editor@sikharchives.org
ਦਰਬਾਰ ਸਾਹਿਬ

ਭਗਤਾ ਕੀ ਚਾਲ ਨਿਰਾਲੀ

ਸੱਚ ਦਾ ਰਾਹ ਕਿੰਨਾ ਔਖਾ ਹੈ, ਇਹ ਦਰਸਾਉਣ ਵਾਸਤੇ ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਇਹ ਰਸਤਾ ਤਲਵਾਰ ਦੀ ਧਾਰ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਸੂਖ਼ਮ ਜਾਂ ਬਾਰੀਕ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥ (ਪੰਨਾ 918)

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਮਕਲੀ ਰਾਗ ’ਚ ਦਰਜ ਅਨੰਦ ਸਾਹਿਬ ਦੀ ਇਸ ਪਾਵਨ ਪਉੜੀ ਦੇ ਅੰਦਰ ਪਰਮਾਤਮਾ ਦੀ ਭਗਤੀ ’ਚ ਰੱਤੇ ਭਗਤ-ਜਨਾਂ ਦੀ ਉੱਚੀ-ਸੁੱਚੀ ਰੂਹਾਨੀ ਬਿਰਤੀ, ਆਤਮਿਕ ਉੱਚਤਾ ਅਤੇ ਸ਼ੁੱਧ ਨੈਤਿਕ ਰਹਿਣੀ ਦਰਸਾਉਂਦੇ ਹਨ।

ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਨ ਕਰਦੇ ਹਨ ਕਿ ਪ੍ਰਭੂ-ਭਗਤੀ ’ਚ ਲੱਗੇ ਇਨਸਾਨ ਵਿਚ ਆਮ ਸੰਸਾਰਿਕ ਲੋਕਾਂ ਨਾਲੋਂ ਵੱਖਰੇ ਹੀ ਗੁਣ ਹੁੰਦੇ ਹਨ। ਕਿਉਂਕਿ ਨਿਰਾਲੀ ਤਰ੍ਹਾਂ ਜੀਵਨ-ਮਾਰਗ ਉੱਪਰ ਚੱਲਦਿਆਂ ਸੰਸਾਰਿਕ ਬਿਰਤੀ ਤੋਂ ਉਚੇਰੇ ਉੱਠ ਕੇ ਵਿਚਰਨਾ ਉਨ੍ਹਾਂ ਦਾ ਕੁਦਰਤੀ ਸੁਭਾਅ ਹੁੰਦਾ ਹੈ।

ਗੁਰੂ ਜੀ ਸਪੱਸ਼ਟ ਕਰਦੇ ਹਨ ਕਿ ਭਗਤ-ਜਨ ਲੋਭ-ਲਾਲਚ ਦੀ ਬਿਰਤੀ ਤੋਂ ਨਿਰਲੇਪ ਹੁੰਦੇ ਹਨ। ਉਹ ਤ੍ਰਿਸ਼ਨਾ ਤੋਂ ਉਤਾਂਹ ਉੱਠ ਜਾਂਦੇ ਹਨ ਅਤੇ ਅਹੰਕਾਰ ਵੀ ਛੱਡ ਦਿੰਦੇ ਹਨ। ਉਹ ਪਰਮਾਤਮਾ ਦੇ ਨਾਮ ’ਤੇ ਉਸ ਦੀ ਭਗਤੀ ਦੇ ਰੰਗ ਜਾਂ ਅਸਰ ਵਿਚ ਮਸਤ ਰਹਿੰਦੇ ਹਨ।

ਸੱਚ ਦਾ ਰਾਹ ਕਿੰਨਾ ਔਖਾ ਹੈ, ਇਹ ਦਰਸਾਉਣ ਵਾਸਤੇ ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਇਹ ਰਸਤਾ ਤਲਵਾਰ ਦੀ ਧਾਰ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਸੂਖ਼ਮ ਜਾਂ ਬਾਰੀਕ ਹੈ। ਇੰਨਾ ਔਖਾ ਰਾਹ ਕੋਈ ਐਵੇਂ ਨਹੀਂ ਅਪਣਾ ਸਕਦਾ ਅਤੇ ਨਿਭਾ ਸਕਦਾ। ਜਿਨ੍ਹਾਂ ਨੇ ਸੱਚੇ ਗੁਰੂ ਦੀ ਮਿਹਰ ਦਾ ਸਦਕਾ ਭਾਵ ਸੱਚੇ ਰੂਹਾਨੀ ਸਤਿਗੁਰੂ ਨਾਲ ਭੇਦ ਹੋਣ ਕਰਕੇ ਆਪਾ-ਭਾਵ/ਅਹੰ ਨੂੰ ਛੱਡ ਕੇ ਆਪਣੀ ਮੱਤ ਨੂੰ ਸਤਿਗੁਰੂ ਦੇ ਹਵਾਲੇ ਕਰ ਦਿੱਤਾ ਹੈ, ਉਹੀ ਇਸ ਔਖੀ ਘਾਟੀ ਨੂੰ ਪਾਰ ਕਰਦੇ ਹਨ। ਉਨ੍ਹਾਂ ਦੇ ਮਨ-ਅੰਤਰ ਵਿਚ ਸਿਰਫ਼ ਪਰਮਾਤਮਾ ਦੇ ਮਿਲਾਪ ਦੀ ਹੀ ਤਾਂਘ ਹੁੰਦੀ ਹੈ ਜੋ ਉਨ੍ਹਾਂ ਦੇ ਸਦਾ ਨਾਲ-ਨਾਲ ਰਹਿੰਦੀ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਇਹ ਕਹਿਣ ਵਾਲੀ ਗੱਲ ਹੈ ਭਾਵ ਸੱਚੀ ਹਕੀਕੀ ਸੱਚਾਈ ਹੈ ਕਿ ਪਰਮਾਤਮਾ ਦੇ ਭਗਤ- ਜਨਾਂ ਦੀ ਸ਼ੋਭਾ ਹਰ ਜੁਗ ’ਚ ਅਟੱਲ ਰਹਿੰਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Super user of Sikh Archives

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ | ਵੈਬਸਾਈਟ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)