editor@sikharchives.org

ਗੁਰਬਾਣੀ ਵਿਚਾਰ – ਮੁੰਦਾਵਣੀ

ਪ੍ਰਭੂ-ਨਾਮ ਦੀ ਉਪਜ ਰੂਪ ਜਿਨ੍ਹਾਂ ਤਿੰਨ ਵਸਤੂਆਂ ਦੀ ਟੋਹ ਬਖਸ਼ਿਸ਼ ਕੀਤੀ ਹੈ ਇਨ੍ਹਾਂ ਦੀ ਉਪਯੋਗਤਾ ਤੇ ਪ੍ਰਸੰਗਿਕਤਾ ਸਦੀਵੀ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮੁੰਦਾਵਣੀ ਮਹਲਾ 5॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥1॥ (ਪੰਨਾ 1429)

ਪੰਚਮ ਪਾਤਸ਼ਾਹ ‘ਮੁੰਦਾਵਣੀ’ ਸਿਰਲੇਖ ਅਧੀਨ ਅੰਕਤ ਇਸ ਪਾਵਨ ਸ਼ਬਦ ’ਚ ਅਧਿਆਤਮਕ ਵੱਥ ਦੀ ਮਨੁੱਖ-ਮਾਤਰ ਦੇ ਕਲਿਆਣ ਹਿਤ ਉਪਯੋਗਤਾ ਦਰਸਾਉਂਦੇ ਹਨ। ਸ੍ਰੀ ਆਦਿ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਸੰਪੂਰਨਤਾ ’ਤੇ ਮਨੁੱਖਤਾ ਦੇ ਕਲਿਆਣ ਵਾਸਤੇ ਕਾਰਗਰ ਅਧਿਆਤਮਕ ਖ਼ਜ਼ਾਨਾ ਇਕੱਤਰ ਹੋਣ ’ਤੇ ਗੁਰੂ ਜੀ ਵਿਸਮਾਦ ਦੇ ਭਾਵਾਵੇਸ਼ ’ਚ ਪਰਮਾਤਮਾ ਦਾ ਧੰਨਵਾਦ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਥਾਲ ਵਿਚ ਤਿੰਨ ਵਸਤੂਆਂ ‘ਸਤੁ’, ‘ਸੰਤੋਖੁ’ ਅਤੇ ‘ਵੀਚਾਰੋ’ ਦ੍ਰਿਸ਼ਟਮਾਨ ਹਨ। ਇਹ ਵਸਤੂਆਂ ਪ੍ਰਭੂ-ਨਾਮ ਦੇ ਮੂਲ ਪਦਾਰਥ ਤੋਂ ਉਪਜੀਆਂ ਹਨ। ਪ੍ਰਭੂ-ਨਾਮ ਹੀ ਆਤਮਕ ਜੀਵਨ ਸੁਨਿਸਚਿਤ ਜਾਂ ਯਕੀਨੀ ਬਣਾ ਸਕਦਾ ਹੈ। ਇਹੀ ਪ੍ਰਭੂ-ਨਾਮ ਸਾਰਿਆਂ ਦਾ ਆਸਰਾ ਹੈ। ਪ੍ਰਭੂ-ਨਾਮ ਬਾਰੇ ਇਹੀ ਤੱਥ ਗੁਰੂ ਜੀ ਨੇ ਸੁਖਮਨੀ ਸਾਹਿਬ ’ਚ ‘ਨਾਮ ਕੇ ਧਾਰੇ ਸਗਲੇ ਜੰਤ’ ਵਾਲੀ ਪਉੜੀ ’ਚ ਵੀ ਬਹੁਤ ਵਿਸਮਾਦੀ ਰੂਪ ’ਚ ਉਜਾਗਰ ਕੀਤਾ ਹੋਇਆ ਹੈ। ਪ੍ਰਭੂ-ਨਾਮ ਦੀ ਉਪਜ ਰੂਪ ਜਿਨ੍ਹਾਂ ਤਿੰਨ ਵਸਤੂਆਂ ਦੀ ਟੋਹ ਬਖਸ਼ਿਸ਼ ਕੀਤੀ ਹੈ ਇਨ੍ਹਾਂ ਦੀ ਉਪਯੋਗਤਾ ਤੇ ਪ੍ਰਸੰਗਿਕਤਾ ਸਦੀਵੀ ਹੈ। ਐਪਰ ਗੁਰੂ ਜੀ ਦਾ ਤਤਕਾਲੀ ਪਦਾਰਥਮੁਖੀ ਯੁੱਗ ਦੇ ਪ੍ਰਸੰਗ ’ਚ ਇਨ੍ਹਾਂ ਨੂੰ ਹੋਰ ਸੁਦ੍ਰਿੜ੍ਹ ਰੂਪ ’ਚ ਅਪਣਾਉਣ ਤੇ ਕਮਾਉਣ ਪ੍ਰਤੀ ਨਿਰਮਲ ਸੰਦੇਸ਼ ਇਸ ਪਾਵਨ ਸ਼ਬਦ ’ਚ ਵਿਦਮਾਨ ਹੈ। ਸਚਿਆਰਤਾ, ਮਾਨਸਕ ਤ੍ਰਿਪਤੀ ਅਤੇ ਆਤਮਕ ਜੀਵਨ ਦੀ ਸੂਝ ਦਾ ਤ੍ਰੈ-ਗੁਣੀ ਸੂਤਰ ਮੌਜੂਦਾ ਦੌਰ ’ਚ ਮਨੁੱਖ-ਮਾਤਰ ਦਾ ਕਲਿਆਣ ਕਰਨ ਹਿਤ ਬੇਹੱਦ ਕਾਰਗਰ ਹੈ। ਇਸ ਨੂੰ ਅਪਣਾਉਣਾ ਸਾਡੀਆਂ ਸਭ ਉਲਝਣਾਂ ਦਾ ਹੱਲ ਹੈ।

ਗੁਰੂ ਜੀ ਕਥਨ ਕਰਦੇ ਹਨ ਕਿ ਥਾਲ ’ਚ ਵਿਦਮਾਨ ਆਤਮਕ ਭੋਜਨ ਦਾ ਸੇਵਨ ਕਰਨ ਵਾਲੇ ਹਰੇਕ ਪ੍ਰਾਣੀ-ਮਾਤਰ ਦਾ ਭਲਾ ਯਕੀਨੀ ਹੈ। ਸਾਨੂੰ ਇਸ ਭੋਜਨ ਦੀ ਕਦਰ ਸਮਝਾਉਣ ਹਿਤ ਗੁਰੂ ਜੀ ਜ਼ੋਰ ਦੇ ਕੇ ਕਥਨ ਕਰਦੇ ਹਨ ਕਿ ਇਹ ਚੀਜ਼ ਛੱਡੀ ਜਾਣ ਵਾਲੀ ਨਹੀਂ, ਇਹ ਇਨਸਾਨੀ ਹਿਰਦੇ ’ਚ ਸੰਭਾਲ ਕੇ ਰੱਖੋ। ਇਸ ਨਾਲ ਜੁੜ ਕੇ ਸੰਸਾਰ ਦਾ ਹਨੇਰਾ ਸਮੁੰਦਰ ਤਰਿਆ ਜਾ ਸਕਦਾ ਹੈ ਕਿਉਂ ਜੋ ਇਸ ਨਾਲ ਅੰਦਰ-ਬਾਹਰ, ਆਸੇ-ਪਾਸੇ ਪਰਮਾਤਮਾ ਦਾ ਪਾਸਾਰ ਦਿੱਸ ਪੈਂਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)