editor@sikharchives.org
Guru Granth Sahib Ji-ਗੁਰੂ ਗ੍ਰੰਥ ਸਾਹਿਬ ਜੀ

ਅਨਹਦ ਨਾਦ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਸਾਡੀਆਂ ਨਾੜਾਂ ਅਤੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਖੂਨ ਚੱਲਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰੂ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ।। ( ਪੰਨਾ 308)

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।  (ਪੰਨਾ 515)

ਪ੍ਰੋ: ਪੂਰਨ ਸਿੰਘ ਜੀ ਲਿਖਦੇ ਹਨ, “ਪੰਜਾਬ ਅਤੇ ਪੰਜਾਬੀ ਜੀਵਨ ਦੀ ਰੂਹ-ਆਤਮਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਪੰਜਾਬ ਦਾ ਪੱਤਾ-ਪੱਤਾ ਬਾਣੀ ਗਾ ਰਿਹਾ ਹੈ । ਗੁਰਬਾਣੀ ਪੰਜਾਬ ਦੀ ਜਿੰਦ ਹੈ। ਗੁਰਬਾਣੀ ਆਸਰੇ ਹੀ ਸਭ ਵਿਵਹਾਰਕ ਖੇਡ ਚੱਲ ਰਹੀ ਹੈ । ਅਸੀਂ ਇਸ ਬਾਣੀ ਦੇ ਸਾਜੇ ਹਾਂ। ਇਹ ਸਾਡਾ ਕਰਤਾਰ ਹੈ। ਸਾਡੀਆਂ ਨਾੜਾਂ ਅਤੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਖੂਨ ਚੱਲਦਾ ਹੈ। ਸਿੱਖ ਨੂੰ ਗੁਰਬਾਣੀ ਸਧਾਰਣ ਸਾਹਿਤਯ ਰੂਪ ਵਿੱਚ ਨਹੀਂ ਦਿਸਦੀ, ਅਸੀਂ ਇਸ ਗੁਰਬਾਣੀ ਦੇ ਬੱਚੇ ਹਾਂ । ਇਹ ਸਾਡਾ ਜੀਵਨ ਆਧਾਰ ਹੈ। ਅਸੀਂ ਇਸ ਬਾਣੀ ਤੋਂ ਬਿਨਾਂ ਜੀਅ ਹੀ ਨਹੀਂ ਸਕਦੇ।”

ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦੀ ਜ਼ਿੰਦਗੀ ਦਾ ਰਾਹ ਦਸੇਰਾ ਹਨ। ਸਰਬ-ਸਾਂਝੀ ਭਾਈਵਾਲਤਾ ਦਾ ਸੰਦੇਸ਼ ਦਿੰਦੇ ਹਨ। ੴ ਤੋਂ ਲੈ ਕੇ ਅਠਾਰਹ ਦਸ ਬੀਸ ਤੱਕ ਸਮੁੱਚੀ ਬਾਣੀ ਸਾਨੂੰ ਕਮਾਲ ਦੇ ਅਨੁਭਵ ਕਰਵਾਉਂਦੀ ਹੈ। ਸਾਡੇ ਸਤਿਗੁਰਾਂ ਨੇ ਇੰਨੀ ਵਡਮੁੱਲੀ ਬਾਣੀ ਸਾਡੀ ਝੋਲੀ ਪਾ ਕੇ ਸਾਡੇ ਉਪਰ ਦਇਆ ਦੀ ਬਖ਼ਸ਼ਿਸ਼ ਕੀਤੀ ਹੈ। ਅਸੀਂ ਇੰਨੇ ਵੱਡੇ ਨਹੀਂ ਹਾਂ ਕਿ ਇਸ ਅਨੰਦ-ਸਰੂਪ ਅਨਹਦ ਨਾਦ ਦੇ ਬਾਰੇ ਆਪਣੀ ਤੁੱਛ ਬੁੱਧੀ ਤੋਂ ਕੁਝ ਕਹਿ ਸਕੀਏ।

