editor@sikharchives.org
Gurbani Vichar

ਬਾਣੀ ਗੁਰੂ ਗੁਰੂ ਹੈ ਬਾਣੀ

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਬਾਣੀ ਆਤਮਕ ਚਾਨਣ ਬਖਸ਼ਣ ਵਾਲੀ ਹੋਣ ਕਰਕੇ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਦੁਆਰਾ ਆਤਮਿਕ ਕਲਿਆਣ ਕਰਨ ਕਰਕੇ ਬਾਣੀ ਰੂਪ ਹੈ ਭਾਵ ਦੋਨੋਂ ਸਮਰੂਪ ਹਨ, ਦੋਨਾਂ ’ਚ ਕੋਈ ਫਰਕ ਨਹੀਂ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥
ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥6॥
ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥7॥
ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥8॥4॥ (ਪੰਨਾ 982)

ਨਟ ਅਸਟਪਦੀਆ ਮਹਲਾ 4 ਦੇ ਸਿਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਇਸ ਪਾਵਨ ਸ਼ਬਦ ਦੇ ਮਾਧਿਅਮ ਦੁਆਰਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਾਣੀ ਦੁਆਰਾ ਮਨੁੱਖ-ਮਾਤਰ ਦਾ ਆਤਮਿਕ ਕਲਿਆਣ ਹੋਣ ’ਤੇ ਪਰਮਾਤਮਾ ਨਾਲ ਸਾਖਿਆਤਕਾਰ ਹੋਣ ਦੀ ਹਕੀਕਤ ਦਰਸਾਉਂਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਬਾਣੀ ਆਤਮਕ ਚਾਨਣ ਬਖਸ਼ਣ ਵਾਲੀ ਹੋਣ ਕਰਕੇ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਦੁਆਰਾ ਆਤਮਿਕ ਕਲਿਆਣ ਕਰਨ ਕਰਕੇ ਬਾਣੀ ਰੂਪ ਹੈ ਭਾਵ ਦੋਨੋਂ ਸਮਰੂਪ ਹਨ, ਦੋਨਾਂ ’ਚ ਕੋਈ ਫਰਕ ਨਹੀਂ ਹੈ। ਗੁਰੂ ਦੀ ਬਾਣੀ ਵਿਚ ਆਤਮਿਕ ਜੀਵਨ ਬਖ਼ਸ਼ਣ ਵਾਲਾ ਪਰਮਾਤਮਾ ਦਾ ਨਾਮ-ਅੰਮ੍ਰਿਤ ਵਿਦਮਾਨ ਹੈ। ਗੁਰੂ ਬਾਣੀ ਉਚਾਰਦਾ ਹੈ ਅਤੇ ਸੇਵਕ ਅਰਥਾਤ ਸਿੱਖ ਉਸ ਨੂੰ ਸਿਰ-ਮੱਥੇ ਮੰਨਦਾ, ਧਾਰਦਾ ਭਾਵ ਅਮਲ ਵਿਚ ਲਿਆਉਂਦਾ ਹੈ। ਇਉਂ ਬਾਣੀ ਸਾਕਾਰ ਗੁਰੂ ਰੂਪ ਹੋ ਕੇ ਵਰਤਦੀ ਹੈ ਅਤੇ ਸਿੱਖ ਸੇਵਕ ਦਾ ਪਾਰ-ਉਤਾਰਾ/ਆਤਮਕ ਕਲਿਆਣ ਕਰਦੀ ਹੈ।  ਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਤਾਂ ਹਰ ਥਾਂ ਵਿਦਮਾਨ ਹੈ ਪਰ ਮਨ ਨੇ ਤਾਂ ਆਪਣਾ ਬੀਜਿਆ ਹੀ ਖਾਣਾ ਹੁੰਦਾ ਹੈ ਭਾਵ ਆਮ ਕਰਕੇ ਇਸ ਸੰਸਾਰ ’ਚ ਵਿਚਰਦਿਆਂ ਮਨੁੱਖ ਦਾ ਮਨ ਗੁਰੂ/ਬਾਣੀ ਦੀ ਓਟ ਨਾ ਲੈਣ ਕਰਕੇ ਹਰ ਥਾਂ ਵੱਸੇ ਪਰਮਾਤਮਾ ਨੂੰ ਦੇਖਦਾ ਮਹਿਸੂਸਦਾ ਨਹੀਂ ਉਵੇਂ ਜਿਵੇਂ ਧ੍ਰਿਗਸਬੁਧੀ ਨੇ ਭਲੇ ਚੰਦ੍ਰਹਾਂਸ ਦਾ ਬੁਰਾ ਚਾਹਿਆ ਤੇ ਆਪਣਾ ਹੀ ਨੁਕਸਾਨ ਕਰਵਾ ਲਿਆ। (ਚੰਦ੍ਰਹਾਂਸ ਇਕ ਰਾਜ ਕੁਮਾਰ ਸੀ ਜਿਸ  ਨੂੰ  ਮਰਵਾਉਣ ਦੇ ਯਤਨ ’ਚ ਧ੍ਰਿਸਟਬੁਧੀ ਨੇ ਆਪਣਾ ਹੀ ਪੁੱਤਰ ਮਰਵਾ ਲਿਆ ਸੀ, ਸਤਿਗੁਰੂ ਜੀ ਮਨੁੱਖ-ਮਾਤਰ ਨੂੰ ਉਸ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ/ਬਾਣੀ ਤੋਂ ਬੇਮੁਖ ਹੋਏ ਮਨੁੱਖੀ ਮਨ ਨੂੰ ਸਨਮੁਖ ਕਰਨ ਦਾ ਪਰਉਪਕਾਰ ਕਮਾਉਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਦਾ ਭਗਤ ਆਪਣੇ ਹਿਰਦੇ ’ਚ ਪਰਮਾਤਮਾ ਦਾ ਸਾਖਿਆਤਕਾਰ ਕਰਨ ਦੀ ਤਾਂਘ ਪਾਲਦਾ ਹੈ ਅਤੇ ਪਰਮਾਤਮਾ ਐਸੇ ਭਗਤ ਜਨ ਦੇ ਹਿਰਦੇ ’ਚ ਵੱਸ ਕੇ ਉਸ ਦੇ ਸੁਆਸਾਂ ਨੂੰ ਪਿਆਰ ਸਹਿਤ ਨਿਹਾਰਦਾ ਭਾਵ ਸਫ਼ਲੇ ਕਰਦਾ ਹੈ। ਉਹ ਮਾਲਕ ਪਰਮਾਤਮਾ ਹਰ ਥਾਂ ਆਪ ਹੀ ਆਪ ਹੈ। ਆਪਣੀ ਰਚੀ ਸ੍ਰਿਸ਼ਟੀ ਨੂੰ ਸੁਆਰਨ ਵਾਲਾ ਉਹ ਆਪ ਹੀ ਹੈ। ਮਨੁੱਖ-ਮਾਤਰ ਉਸ ਦੀ ਆਪਣੀ ਰਚਨਾ ਹੈ। ਉਹ ਹਰ ਥਾਂ ਆਪ ਹੀ ਵਰਤਦਾ ਹੈ ਅਤੇ ਆਪਣੀ ਮਿਹਰ ਦੁਆਰਾ ਆਪ ਹੀ ਮਨੁੱਖ ਮਾਤਰ ਦਾ ਕਲਿਆਣ ਕਰਦਾ ਹੈ ਉਸ ਨੂੰ ਆਤਮਕ ਮੰਜ਼ਲ ’ਤੇ ਲੈ ਜਾਂਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)