editor@sikharchives.org

ਝੂਠੁ ਬਾਤ ਸਾ ਸਚੁ ਕਰਿ ਜਾਤੀ

'ਜਿਸ ਵੇਲੇ ਤੋਂ ਘੜੀ ਦੀ ਥਾਂ ਘੰਟਾ ਸਮਾਂ ਪ੍ਰਚਲਿਤ ਹੋਇਆ ਤਦ ਤੋਂ ਕਟੋਰੀ ਅਤੇ ਛੇਕ ਦਾ ਆਕਾਰ ਅਜਿਹਾ ਬਣਾਇਆ ਗਿਆ ਜੋ ਢਾਈ ਘੜੀਆਂ ਅਥਵਾ ਸੱਠ ਮਿੰਟ ਵਿੱਚ ਭਰ ਕੇ ਡੁੱਬੇ।'
ਬੁੱਕਮਾਰਕ ਕਰੋ (2)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਵਡਹੰਸ ਰਾਗ ਵਿੱਚ ਉਚਾਰੇ ਨਿਮਨ ਬਚਨਾਂ ਦੁਆਰਾ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ-

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 595)

ਗੁਰਬਾਣੀ ਦੁਆਰਾ ਬਖਸ਼ੇ ਉਕਤ ਉਪਦੇਸ਼ਾਂ ਦੀ ਪਾਲਣਾ ਕਰਨ ਲਈ ਰੋਜ਼ਾਨਾ ਵਾਂਗ ਇਕ ਦਿਨ ਮੈਂ ਟੈਲੀਵੀਜ਼ਨ ‘ਤੇ ਪ੍ਰਸਾਰਿਤ ਹੋ ਰਹੀ ਗੁਰਬਾਣੀ ਦੀ ਵਿਆਖਿਆ ਸ੍ਰਵਣ ਕਰ ਰਿਹਾ ਸਾਂ। ਇਕ ਸ਼ਬਦ ਦੇ ਅਰਥ ਕਰਦੇ ਸਮੇਂ ਸਤਿਕਾਰਯੋਗ ਵਿਆਖਿਆਕਰ ਵੀਰ ਜੀ ਨੇ ਦੱਸਿਆ ਕਿ ਸਮੇਂ ਦੀ ਵੰਡ ਵਾਲੀ ਪੁਰਾਤਨ ਪ੍ਰਣਾਲੀ ਅਨੁਸਾਰ ਇਕ ਘੜੀ 22.5 (22 1/2) ਮਿੰਟ ਦੀ ਹੁੰਦੀ ਸੀ ਲੇਕਿਨ ਵਰਤਮਾਨ ਸਮੇਂ ਦੌਰਾਨ 24 ਮਿੰਟ ਦੇ ਸਮੇਂ ਦੀ ਘੜੀ ਮੰਨੀ ਜਾਂਦੀ ਹੈ। ਅੱਗੇ ਉਸਨੇ ਦਸਿਆ ਕਿ ਇਸੇ ਤਰ੍ਹਾਂ ਦਿਨ ਰਾਤ ਪੁਰਾਤਨ ਪ੍ਰਣਾਲੀ ਅਨੁਸਾਰ ਜੋ ਅੱਠ ਪਹਿਰ ਦਾ ਹੁੰਦਾ ਸੀ ਉਹ ਅੱਜਕਲ 7.5 (7 1/2) ਪਹਿਰ ਦਾ ਮੰਨਿਆ ਜਾਂਦਾ ਹੈ।

ਇਹ ਸਮਝਣ ਲਈ ਕਿ ਅਜਿਹਾ ਕਦ ਤੋਂ ਮੰਨਿਆ ਜਾ ਰਿਹਾ ਹੈ, ਮੈਂ ਵਿਸ਼ਵਾਸ਼ ਕਰਨ ਯੋਗ ਕੁੱਝ ਸਰੋਤਾਂ ਤੋਂ ਜਾਣਕਾਰੀ ਇਕੱਤ੍ਰ ਕੀਤੀ।  ਸਮਝ ਆਈ ਗੱਲ ਨੂੰ ਤਰਤੀਬ ਦੇ ਕੇ ਲਿਖਿਆ ਜਾਏ ਤਾਂ ਉਹ ਨਿਮਨ ਪ੍ਰਕਾਰ ਸੀ-

