾ ਹੈ ਭਾਵ ਜਿਸ ਨੂੰ ਗੁਰੂ ਤੋਂ ਸੱਚੇ ਗਿਆਨ ਦੀ ਪ੍ਰਾਪਤੀ ਦੀ ਤੀਬਰ ਤਾਂਘ ਹੈ। ਮਹਾਂਪੁਰਖ ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰੀ ਬਾਣੀ ਨੂੰ ਸੁਣਨ ਸਮਝਣ ਨਾਲ ਜੀਵ ਆਪਣੇ ਅਸਲ ਆਤਮਕ ਸਰੂਪ ’ਚ ਟਿਕ ਜਾਂਦਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)