editor@sikharchives.org
Baani

ਗਾਵਤ ਸੁਨਤ ਕਮਾਵਤ ਨਿਹਾਲ

ਗੁਰੂ ਦੀ ਬਾਣੀ ਨੂੰ ਗਾਉਣ, ਸੁਣਨ ਅਤੇ ਕਮਾਉਣ ਨਾਲ ਨਿਹਾਲ ਹੋ ਜਾਈਦਾ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਜੀਅ ਪ੍ਰਾਨ ਧਨੁ ਹਰਿ ਕੋ ਨਾਮੁ॥
ਈਹਾਂ ਊਹਾਂ ਉਨ ਸੰਗਿ ਕਾਮੁ॥1॥
ਬਿਨੁ ਹਰਿ ਨਾਮ ਅਵਰੁ ਸਭੁ ਥੋਰਾ॥
ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ॥1॥ਰਹਾਉ॥
ਭਗਤਿ ਭੰਡਾਰ ਗੁਰਬਾਣੀ ਲਾਲ॥
ਗਾਵਤ ਸੁਨਤ ਕਮਾਵਤ ਨਿਹਾਲ॥2॥
ਚਰਣ ਕਮਲ ਸਿਉ ਲਾਗੋ ਮਾਨੁ॥
ਸਤਿਗੁਰਿ ਤੂਠੈ ਕੀਨੋ ਦਾਨੁ॥3॥
ਨਾਨਕ ਕਉ ਗੁਰਿ ਦੀਖਿਆ ਦੀਨ੍‍॥
ਪ੍ਰਭ ਅਬਿਨਾਸੀ ਘਟਿ ਘਟਿ ਚੀਨ੍‍॥4॥23॥ (ਪੰਨਾ 373)

ਬਾਣੀ ਦੇ ਬੋਹਿਥ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਸਾ ਰਾਗ ਵਿਚ ਅੰਕਿਤ ਇਸ ਪਾਵਨ ਸ਼ਬਦ ਵਿਚ ਪਰਮਾਤਮਾ ਦੇ ਨਾਮ ਦੀਆਂ ਬੇਅੰਤ-ਅਨੰਤ ਬਰਕਤਾਂ ਦੱਸਦੇ ਹੋਏ ਪਰਮਾਤਮਾ ਦੇ ਨਾਮ ਦੀ ਸੱਚੀ ਸਿਫ਼ਤ-ਸਲਾਹ ਦੇ ਗਾਉਣ, ਸੁਣਨ ਤੇ ਕਮਾਉਣ ਦਾ ਇਨਸਾਨੀ ਮਨ-ਆਤਮਾ ’ਤੇ ਸੁਖਾਵਾਂ ਅਸਰ ਦਰਸਾਉਂਦਿਆਂ ਮਨੁੱਖ-ਮਾਤਰ ਨੂੰ ਇਸ ਗੁਰਮਤਿ ਗਾਡੀ ਰਾਹ ਦੀ ਸੋਝੀ ਬਖਸ਼ਿਸ਼ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਆਤਮਾ ਤੇ ਚੱਲ ਰਹੇ ਪ੍ਰਾਣਾਂ ਜਾਂ ਸਾਹਾਂ ਦੀ ਦੌਲਤ ਉਸ ਪਰਮਾਤਮਾ ਦਾ ਨਾਮ ਹੈ। ਉਨ੍ਹਾਂ ਆਤਮਾ ਤੇ ਪ੍ਰਾਣਾਂ ਦੇ ਨਾਲ ਇਹ ਦੌਲ਼ਤ ਇਥੇ ਇਸ ਸੰਸਾਰ ਵਿਚ ਅਤੇ ਉਥੇ ਪਰਲੋਕ ਵਿਚ ਕੰਮ ਆਉਂਦੀ ਹੈ ਭਾਵ ਇਹ ਮਨੁੱਖਾ ਜਨਮ ਨਾਮ-ਧਨ ਨੂੰ ਪਾਉਣ ਬਿਨਾਂ ਕਦੇ ਵੀ ਸਫਲ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਭ ਕੁਝ ਥੋੜ੍ਹਾ ਭਾਵ ਘਾਟੇਵੰਦਾ ਹੈ। ਇਸ ਸਚਾਈ ਨੂੰ ਸਮਝ ਕੇ ਹੁਣ ਪ੍ਰਭੂ-ਨਾਮ ਰਾਹੀਂ ਪ੍ਰਭੂ ਦੇ ਦਰਸ਼ਨ ਕਰ ਕੇ ਹੀ ਮੇਰਾ ਮਨ ਤ੍ਰਿਪਤ ਹੁੰਦਾ ਹੈ ਭਾਵ ਦੁਨੀਆਂ ਦੇ ਧਨ-ਪਦਾਰਥਾਂ ’ਤੇ ਕਬਜ਼ਾ ਜਮਾ ਲੈਣ ਵਾਸਤੇ ਬੇਚੈਨ-ਬੇਤਾਬ ਨਹੀਂ ਹੁੰਦਾ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਪਰਮਾਤਮਾ ਦੀ ਭਗਤੀ ਇਨਸਾਨ ਦੇ ਕੋਲ ਇਕ ਖਜ਼ਾਨਾ ਹੈ। ਗੁਰੂ ਦੀ ਬਾਣੀ ਸਮਝੋ ਲਾਲ ਹਨ। ਗੁਰੂ ਦੀ ਬਾਣੀ ਨੂੰ ਗਾਉਣ, ਸੁਣਨ ਅਤੇ ਕਮਾਉਣ ਨਾਲ ਨਿਹਾਲ ਹੋ ਜਾਈਦਾ ਹੈ। ਪ੍ਰਭੂ ਦੇ ਸੁੰਦਰ ਚਰਨ-ਕਮਲਾਂ ਨਾਲ ਇਹ ਮਨ ਲੱਗ ਗਿਆ ਹੈ। ਇਹ ਮਨੋ-ਅਵਸਥਾ ਸੱਚੇ ਗੁਰੂ ਦੀ ਤਰਫ਼ੋਂ ਮਿਹਰਾਂ ਦੇ ਘਰ ’ਚ ਆ ਕੇ ਪ੍ਰਭੂ-ਨਾਮ ਦਾ ਦਾਨ ਪ੍ਰਦਾਨ ਕਰਨ ਨਾਲ ਬਣੀ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਮਨੁੱਖ ਨੂੰ ਸੱਚੇ ਗੁਰੂ ਨੇ ਆਪਣੀ ਨਿਰਮਲ ਸਿੱਖਿਆ ਬਖ਼ਸ਼ਿਸ਼ ਕਰ ਦਿੱਤੀ ਉਸ ਨੂੰ ਹਰੇਕ ਹਿਰਦੇ ’ਚ ਵਾਸਾ ਕਰ ਰਹੇ ਸਦੀਵੀ ਤੇ ਨਾਸ਼ ਤੋਂ ਰਹਿਤ ਮਾਲਕ ਪਰਮਾਤਮਾ ਸਬੰਧੀ ਸੋਝੀ ਪ੍ਰਾਪਤ ਹੋ ਜਾਂਦੀ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)