ਮਹਾਨ ਕੋਸ਼ ਭਾਈ ਕਾਨ੍ ਸਿੰਘ ਨਾਭਾ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸਮੇਂ ਦਾ ਅੰਦਾਜ਼ਾ ਲਾਉਣ ਲਈ ਅੱਜਕਲ ਜਿਸ ਘੜੀ ਦੀ ਵਰਤੋਂ ਕੀਤੀ ਜਾਂਦੀ ਹੈ ਉਸਦੀ ਖੋਜ ਸੱਭ ਤੋਂ ਪਹਿਲਾਂ ਜਰਮਨੀ ਦੇ ਖੋਜਕਾਰ ਹੈਨਰੀ ਡੀ ਵਿਕ ਦੁਆਰਾ ਈ. ਸੰਨ 1379 ਵਿਚ ਕੀਤੀ ਗਈ ਸੀ। ਤਿਆਰ ਕੀਤੀ ਗਈ ਸਭ ਤੋਂ ਪਹਿਲੀ ਘੜੀ ਪੈਰਿਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਨੂੰ ਤੋਹਫ਼ੇ ਵਜੋਂ ਭੇਟ ਕੀਤੀ ਗਈ ਸੀ। ਇਸ ਅਨੁਸਾਰ ਸਮੇਂ ਦੀ ਵੰਡ ਦੀਆਂ ਇਕਾਈਆਂ ਸਨ ਘੰਟਾ, ਮਿੰਟ ਅਤੇ ਸਕਿੰਟ ਜੋ ਵਰਤਮਾਨ ਸਮੇਂ ਵੀ ਇਹੀ ਹਨ। ਮਹਾਨ ਕੋਸ਼ ਤੋਂ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਪੁਰਾਤਨ ਸਮਿਆਂ ਵਿੱਚ ਸਮੇਂ ਦਾ ਅੰਦਾਜ਼ਾ ਲਾਉਣ ਲਈ ਭਾਰਤ ਦੇ ਵਿਦਵਾਨਾਂ ਨੇ ਸਭ ਤੋਂ ਪਹਿਲਾਂ ਜਲ ਘੜੀ ਦੀ ਖੋਜ ਕੀਤੀ ਅਤੇ ਸਮੇਂ ਦੀ ਵੰਡ ਦੀਆਂ ਇਕਾਈਆਂ ਨੂੰ ਨਿਮਖ, ਵਿਸਾ, ਚਸਾ, ਪਲ, ਘੜੀ, ਪਹਿਰ ਅਤੇ ਦਿਨ ਰਾਤ ਦਾ ਨਾਮ ਦਿੱਤਾ ਗਿਆ। ਜਲ ਘੜੀ ਦੀ ਬਣਤਰ ਇਸ ਪ੍ਰਕਾਰ ਸੀ-

ਜਲ ਘੜੀ
CYEPSYDRA

ਧਾਤ ਦੀ ਇਕ ਵਿਸ਼ੇਸ਼ ਸਮੱਰਥਾ ਵਾਲੀ ਹਲਕੀ ਜਿਹੀ ਕਟੋਰੀ ਲਈ ਜਾਂਦੀ ਸੀ ਜਿਸਦੇ ਥੱਲੇ ਠੀਕ ਪ੍ਰਮਾਣ ਦਾ ਇਕ ਛੇਕਾ ਕੀਤਾ ਹੁੰਦਾ ਸੀ। ਇਸ ਕਟੋਰੀ ਨੂੰ ਪਾਣੀ ਨਾਲ ਭਰੇ ਇਕ ਬਰਤਨ ਉੱਪਰ ਰੱਖ ਦਿੱਤਾ ਜਾਂਦਾ ਸੀ। ਪਾਣੀ ਨਾਲ ਭਰਕੇ ਜਿੰਨੇ ਸਮੇਂ ਵਿੱਚ ਇਹ ਕਟੋਰੀ ਪਾਣੀ ਵਿੱਚ ਡੁੱਬਦੀ ਸੀ ਉਸਨੂੰ ‘ਘੜੀ’ ਭਰ ਦਾ ਸਮਾਂ ਕਿਹਾ ਜਾਂਦਾ ਸੀ।

