editor@sikharchives.org
Eka Bani Ik Gur

ਇਕਾ ਬਾਣੀ ਇਕੁ ਗੁਰੁ

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਬਾਣੀ ਹੀ ਪ੍ਰਮਾਣਿਕ ਗੁਰੂ ਹੈ, ਇਸ ਲਈ ਸਿਰਫ਼ ਤੇ ਸਿਰਫ਼ ਸ਼ਬਦ ਨੂੰ ਹੀ ਵਿਚਾਰੋ ਕਿਉਂਕਿ ਸ਼ਬਦ ਦੀ ਵਿਚਾਰ ਕਰਨ ਤੋਂ ਬਿਨਾਂ ਮਨੁੱਖ-ਮਾਤਰ ਨੂੰ ਰੂਹਾਨੀ ਮਾਰਗ ਪ੍ਰਾਪਤ ਨਹੀਂ ਹੋ ਸਕਦਾ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ॥
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ॥
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ॥ (ਪੰਨਾ 646)

‘ਰਾਗੁ ਸੋਰਠਿ ਵਾਰ ਮਹਲੇ 4 ਕੀ’ ਅੰਦਰ ਦਰਜ ਇਸ ਪਾਵਨ ਸਲੋਕ ਵਿਚ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਤਮਾ ਦੇ ਮਿਲਾਪ ਦੇ ਇੱਕੋ-ਇੱਕ ਮਾਧਿਅਮ ਬਾਣੀ-ਗੁਰੂ ਅਰਥਾਤ ਸ਼ਬਦ-ਗੁਰੂ ਸਬੰਧੀ ਦੱਸਦੇ ਹੋਏ ਮਨੁੱਖ-ਮਾਤਰ ਨੂੰ, ਬਾਣੀ-ਗੁਰੂ ਦਾ ਪੱਲਾ ਪਕੜ, ਪ੍ਰਭੂ-ਨਾਮ ਰੂਪ ਲਾਹਾ ਪ੍ਰਾਪਤ ਕਰਨ ਦਾ ਸੁਮਾਰਗ ਬਖ਼ਸ਼ਿਸ਼ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਬਾਣੀ ਹੀ ਪ੍ਰਮਾਣਿਕ ਗੁਰੂ ਹੈ, ਇਸ ਲਈ ਸਿਰਫ਼ ਤੇ ਸਿਰਫ਼ ਸ਼ਬਦ ਨੂੰ ਹੀ ਵਿਚਾਰੋ ਕਿਉਂਕਿ ਸ਼ਬਦ ਦੀ ਵਿਚਾਰ ਕਰਨ ਤੋਂ ਬਿਨਾਂ ਮਨੁੱਖ-ਮਾਤਰ ਨੂੰ ਰੂਹਾਨੀ ਮਾਰਗ ਪ੍ਰਾਪਤ ਨਹੀਂ ਹੋ ਸਕਦਾ।

ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਇਹੀ ਬਾਣੀ/ਸ਼ਬਦ-ਗੁਰੂ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ਅਰਥਾਤ ਸੰਸਾਰਿਕ ਝੰਜਟਾਂ ਨਾਲ ਸੰਬੰਧਿਤ ਹੋਰ ਜਿੰਨੇ ਸੌਦੇ ਹਨ ਉਹ ਅਸਥਿਰ ਸੁਭਾਅ ਵਾਲੇ ਹਨ ਤੇ ਮਨੁੱਖ ਨੂੰ ਵਾਸਤਵਿਕ ਲਾਭ ਪਹੁੰਚਾਉਣ ਜੋਗੇ ਨਹੀਂ ਹਨ। ਬਾਣੀ/ਸ਼ਬਦ-ਗੁਰੂ ਇਕ ਐਸਾ ਹੱਟ ਹੈ ਜਿਸ ਹੱਟ ਅੰਦਰ ਰੂਹਾਨੀ ਵਿਚਾਰਾਂ, ਗੁਰਮਤਿ ਸਿਧਾਂਤਾਂ ਤੇ ਭਾਵਾਂ ਰੂਪੀ ਰਤਨਾਂ ਦੇ ਖਜ਼ਾਨੇ ਭਰੇ ਪਏ ਹਨ। ਜੇਕਰ ਉਹ ਪਰਮਾਤਮਾ ਆਪ ਤ੍ਰੁਠੇ ਤਾਂ ਗੁਰੂ-ਕਿਰਪਾ ਰਾਹੀਂ ਇਨਸਾਨੀ ਜਾਮੇ ’ਚ ਆਤਮਾ ਨੂੰ ਇਹ ਖ਼ਜ਼ਾਨੇ ਹਾਸਲ ਹੁੰਦੇ ਹਨ। ਇਹ ਸੱਚਾ ਸੌਦਾ ਇਹੋ ਜਿਹੀ ਵੱਥ ਹੈ ਜਿਸ ਦਾ ਲਾਭ ਹੀ ਲਾਭ ਹੁੰਦਾ ਹੈ ਜਿਸ ’ਚੋਂ ਸਦਾ ਹੀ ਅਸੀਮ ਪ੍ਰਭੂ-ਨਾਮ ਰੂਪੀ ਖੱਟੀ ਹਾਸਲ ਕੀਤੀ ਜਾ ਸਕਦੀ ਹੈ। ਇਥੋਂ ਤਕ ਕਿ ਸੰਸਾਰਿਕ ਜ਼ਹਿਰਾਂ ਨਾਲ ਸਾਹਮਣਾ ਜਾਂ ਵਾਹ-ਵਾਸਤਾ ਹੋਣ ਦੀ ਹਾਲਤ ਵਿਚ ਵੀ ਪ੍ਰਭੂ-ਕਿਰਪਾ ਮਨੁੱਖ-ਮਾਤਰ ਨੂੰ ਰੂਹਾਨੀ ਅੰਮ੍ਰਿਤ ਪਿਲਾ ਹੀ ਦਿੰਦੀ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਸਦਾ ਸਥਿਰ ਪਰਮਾਤਮਾ ਦੀ ਹੀ ਸਰਾਹਣਾ ਕਰੀਏ ਤੇ ਉਸ ਨੂੰ ਧੰਨ ਆਖੀਏ ਜੋ ਕਿ ਮਨੁੱਖ-ਮਾਤਰ ਨੂੰ ਸੁਆਰ ਦਿੰਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)