editor@sikharchives.org

2010-09 – ਗੁਰਬਾਣੀ ਵਿਚਾਰ – ਭਾਦਉ ਭਰਮਿ ਭੁਲੀ

ਗੁਰੂ ਜੀ ਕਥਨ ਕਰਦੇ ਹਨ ਕਿ ਅੱਸੂ ਦੇ ਮਹੀਨੇ ਹੇ ਮਨੁੱਖ! ਤੂੰ ਵੀ ਅਰਦਾਸ ਬੇਨਤੀ ਕਰ ਕਿ ਮੇਰਾ ਮਾਲਕ ਪਰਮਾਤਮਾ ਮੈਨੂੰ ਸੱਚੇ ਗੁਰੂ ਦੇ ਦੁਆਰਾ ਆ ਕੇ ਮਿਲ ਪਵੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ॥11॥(ਪੰਨਾ 1108-09)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹਮਾਹਾ ਤੁਖਾਰੀ ਦੀ ਇਸ ਪਾਵਨ ਪਉੜੀ ਦੁਆਰਾ ਅੱਸੂ ਮਹੀਨੇ ਦੀ ਰੁੱਤ, ਪ੍ਰਕਿਰਤੀ-ਵਰਣਨ ਅਤੇ ਲੋਕ-ਜੀਵਨ ਦੇ ਬਿੰਬਾਂ ਤੇ ਪ੍ਰਤੀਕਾਂ ਦੁਆਰਾ ਮਨੁੱਖੀ ਆਤਮਾ ਦੀ ਰੂਹਾਨੀ ਮਾਰਗ ਦੇ ਰਸਤੇ ਦੀਆਂ ਕਠਿਨਾਈਆਂ ਬਾਰੇ ਸੁਚੇਤ ਕਰਦੇ ਹੋਏ ਮਨੁੱਖ-ਮਾਤਰ ਨੂੰ ਆਤਮਿਕ ਕਲਿਆਣ ਤੇ ਪਰਮਾਤਮਾ ਦੇ ਮਿਲਾਪ ਦਾ ਗੁਰਮਤਿ ਮਾਰਗ ਦਰਸਾਉਂਦੇ ਹਨ।

ਸਤਿਗੁਰੂ ਜੀਵ-ਆਤਮਾ ਦੀ ਪ੍ਰਤੀਨਿਧਤਾ ਕਰਦਿਆਂ ਕਥਨ ਕਰਦੇ ਹਨ ਕਿ ਅੱਸੂ ਮਹੀਨੇ ਵਿਚ ਤਾਂ ਹੇ ਮੇਰੇ ਪਿਆਰੇ ਪਤੀ ਪਰਮਾਤਮਾ, ਆਪ ਮੈਨੂੰ ਆ ਕਰਕੇ ਮਿਲ ਪਵੋ, ਮੈਂ ਬੇਵੱਸ ਅਵਸਥਾ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਨੂੰ ਵੇਖ ਤੇ ਸਹਿ ਬੈਠੀ ਹਾਂ, ਮੈਂ ਹਉਕੇ ਭਰ ਰਹੀ ਹਾਂ। ਮੈਂ ਆਪਣੇ ਅਸਲ ਮਾਰਗ ਤੋਂ ਜੁ ਖੁੰਝ ਬੈਠੀ ਸਾਂ ਭਾਵ ਮੈਂ ਆਤਮਿਕ ਮੌਤੇ ਮਰ ਰਹੀ ਹਾਂ। ਮਾਲਕ ਦੇ ਨਾਮ ਤੋਂ ਵਿਹੂਣਾ ਜੀਵਨ ਕਾਹਦਾ ਜੀਵਨ ਹੈ? ਪਰੰਤੂ ਹੇ ਮਾਲਕ ਪਰਮਾਤਮਾ! ਜੇਕਰ ਆਪ ਮਿਲਾ ਲਵੋ ਤਾਂ ਮੇਰੇ ’ਤੇ ਸੰਸਾਰਿਕਤਾ ਦਾ ਜੋ ਦੂਸਰਾ ਰੰਗ ਚੜ੍ਹਿਆ ਹੋਇਆ ਹੈ, ਇਹ ਉਤਰ ਸਕਦਾ ਹੈ। ਭੌਤਿਕ ਸੰਸਾਰ ਦੇ ਝੂਠੇ ਮੋਹ ਵਿਚ ਫਸ ਕੇ ਹੇ ਮਾਲਕ, ਮੈਂ ਛੁੱਟੜ ਹੋ ਗਈ। ਪਿਲਛੀ ਤੇ ਕਾਹੀ ਦੇ ਚਿੱਟੇ ਬੂਰ ਦੀ ਤਰ੍ਹਾਂ ਮੇਰੇ ਕੇਸ ਵੀ ਫੁੱਲ ਗਏ ਭਾਵ ਚਿੱਟੇ ਹੋ ਗਏ ਭਾਵ ਮੈਂ ਫਜ਼ੂਲ ਹੀ ਕੀਮਤੀ ਉਮਰ ਲੰਘਾ ਬੈਠੀ। ਮੇਰੀ ਸਰੀਰਿਕ ਸ਼ਕਤੀ ਅਗਾਂਹ ਤੁਰ ਗਈ ਹੈ। ਸਰੀਰਿਕ ਕਮਜ਼ੋਰੀ ਰੂਪੀ ਸਿਆਲ ਆਉਂਦਾ ਦਿੱਸ ਰਿਹਾ ਹੈ। ਇਹ ਵੇਖ ਕੇ ਮਨ ਡੋਲਦਾ ਹੈ। ਪਰੰਤੂ ਅੱਸੂ ਦੇ ਮਹੀਨੇ ਜੋ ਟਹਿਣੀਆਂ ਭਰੀਆਂ-ਭਰੀਆਂ ਹੋਈਆਂ ਹਨ, ਇਨ੍ਹਾਂ ਨੂੰ ਵੇਖ ਕੇ ਆਸ ਬੱਝਦੀ ਹੈ। ‘ਹੌਲੀ-ਹੌਲੀ ਪੱਕਣ ਵਾਲਾ ਮਿੱਠਾ ਹੁੰਦਾ ਹੈ’ ਦਾ ਵਿਚਾਰ ਮਨ ਅੰਤਰ ਨੂੰ ਤਸੱਲੀ ਦਿੰਦਾ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਅੱਸੂ ਦੇ ਮਹੀਨੇ ਹੇ ਮਨੁੱਖ! ਤੂੰ ਵੀ ਅਰਦਾਸ ਬੇਨਤੀ ਕਰ ਕਿ ਮੇਰਾ ਮਾਲਕ ਪਰਮਾਤਮਾ ਮੈਨੂੰ ਸੱਚੇ ਗੁਰੂ ਦੇ ਦੁਆਰਾ ਆ ਕੇ ਮਿਲ ਪਵੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)