ਵਿਦੇਸ਼ਾਂ ਵਿੱਚ ਵੀ ਜਲ ਘੜੀ ਦੀ ਵਰਤੋਂ ਕੀਤੀ ਜਾਂਦੀ ਸੀ ਜਿਸਨੂੰ ਕਲੈਪਸਿਡਰਾਂ (CLEPSYDRA) ਕਿਹਾ ਜਾਂਦਾ ਸੀ। ਇਸਦੀ ਬਣਤਰ ਭਾਰਤੀ ਜਲ ਘੜੀ ਤੋਂ ਵੱਖਰੀ ਹੁੰਦੀ ਸੀ। ਚਿੱਤ੍ਰ ਵਿੱਚ ਦਿਖਾਏ ਅਨੁਸਾਰ ਇਸ ਘੜੀ ਨਾਲ ਇਕ ਡਾਇਲ, ਲੱਗਾ ਹੁੰਦਾ ਸੀ ਜਿਸ ਨੂੰ 24 ਬਰਾਬਰ ਹਿੱਸਿਆਂ ਵਿੱਚ ਵੰਡਿਆਂ ਹੁੰਦਾ ਸੀ। ਇੱਕ ਹਿੱਸੇ ਨੂੰ ਘੰਟਾ ਮੰਨਿਆ ਜਾਂਦਾ ਸੀ। ਸਮੇਂ ਦੀ ਵੰਡ ਦੀਆਂ ਇਸ ਤੋਂ ਛੋਟੀਆਂ ਇਕਾਈਆਂ ਹੁੰਦੀਆਂ ਸਨ ਮਿੰਟ ਅਤੇ ਸਕਿੰਟ।

ਕੁਝ ਹੋਰ ਸਰੋਤਾਂ ਤੋਂ ਇਕੱਤ੍ਰ ਕੀਤੀ ਗਈ ਜਾਣਕਾਰੀ ਨਿਮਨ ਅਨੁਸਾਰ ਸੀ-

Google: Sikh Studies: Measurement of time in Adi Guru Granth: “The correspondence of traditional Inidan units of time to the modern western units of time is given below. We can find the names of some of the Indian time period in the second Shabad of Sohila Sahib:

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।। ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ 12)

Day = 8 Paharas = 24hrs, Pahar = 8 Gharis = 3hrs, 1 Ghari = 60 Pal= 22.5 minutes= 1350 secs, 1 Pal = 3 Chassa = 22.5 secs, 1 Chassa = 15 Visuas = 7.5 secs, 1 Visua = 15 Nimakh = 0.5 secs, 1 Nimakh = 0.0333 secs. Hindus and Sikhs by convention take a day to begin at sunrise to sunset. Muslims on the other hand consider period on a day to begin at sunset and end at the next sunset. The Christian day begins at midnight and ends at the following midnight.”

ਇੰਗਲੈਂਡ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਸਲੇਬਸ ਅਨੁਸਾਰ ਜਾਣਕਾਰੀ-

Reading Material Mata Sahib Kaur Course (Summer 2007)
Sikh Scholarship Foundation, Oxford/Hardward Universities (UK & USA)

0) Paharai (ਪਹਰੈ) – Title under which four hymns have been composed-2 by Guru Nanak and 1 each by Guru Ramdas and Guru Arjan- recorded consecutively in the Siri Rag of the Guru Granth Sahib. In the earlier era, the measurements and divisions of time were: Nimakh (ਨਿਮਖ) (blink of an eye), Visa (ਵਿਸਾ), Chasa (ਚੱਸਾ) Pal (ਪਲ), Ghari (ਘੜੀ) approximately (24 minutes), Pahar (ਪਹਰ), and Din Rat (ਦਿਨ ਰਾਤ) where:

15 Nimakhs = 1 Visa, 15 Vise= 1 Chasa; 3 Chase= 1 Pal, 60 Pal= 1 Ghari 8 Gharian= Pahar (3 hrs), 8 Pahars = 1 day & night (24 hrs).

ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ, ਗੂਗਲ ਅਤੇ ਆਕਸਫੋਰਡ ਤੇ ਹਾਰਵਰਡ ਯੂਨੀਵਰਸਿਟੀਆਂ ਦੇ ਸਲੇਬਸ ਤੋਂ ਸਮੇਂ ਦੀ ਵੰਡ ਵਾਲੀ ਭਾਰਤੀ ਪੁਰਾਤਨ ਪ੍ਰਣਾਲੀ ਅਤੇ ਵਿਦੇਸ਼ੀ ਪ੍ਰਣਾਲੀ ਬਾਰੇ ਇਕੱਤ੍ਰ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਸਮੇਂ ਦੀਆਂ ਇਕਾਈਆਂ ਦਾ ਤੁਲਨਾਤਮਕ ਚਾਰਟ ਨਿਮਨ ਪ੍ਰਕਾਰ ਹੈ –

ਭਾਰਤੀ ਪੁਰਾਤਨ ਪ੍ਰਣਾਲੀ    ਕਾਲਮ 1 ਵਿੱਚ ਲਿਖੀਆਂ ਇਕਾਈਆਂ ਦਾ ਵਿਦੇਸ਼ੀ ਪ੍ਰਣਾਲੀ ਅਨੁਸਾਰ ਮੁੱਲ (Value)
ਨਿਮਖ = ਅੱਖ ਝਮਕਣ ਵਿੱਚ ਵਿੱਚ ਲੱਗਦਾ ਸਮਾਂ  0.0333 ਸਕਿੰਟ
ਵਿਸਾ =  15 ਨਿਮਖ  1/2 ਸਕਿੰਟ
ਚਸਾ = 15 ਵਿਸੇ 7.5 ਸਕਿੰਟ
ਪਲ = 3 ਚਸੇ  22.5 ਸਕਿੰਟ
ਘੜੀ = 60 ਪਲ  22.5 ਮਿੰਟ
ਪਹਿਰ = 8 ਘੜੀਆਂ3 ਘੰਟੇ
ਦਿਨ ਰਾਤ = 8 ਪਹਿਰ (64 ਘੜੀਆਂ)  24 ਘੰਟੇ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਸ਼ੋਭਿਤ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਧਿਆਨ ਨਾਲ ਪੜ੍ਹਨ ‘ਤੇ ਇਹ ਪਤਾ ਲੱਗਦਾ ਹੈ ਕਿ ਇਸ ਵਿੱਚ ਸਮੇਂ ਦੀ ਵੰਡ ਵਾਲੀ ਪੁਰਾਤਨ ਪ੍ਰਣਾਲੀ ਦੀਆਂ ਇਕਾਈਆਂ ਦਾ ਉਲੇਖ ਅਨੇਕ ਵਾਰ ਕੀਤਾ ਗਿਆ ਹੈ ਜਦਕਿ ਵਿਦੇਸ਼ੀ ਪ੍ਰਣਾਲੀ ਦੀਆਂ ਘੰਟਾ, ਮਿੰਟ ਅਤੇ ਸਕਿੰਟ ਇਕਾਈਆਂ ਦੀ ਵਰਤੋਂ ਇਕ ਵਾਰ ਭੀ ਨਹੀਂ ਕੀਤੀ ਗਈ। ਗੁਰਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਵਿੱਚ ਸਮੇਂ ਦੀ ਭਾਰਤੀ ਪੁਰਾਤਨ ਪ੍ਰਣਾਲੀ ਦੀਆਂ ਇਕਾਈਆਂ ਦਾ ਹਵਾਲਾ ਦੇ ਕੇ ਅਧਿਆਤਮਕ ਉਪਦੇਸ਼ ਬਖਸ਼ੇ ਗਏ ਹਨ ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ :-

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ।।
ਸੂਰਜੁ ਏਕੋ ਰੁਤਿ ਅਨੇਕ।।
ਨਾਨਕ ਕਰਤੇ ਕੇ ਕੇਤੇ ਵੇਸ।। (ਗੁਰੂ ਨਾਨਕ ਦੇਵ ਜੀ, ਪੰਨਾ 357)

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ।।
ਘੜੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ।। (ਗੁਰੂ ਅਰਜਨ ਦੇਵ ਜੀ, ਪੰਨਾ 403)

ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ।।
ਆਠ ਪਹਰ ਹਰਿ ਸਿਮਰਹੁ ਪ੍ਰਾਣੀ।। (ਗੁਰੂ ਅਰਜਨ ਦੇਵ ਜੀ, ਪੰਨਾ 1340)

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਘੜੀ ਅਤੇ ਦਿਨ ਰਾਤ ਬਾਰੇ ਕੀ ਜਾਣਕਾਰੀ ਮਿਲਦੀ ਹੈ?

