editor@sikharchives.org

ਗੁਰ ਬਿਨੁ ਘੋਰ ਅੰਧਾਰ

ਸੱਚੇ ਗੁਰੂ ਦੇ ਮਿਲ ਪੈਣ ਨਾਲ ਸਾਧਾਰਨ ਸੰਸਾਰਿਕ ਬਿਰਤੀ ਦਾ ਧਾਰਨੀ ਮਨੁੱਖ ਜੀਵਨ ਦਾ ਅਸਲ ਰੂਹਾਨੀ ਮਾਰਗ ਪ੍ਰਾਪਤ ਕਰਦਾ ਹੋਇਆ ਉਸੇ ਦਮ ਰੂਹਾਨੀ ਮਾਰਗ ਦਾ ਪਾਂਧੀ ਬਣ ਜਾਂਦਾ ਹੈ
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਸਲੋਕੁ ਮਃ 1॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥1॥
ਮਹਲਾ 2॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥2॥
ਮਃ 1॥  
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ॥3॥ (ਪੰਨਾ 463)

ਆਸਾ ਕੀ ਵਾਰ ਦੇ ਇਨ੍ਹਾਂ ਤਿੰਨ ਉਕਤ ਸਲੋਕਾਂ ਵਿਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਗੁਰੂ ਬਿਨਾਂ ਮਨੁੱਖ-ਮਾਤਰ ਦੀ ਜੀਵਨ ਦੀ ਅਰਥਹੀਣਤਾ ਅਤੇ ਸੱਚੇ ਗੁਰੂ ਨਾਲ ਮਿਲਾਪ ਹੋਣ ਦੀ ਸੂਰਤ ’ਚ ਉੱਚੇ-ਸੁੱਚੇ ਇਨਸਾਨ ਬਣਨ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਚਾਨਣ ਹੋ ਜਾਣ ਦੀਆਂ ਉੱਚ ਰੂਹਾਨੀ ਪ੍ਰਾਪਤੀਆਂ ਦਰਸਾਉਣ ਦਾ ਪਰਉਪਕਾਰ ਕਰਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਸਲੋਕ ’ਚ ਫ਼ਰਮਾਨ ਕਰਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਇਕ ਦਿਨ ਵਿਚ ਸੌ ਵਾਰ ਬਲਿਹਾਰ ਜਾਂਦਾ ਹਾਂ ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਅਤੇ ਇਉਂ ਕਰਦਿਆਂ ਕੋਈ ਚਿਰ ਨਹੀਂ ਲਾਇਆ। ਕਹਿਣ ਤੋਂ ਭਾਵ ਸੱਚੇ ਗੁਰੂ ਦੇ ਮਿਲ ਪੈਣ ਨਾਲ ਸਾਧਾਰਨ ਸੰਸਾਰਿਕ ਬਿਰਤੀ ਦਾ ਧਾਰਨੀ ਮਨੁੱਖ ਜੀਵਨ ਦਾ ਅਸਲ ਰੂਹਾਨੀ ਮਾਰਗ ਪ੍ਰਾਪਤ ਕਰਦਾ ਹੋਇਆ ਉਸੇ ਦਮ ਰੂਹਾਨੀ ਮਾਰਗ ਦਾ ਪਾਂਧੀ ਬਣ ਜਾਂਦਾ ਹੈ ਅਤੇ ਉਸ ਦਾ ਅਧਿਆਤਮਕ ਮੰਜ਼ਲਾਂ ਦੀ ਪ੍ਰਾਪਤੀ ਦਾ ਕ੍ਰਮ ਚੱਲ ਪੈਂਦਾ ਹੈ। ਮਨੁੱਖ-ਮਾਤਰ ਨੂੰ ਸੰਸਾਰਿਕ ਵਸਤੂਆਂ ਅਤੇ ਰਿਸ਼ਤਿਆਂ ਦੀ ਬੇਲੋੜੀ ਖਿੱਚ ਰੂਹਾਨੀ ਮਾਰਗ ਤੋਂ ਰੋਕਣੋਂ ਹਟ ਜਾਂਦੀ ਹੈ।

ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੇ ਸਲੋਕ ਵਿਚ ਕਥਨ ਕਰਦੇ ਹਨ ਕਿ ਜੇਕਰ ਸੌ ਚੰਦਰਮਾ ਚੜ੍ਹ ਜਾਣ ਅਤੇ ਹਜ਼ਾਰ ਸੂਰਜ ਚੜ੍ਹ ਪੈਣ, ਉਨ੍ਹਾਂ ਦਾ ਚਾਨਣ ਹੋ ਜਾਵੇ ਤਦ ਵੀ ਇਸ ਸੰਸਾਰ ’ਚ ਵਿਚਰਦੇ ਮਨੁੱਖ ਮਾਤਰ ਲਈ ਅਤਿਅੰਤ ਹਨੇਰਾ ਹੀ ਹੁੰਦਾ ਹੈ ਜੇਕਰ ਉਹ ਮਨੁੱਖ-ਮਾਤਰ ਗੁਰੂ ਦੀ ਨਿਰਮਲ ਅਗਵਾਈ ਤੋਂ ਵਾਂਝਾ ਰਹਿ ਰਿਹਾ ਹੈ ਭਾਵ ਸੱਚੇ ਰੂਹਾਨੀ ਗੁਰੂ ਬਿਨਾਂ ਮਨੁੱਖ-ਮਾਤਰ ਨੂੰ ਮਨੁੱਖੀ ਜੀਵਨ ਦੇ ਅਸਲ ਮਨੋਰਥ ਸਬੰਧੀ ਕੁਝ ਵੀ ਪਤਾ ਨਹੀਂ ਲੱਗਦਾ ਅਤੇ ਸੰਸਾਰਿਕਤਾ ਹੀ ਉਸ ’ਤੇ ਭਾਰੂ ਰਹਿੰਦੀ ਹੈ; ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੇਲੋੜੇ ਦਬਾਅ ਹੇਠ ਦੱਬਿਆ ਰਹਿੰਦਾ ਹੈ; ਉਹ ਪ੍ਰਭੂ-ਭਗਤੀ, ਚਿੰਤਨ-ਮਨਨ ਦਾ ਰਾਹ ਨਹੀਂ ਚੁਣਦਾ।

ਸ੍ਰੀ ਗੁਰੂ ਨਾਨਕ ਦੇਵ ਜੀ ਤੀਸਰੇ ਸਲੋਕ ਵਿਚ ਕਥਨ ਕਰਦੇ ਹਨ ਕਿ ਜਿਹੜੇ ਮਨੁੱਖ ਗੁਰੂ ਨੂੰ ਚੇਤੇ ਨਹੀਂ ਕਰਦੇ ਸਗੋਂ ਅਪਣੇ ਮਨ ਅਨੁਸਾਰ ਹੀ ਵਿਚਰਦੇ ਹਨ ਉਹ ਸੁੰਞੀ ਪੈਲੀ ਵਿਚ ਰਹਿ ਗਏ ਤਿਲਾਂ ਦੀ ਨਿਆਈਂ ਹਨ ਜੇਕਰ ਉਹ ਕਿਧਰੇ ਫਲਦੇ-ਫੁਲਦੇ ਵੀ ਹਨ ਭਾਵ ਉੱਗ ਵੀ ਪੈਣ ਤਾਂ ਵੀ ਉਨ੍ਹਾਂ

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)