ਗੁਰੂ ਬਾਬਾ ਜੀ ਦੀ ਬਾਣੀ ਪੜ੍ਹ-ਸੁਣ ਕੇ ਅਸ਼-ਅਸ਼ ਕਰ ਉੱਠੀਦਾ, ਜਦੋਂ ਧੁਰ ਅੰਦਰ ਤੱਕ ਵਸਾ ਲਈ ਤਾਂ ਅਨੰਦ ਖੇੜੇ ਹੀ ਬਰਸ ਜਾਣੇ ਹਨ। ਹਲੇ ਤਾਂ ਮਨਮੁੱਖ ਬਿਰਤੀ ਆਲੇ ਆ ਮਰਜ਼ੀ ਨਾਲ ਸ਼ਬਦ ਗੁਰੂ ਦੀ ਗੋਦ ਦਾ ਨਿੱਘ ਮਾਣਦੇ ਆ, ਪਰ ਓਹ ਫਿਰ ਵੀ ਘੂਰੀ ਨਹੀ ਵੱਟਦਾ ਦਿਆਲੂ ਬੜ੍ਹਾ ਆ ਜਦੋਂ ਵੀ ਜਾਈਏ ਤਾਂ ਆਪਣੇ ਹੀਰੇ ਮੋਤੀ ਚੁਗਣ ਦੀ ਪੂਰੀ ਖੁੱਲ੍ਹ ਦੇ ਦਿੰਦਾ। ਜੇ ਕਿੱਧਰੇ ਉਹਦੇ ਹੁਕਮ ਦੀ ਪਾਲਣਾ ਕਰਦੇ ਹੋਈਏ ਤਾਂ ਅਸੀ ਤਾਂ ਮਾਨੋ ਭਵਸਾਗਰਾਂ ਦੇ ਤੈਰਾਕ ਹੀ ਬਣ ਜਾਈਏ। ਕਾਸ਼ ਅੰਮ੍ਰਿਤ ਨੂੰ ਨਿੱਤ ਛਕੀਏ, ਸਾਡੇ ਖਾਲੀ ਖੜਕ ਦੇ ਭਾਂਡੇ ਭਰ ਜਾਵਣ ਤੇ ਸ਼ਾਤੀ ਦੇ ਗੁਬਾਰ ਫੁੱਲ ਜਾਣ ਤੇ ਭਟਕਿਆ ਫਿਰਦਾ ਚਿੱਤ ਇਕਾਗਰ ਹੋ ਜਾਏ।

ਭੈਅ ਚ ਆ ਕੇ ਸਾਹ ਲੈਣ ਲੱਗ ਜਾਈਏ। ਸਾਹਾਂ ਦੀ ਮਾਲਾ ਦੇ ਮਣਕੇ ਪਵਿੱਤਰ ਹੋ ਜਾਵਣ। ਮੇਰੇ ਬਾਬੇ ਦੀ ਬਾਣੀ ਇੰਨੀ ਨਿੱਘ ਦਿੰਦੀ ਹੈ ਕਿ ਕਮਾਲ ਤੋਂ ਕੀਤੇ ਉੱਪਰ ਜਾ ਕੇ ਇੱਕ ਪਲ ‘ਚ ਹੀ ਨਜ਼ਾਰਿਆਂ ਨੂੰ ਅਨੰਦ  ‘ਚ ਪਲਟਾ ਦਿੰਦੀ ਆ। ਫਿਰ ਇਉਂ ਜਾਪਦੈ ਜਿਵੇਂ ਪ੍ਰੇਮ ਦੇ ਤੀਰ ਤਨ ਨੂੰ ਤ੍ਰਿਪਤ ਕਰਦੇ ਹੋਵਣ,  ਤ੍ਰਿਪਤ ਇਸ ਤਰ੍ਹਾਂ ਜਿਵੇਂ ਸਦੀਆਂ ਤੋਂ ਪਿਆਸੇ ਦੀ ਪਿਆਸ ਮਿਟ ਜਾਵੇ।

ਗੁਰੂ ਬਾਬਾ ਜੀ ਦੀ ਬਾਣੀ ਨੂੰ ਮੱਥਾ ਟੇਕੀਦਾ ਤਾਂ ਵੱਖਰਾ ਜਿਹਾ ਹੀ ਅਹਿਸਾਸ ਹੁੰਦਾ ਐ, ਜੇ ਕਿੱਧਰੇ ਬਾਣੀ ਦੇ ਗੁਰਪ੍ਰਸਾਦਿ ਨੂੰ ਭੁਖਿਆਂ ਵਾਂਗ ਛਕੀਏ ਤਾਂ ਕੀ-ਕੀ ਨਹੀਂ ਝੋਲੀ ਪਾ ਦੇਣਾ ਬਾਬਾ ਜੀ ਨੇ !! ਸੰਤ ਤੋਂ ਲੈ ਕੇ ਸਿਪਾਹੀ ਤੱਕ . . . . . . . . ਸਭ ਕੁਝ !!! ਨਿਮਰਤਾ, ਦਿਆਲਤਾ,ਸਬਰ-ਸੰਤੋਖ, ਸਹਿਜ, ਮਿਠਾਸ, ਭਲਾ, ਗਿਆਨ, ਬੰਦਗੀ, ਸੇਵਾ ਵਰਗੇ ਅਨੇਕਾਂ ਗੁਣ ਝੋਲੀ ਪਾ ਦਿੰਦੇ ਨੇ ਸਰਬ ਕਲਾ ਸਮਰਥ ਗੁਰੂ ਜੀ।