ਭਗਤ ਕਬੀਰ ਜੀ ਦੁਆਰਾ ਉਚਾਰੇ ਸਲੋਕਾਂ ਵਿੱਚ ਆਈ ਇੱਕ ਪੰਕਤੀ ਹੇਠ ਲਿਖੇ ਅਨੁਸਾਰ ਹੈ-

ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ।। (ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1377)

ਪ੍ਰੋ. ਸਾਹਿਬ ਸਿੰਘ ਦੁਆਰਾ ਉਪਰੋਕਤ ਪੰਕਤੀਆਂ ਵਿੱਚ ਆਏ ਕੁੱਝ ਸ਼ਬਦਾਂ ਦੇ ਕੀਤੇ ਗਏ ਪਦ ਅਰਥ ਨਿਮਨ ਪ੍ਰਕਾਰ ਹਨ-

ਜਾਮ – ਪਹਿਰ
ਆਠ ਜਾਮ – ਦਿਨ ਰਾਤ ਦੇ ਅੱਠ ਪਹਿਰ ਹੁੰਦੇ ਹਨ,
ਚਉਸਠਿ ਘਰੀ – ਚੌਂਠ ਘੜੀਆਂ

ਨੋਟ – (ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਂਹਠ ਘੜੀਆਂ ਦੇ ਅੱਠ ਪਹਿਰ ਬਣਦੇ ਹਨ ਭਾਵ ਦਿਨ ਰਾਤ – ਹਰ ਵੇਲੇ)

ਇਹ ਜਾਣ ਲੈਣਾ ਚਾਹੀਦਾ ਹੈ ਕਿ ਵਿਦੇਸ਼ੀ ਪ੍ਰਣਾਲੀ ਅਨੁਸਾਰ ਉਕਤ ਸ਼ਬਦਾਂ ਦੇ ਅਰਥ ਨਿਮਨ ਪ੍ਰਕਾਰ ਹਨ-

ਪਹਿਰ = 24/8 = 3 ਘੰਟੇ
ਘੜੀ = 24×60/64 = 22.5 ਮਿੰਟ

ਘੜੀ 24 ਮਿੰਟ ਦੀ ਕਦੋਂ ਦੀ ਮੰਨੀ ਜਾ ਰਹੀ ਹੈ?

ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਵਿੱਚ ਘੜੀ ਇਕਾਈ ਬਾਰੇ ਦਿੱਤੀ ਕੁਝ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ-

‘ਜਿਸ ਵੇਲੇ ਤੋਂ ਘੜੀ ਦੀ ਥਾਂ ਘੰਟਾ ਸਮਾਂ ਪ੍ਰੱਚਲਿਤ ਹੋਇਆ ਤਦ ਤੋਂ ਕਟੋਰੀ ਅਤੇ ਛੇਕ ਦਾ ਆਕਾਰ ਅਜਿਹਾ ਬਣਾਇਆ ਗਿਆ ਜੋ ਢਾਈ ਘੜੀਆਂ ਅਥਵਾ ਸੱਠ ਮਿੰਟ ਵਿੱਚ ਭਰ ਕੇ ਡੁੱਬੇ।’

