editor@sikharchives.org
Jit pite matt door hoye

ਜਿਤੁ ਪੀਤੈ ਮਤਿ ਦੂਰਿ ਹੋਇ

ਗੁਰੂ ਪਾਤਸ਼ਾਹ ਜੀ ਸੰਕੇਤਕ ਰਮਜ਼ ਭਰੀ ਸ਼ੈਲੀ ਵਿਚ ਇਸ਼ਾਰਾ ਦਿੰਦੇ ਹਨ ਕਿ ਸ਼ਰਾਬ ਇਸ ਸੰਸਾਰ ’ਚ ਇਕ ਵੱਡਾ ਵਿਕਾਰ ਹੈ ਅਤੇ ਹੋਰ ਅਨੇਕਾਂ ਵਿਕਾਰਾਂ ਦਾ ਮੂਲ ਆਧਾਰ ਹੈ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥ (ਪੰਨਾ 554)

ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਬਿਹਾਗੜਾ ਕੀ ਵਾਰ ਮਹਲਾ 4 ਵਿਚ ਦਰਜ ਇਸ ਪਾਵਨ ਸਲੋਕ ਦੇ ਮਾਧਿਅਮ ਦੁਆਰਾ ਮਨੁੱਖ-ਮਾਤਰ ਨੂੰ ਸ਼ਰਾਬ ਦੇ ਨਸ਼ੇ ਦੇ ਮਹਾਂ ਨੁਕਸਾਨ ਦਰਸਾਉਂਦੇ ਹੋਏ ਇਸ ਦੀ ਕੋਝੀ ਲ਼ਤ ਜਾਂ ਆਦਤ ਤੋਂ ਮਨੁੱਖ-ਮਾਤਰ ਨੂੰ ਬਚਾਉਂਦਿਆਂ ਪ੍ਰਭੂ-ਨਾਮ ਨਾਲ ਜੁੜਨ ਦਾ ਨਿਰਮਲ ਗੁਰਮਤਿ ਗਾਡੀ ਰਾਹ ਬਖ਼ਸ਼ਿਸ਼ ਕਰਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜੋ ਮਨੁੱਖ ਵਿਕਾਰਾਂ ਨਾਲ ਲਿਬੜਿਆ ਹੋਇਆ ਇਥੇ ਭਾਵ ਇਸ ਸੰਸਾਰ ’ਚ ਆਇਆ ਉਹ ਇਥੇ ਆ ਕੇ ਵਿਕਾਰਾਂ ਵਿਚ ਹੋਰ ਵਧੇਰੇ ਬੁਰੀ ਤਰ੍ਹਾਂ ਲਿਬੜਦਾ ਹੈ। ਗੁਰੂ ਪਾਤਸ਼ਾਹ ਜੀ ਸੰਕੇਤਕ ਰਮਜ਼ ਭਰੀ ਸ਼ੈਲੀ ਵਿਚ ਇਸ਼ਾਰਾ ਦਿੰਦੇ ਹਨ ਕਿ ਸ਼ਰਾਬ ਇਸ ਸੰਸਾਰ ’ਚ ਇਕ ਵੱਡਾ ਵਿਕਾਰ ਹੈ ਅਤੇ ਹੋਰ ਅਨੇਕਾਂ ਵਿਕਾਰਾਂ ਦਾ ਮੂਲ ਆਧਾਰ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਐਸਾ ਤਰਲ ਪਦਾਰਥ ਹੈ ਜਿਸ ਨੂੰ ਪੀਣ ਸਾਰ ਹੀ ਮਨੁੱਖ ਦੀ ਸੂਝ-ਬੂਝ ਉਸ ਤੋਂ ਪਰ੍ਹੇ ਹਟਣ ਲੱਗ ਪੈਂਦੀ ਹੈ ਭਾਵ ਸ਼ਰਾਬ ਨੂੰ ਪੀਣਾ ਸੂਝ-ਬੂਝ ਨੂੰ ਗੁਆਉਣ ਦੇ ਤੁਲ ਹੈ। ਪੀਣ ਵਾਲਾ ਅਵਾ-ਤਵਾ ਬੋਲਣ ਲੱਗਦਾ ਹੈ ਭਾਵ ਬੇਸਿਰ-ਪੈਰ ਗੱਲਾਂ ਕਰਨ ਲੱਗਦਾ ਹੈ। ਸ਼ਰਾਬ ਪੀਣ ਮਗਰੋਂ ਮਨੁੱਖ ਨੂੰ ਆਪਣੇ-ਪਰਾਏ ਦੀ ਸੋਝੀ ਵੀ ਨਹੀਂ ਰਹਿੰਦੀ। ਕਹਿਣ ਤੋਂ ਭਾਵ ਪੀਣ ਵਾਲਾ ਵਿਅਕਤੀ ਨਸ਼ੇ ਦੇ ਲੋਰ ’ਚ ਆਪਣੇ ਨੂੰ ਬਿਗਾਨਾ ਅਤੇ ਬਿਗਾਨੇ ਨੂੰ ਆਪਣਾ ਸਮਝਣ ਦੀ ਵੀ ਭੁੱਲ ਕਰਦਾ ਹੈ ਅਰਥਾਤ ਉਹ ਆਪਣੇ ਅਸਲ ਸ਼ੁਭਚਿੰਤਕਾਂ ਅਤੇ ਦੋਖੀਆਂ ਵਿਚਕਾਰ ਵਿਵੇਕਪੂਰਨ ਨਿਖੇੜਾ ਵੀ ਨਹੀਂ ਕਰ ਸਕਦਾ। ਇਹ ਉਹ ਤਰਲ ਪਦਾਰਥ ਹੈ ਜਿਸ ਨੂੰ ਪੀਣ ਨਾਲ ਮਾਲਕ ਪਰਮਾਤਮਾ ਦੇ ਦਰ ਤੋਂ ਧੱਕੇ ਮਿਲਦੇ ਹਨ ਭਾਵ ਪ੍ਰਭੂ-ਨਾਰਾਜ਼ਗੀ ਸਹਿਣੀ ਪੈਂਦੀ ਹੈ। ਜਿਸ ਨੂੰ ਪੀਣ ਨਾਲ ਮਾਲਕ ਭੁੱਲ ਜਾਂਦਾ ਹੈ ਅਤੇ ਮਾਲਕ ਦੇ ਦਰ ਤੋਂ, ਪਰਮਾਤਮਾ ਦੀ ਅਦਾਲਤ ਤੋਂ ਸਜ਼ਾ ਪ੍ਰਾਪਤ ਹੁੰਦੀ ਹੈ ਐਸੀ ਕੂੜੀ ਸ਼ਰਾਬ ਜਿੱਥੋਂ ਤਕ ਵੱਸ ਚੱਲੇ ਕਦਾਚਿਤ ਨਹੀਂ ਪੀਣੀ ਚਾਹੀਦੀ। ਅੰਤ ਵਿਚ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਮਨੁੱਖ ’ਤੇ ਪ੍ਰਭੂ ਦੀ ਕਿਰਪਾ ਬਖਸ਼ਿਸ਼ ਦੀ ਨਜ਼ਰ ਹੋ ਜਾਵੇ, ਜਿਸ ਮਨੁੱਖ ਨੂੰ ਨਾਮ ਰੂਪੀ ਨਸ਼ਾ ਮਿਲ ਜਾਵੇ, ਜਿਸ ਮਨੁੱਖ ਨੂੰ ਰੂਹਾਨੀ ਮਾਰਗ ਦੱਸਣ ਵਾਲਾ ਸੱਚਾ ਗੁਰੂ ਪ੍ਰਾਪਤ ਹੋ ਜਾਵੇ ਉਹ ਮਨੁੱਖ ਹਮੇਸ਼ਾਂ ਹੀ ਪ੍ਰਭੂ-ਨਾਮ ਦੀ ਮਸਤੀ ਵਿਚ ਵਿਚਰਦਾ ਹੈ ਅਤੇ ਉਸ ਨੂੰ ਪਰਮਾਤਮਾ ਦੇ ਸੁਹਣੇ ਘਰ ਵਿਚ ਟਿਕਾਣਾ ਮਿਲ ਜਾਂਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)