ਅਖੀਰ ਸ਼ਬਦ ਗੁਰੂ ਦੀ ਮਹਿਮਾ ਨੂੰ ਕਿਵੇਂ ਗਾਵਾਂ ਇੰਨੀ ਮੱਤ ਕਿੱਥੇ . . . . . ਇਹ ਤਾਂ ਮੁੱਕਣ ਵਾਲੀ ਹੀ ਨਹੀਂ , ਪੂਰੀ ਹੀ ਨਹੀਂ ਹੁੰਦੀ।

। ਅਨਹਦ ਨਾਦ ।

ਅਰਦਾਸ ਸਤਿਕਾਰਯੋਗ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਰਚਨਹਾਰਿਆਂ ਦੇ ਚਰਨਾਂ ਵਿੱਚ ਹੇ ਗੁਰੂ ਜਨੋਂ! ਭਗਤ ਜਨੋਂ! ਭੱਟ ਜਨੋਂ! ਗੁਰਸਿੱਖ ਜਨੋਂ! ਕ੍ਰਿਪਾ ਕਰੋ ਅਸਾਡੇ ਅਉਗਣਹਾਰਿਆਂ ਤੇ ਕਿ ਅਸੀਂ ਆਪ ਦੇ ਬਖਸ਼ੇ ਗਿਆਨ ਦੇ ਸਾਗਰ ਵਿੱਚ ਚੁੱਭੀਆਂ ਹਰ ਰੋਜ਼ ਲਗਾਈਏ ਤਾਂ ਜੋ ਆਪ ਜੀਆਂ ਦੇ ਹੁਕਮਾਂ ਦੀ, ਉਪਦੇਸ਼ਾ ਦੀ ਰੰਗਤ ਸਾਨੂੰ ਚੜ੍ਹਦੀ ਰਹੇ।

ਅਰਦਾਸ ਜੋਦੜੀ ਹੈ-

ਤੁਮ ਸਮਰਥਾ ਕਾਰਨ ਕਰਨ॥
ਢਾਕਨ ਢਾਕਿ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ॥੧॥ਰਹਾਉ॥
ਜੋ ਜੋ ਕੀਨੋ ਸੋ ਤੁਮ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ॥
ਬਡ ਪਰਤਾਪੁ ਸੁਨਿਓ ਪ੍ਰਭ ਤੁਮਰੋ ਕੋਟਿ ਅਘਾ ਤੋਰੋ ਨਾਮ ਹਰਨ॥੧॥
ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦੁ ਪਤਿਤ ਉਧਰਨ॥
ਕਰੁਣਾਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ॥੨॥੨॥ (ਪੰਨਾ 827-828)

ਆਓ ਅਖੀਰ ਵਿੱਚ ਦੀਨ ਦੁਨੀਆਂ ਦੇ ਮਾਲਕ, ਲੋਕ-ਪ੍ਰਲੋਕ ਦੇ ਰਾਖੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਇੱਕ-ਦੂਜੇ ਤੋਂ ਵਧਾਈਆਂ ਕਬੂਲਦੇ ਹੋਏ ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰਦਿਆਂ ਆਪਣੀ ਅੰਦਰਲੀ ਆਵਾਜ਼ ਵਿੱਚ ਜ਼ਰੂਰ ਗਾਈਏ –

ਧੰਨ ਭਾਗ ਨੇ ਜਿੰਦੜੀਏ ਤੇਰੇ,
ਤੈਨੂੰ ਗੁਰੂ ਮਿਲਿਆ …..
ਗੁਰੂ ਮਿਲਿਆ ਗੁਰੂ ਗ੍ਰੰਥ ਸਾਹਿਬ ਵਰਗਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)