ਉਪਰੋਕਤ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਿਆ ਜਾਏ ਤਾਂ ਇਹ ਪਤਾ ਲੱਗਦਾ ਹੈ ਕਿ ਜਦ ਸਮੇਂ ਦੀ ਘੰਟਾ ਇਕਾਈ ਪ੍ਰਣਾਲੀ ਵਾਲੀ ਵਿਦੇਸ਼ੀ ਪ੍ਰਣਾਲੀ ਭਾਰਤ ਵਿੱਚ ਪ੍ਰਚਲਿਤ ਹੋਈ ਉਦੋਂ ਇਕ ਘੜੀ ਵਿਚ ਪਾਣੀ ਨਾਲ ਭਰਨ ਵਾਲੀ ਕਟੋਰੀ ਦੀ ਥਾਂ ਇਕ ਘੰਟੇ ਵਿੱਚ ਪਾਣੀ ਨਾਲ ਭਰਨ ਵਾਲੀ ਕਟੋਰੀ ਤਿਆਰ ਕੀਤੀ ਗਈ। ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਦੇਸ ਵਿੱਚ ਚੱਲ ਰਹੀ ਪੁਰਾਤਨ ਪ੍ਰਣਾਲੀ ਦੇ ਬੰਦ ਹੋਣ ਤੋਂ ਬਾਅਦ ਅਜਿਹੀ ਕਟੋਰੀ ਤਿਆਰ ਕਰਨ ਦਾ ਪ੍ਰਯੋਜਨ ਕੀ ਸੀ ਲੇਕਿਨ ਮਹਾਨ ਕੋਸ਼ ਵਿੱਚ ਦਿੱਤੀ ਗਈ ਉਕਤ ਜਾਣਕਾਰੀ ਵਿੱਚ ਆਏ ਸ਼ਬਦ ‘ਢਾਈ ਘੜੀ ਅਥਵਾ ਸੱਠ ਮਿੰਟ’ ਦੇ ਅਰਥ ਸਾਡੇ ਕੁਝ ਵਿਆਖਿਆਕਾਰ ਵੀਰ ਅਗਿਆਨਤਾਵਸ ਇਹ ਕਰ ਰਹੇ ਹਨ ਕਿ ਸਮੇਂ ਦਾ ਅੰਦਾਜ਼ਾ ਲਾਉਣ ਵਾਲੀ ਘੜੀ ਇਕਾਈ 22.5 ਮਿੰਟ ਤੋਂ ਬਦਲ ਕੇ 24 ਮਿੰਟ ਦੀ ਕਰ ਦਿੱਤੀ ਗਈ। ਅਜਿਹਾ ਸ਼ਾਇਦ ਇਸ ਲਈ ਸਮਝਿਆ ਜਾ ਰਿਹਾ ਹੈ ਕਿਉਂਕਿ ਉਕਤ ਜਾਣਕਾਰੀ ਵਿੱਚ ਲਿਖਿਆ ਹੋਇਆ ਹੈ ਕਿ :-

ਢਾਈ ਘੜੀਆਂ ਅਥਵਾ ਸੱਠ ਮਿੰਟ
ਭਾਵ 2.5 ਘੜੀਆਂ ਜਾਂ ਸੱਠ ਮਿੰਟ
ਇਸ ਲਈ: ਇੱਕ ਘੜੀ = 24 ਮਿੰਟ

ਇਸੇ ਲਈ ਇਹ ਕਿਹਾ ਜਾ ਰਿਹਾ ਹੈ ਕਿ ਵਰਤਮਾਨ ਸਮੇਂ ਦੌਰਾਨ
(i) ਘੜੀ 24 ਮਿੰਟ ਦੀ ਮੰਨੀ ਜਾਂਦੀ ਹੈ।
(ii) ਦਿਨ ਰਾਤ ਹੁਣ 7.5 ਪਹਿਰ ਦਾ ਹੋ ਗਿਆ ਹੈ।

[ਘੜੀ 24 ਮਿੰਟ ਦੀ ਮੰਨਣ ਨਾਲ ਅੱਠ ਘੜੀਆਂ ਵਾਲਾ ਪਹਿਰ 8×24=192 ਮਿੰਟ ਭਾਵ 3 ਘੰਟੇ 12 ਮਿੰਟ (3.20 ਘੰਟੇ) ਦਾ ਬਣ ਜਾਂਦਾ ਹੈ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਅੱਜਕਲ ਦਿਨ ਰਾਤ 24/3.20 ਭਾਵ 7.5 ਪਹਿਰ ਦਾ ਹੋ ਗਿਆ ਹੈ।।]

ਸੱਚ ਤਾਂ ਇਹ ਹੈ ਕਿ ਉੱਪਰ ਲਿਖੇ ਅਨੁਸਾਰ ਪਹਿਰ 3 ਘੰਟੇ 12 ਮਿੰਟ ਦਾ ਮੰਨ ਲੈਣ ਨਾਲ ਅੱਠ ਪਹਿਰ ਵਾਲਾ ਦਿਨ ਰਾਤ 8×192=1536 ਮਿੰਟ ਭਾਵ 25 ਘੰਟੇ 36 ਮਿੰਟ ਦਾ ਬਣ ਜਾਂਦਾ ਹੈ ਜੋ ਕਿਸੇ ਵੀ ਸੂਰਤ ਵਿੱਚ ਸਹੀ ਨਹੀਂ ਮੰਨਿਆ ਜਾ ਸਕਦਾ। ਭਾਰਤ ਸਰਕਾਰ ਨੇ ਪੁਰਾਤਨ ਪ੍ਰਣਾਲੀ ਦੀਆਂ ਇਕਾਈਆਂ ਵਿੱਚ ਕਦੇ ਕੋਈ ਤਬਦੀਲੀ ਨਹੀਂ ਕੀਤੀ ਇਸੇ ਲਈ ਮਹਾਨ ਕੋਸ਼ ਵਿੱਚ ਲਿਖਿਆ ਹੋਇਆ ਹੈ :-

ਇਸ ਵੇਲੇ ਸਮੇਂ ਦੀ ਵੰਡ ਇਉਂ ਹੈ :-

60 ਸੈਕੰਡ = ਮਿੰਟ
60 ਮਿੰਟ = 1 ਘੰਟਾ
3 ਘੰਟੇ = ਪਹਿਰ 
8 ਪਹਿਰ = 24 ਘੰਟੇ (ਦਿਨ ਰਾਤ)

ਗੁਰੂ ਨਾਨਕ ਦੇਵ ਜੀ ਨਿਮਨ ਬਚਨਾਂ ਦੁਆਰਾ ਸਾਨੂੰ ਇਹ ਉਪਦੇਸ਼ ਬਖਸ਼ਦੇ ਹਨ ਕਿ ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤਿ-ਸਾਲਾਹ ਵਾਲੀ ਬਾਣੀ ਪੜ੍ਹੀਏ ਅਤੇ ਉਸਦੇ ਭੇਦ ਸਮਝੀਏ ਅਤੇ ਹੋਰਨਾਂ ਨੂੰ ਸਮਝਾਈਏ-

ਅਕਲੀ ਪੜਿ੍ ਕੈ ਬੂਝੀਐ ਅਕਲੀ ਕੀਚੈ ਦਾਨੁ।।
ਨਾਨਕ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1245)

ਉਕਤ ਵਿਸਥਾਰ ਗਹੁ ਨਾਲ ਪੜ੍ਹਨ ਅਤੇ ਸਮਝਣ ਉਪਰੰਤ ਜਦ ਅਸੀਂ ਵਿਆਖਿਆਕਾਰ ਵੀਰਾਂ ਦੁਆਰਾਾ ਸਮੇਂ ਦੀ ਵੰਡ ਵਾਲੀ ਘੜੀ ਇਕਾਈ ਨੂੰ 24 ਮਿੰਟ ਅਤੇ ਦਿਨ ਰਾਤ 7.5 ਨੂੰ ਪਹਿਰ ਵਾਲੀ ਦਿੱਤੀ ਗਈ ਜਾਣਕਾਰੀ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਪਰਖਾਂਗੇ ਤਾਂ ਇਹ ਪਤਾ ਲੱਗੇਗਾ ਕਿ ਗੁਰੂ ਸਾਹਿਬ ਇਸ ‘ਤੇ ਇਹ ਫੈਸਲਾ ਸੁਣਾ ਰਹੇ ਹਨ-

ਝੂਠੁ ਬਾਤ ਸਾ ਸਚੁ ਕਰਿ ਜਾਤੀ।। (ਗੁਰੂ ਗ੍ਰੰਥ ਸਾਹਿਬ ਜੀ, ਪੰਨਾ 185)

ਬੁੱਕਮਾਰਕ ਕਰੋ (2)
Please login to bookmarkClose

No account yet? Register

ਲੇਖਕ ਬਾਰੇ

Karam-Singh

Karam Singh resident of village Khudda, Hoshiarpur Punjab India.

ਬੁੱਕਮਾਰਕ ਕਰੋ (2)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)