ਤੇ ਉਹ ਚੁੱਕ ਕੇ ਬਾਪ ਬੁੱਢੇ ਨੂੰ ਮੋਢਿਆਂ ’ਤੇ
ਅੱਜ ਸੁੱਟ ਆਉਣ ਲੱਗਾ ਸੀ।
ਵਗਦੇ ਦਰਿਆ ਦੇ ਵਿਚ,
ਬੁੱਢਾ ਜੋ ਬੋਝ ਸੀ,
ਬੁੱਢਾ ਜੋ ਰੋਟੀਆਂ ਦਾ ਖੌਅ ਸੀ।
ਬੁੱਢਾ ਜੋ ਨਿੱਤ ਬੋਲਦਾ ਰਹਿੰਦਾ ਸੀ।
ਬੁੱਢਾ ਜੋ ਬਹੁਤਾ ਸਿਆਣਾ ਬਣਦਾ ਸੀ।
ਬੁੱਢਾ ਉਹਨੇ ਮੋਢੇ ਤੋਂ ਉਤਾਰਿਆ।
ਬੁੱਢਾ ਡਰ ਗਿਆ।
ਉਹ ਸੁੱਟਣ ਹੀ ਲੱਗਾ ਸੀ ਕਿ ਬੁੱਢਾ
ਚੀਖ ਉੱਠਿਆ,
“ਨਾ ਉਏ ਬਹੁੜੀ ਖੁਦਾ ਦੀ
ਮੈਨੂੰ ਇਥੇ ਨਾ ਸੁੱਟੀਂ,
ਇਥੇ ਤਾਂ ਮੈਂ ਆਪਣੇ ਬਾਪ ਨੂੰ ਸੁੱਟਿਆ ਸੀ!”
ਮੁੰਡਾ ਸਿਰੋਂ ਲੈ ਕੇ ਪੈਰਾਂ ਤਕ ਕੰਬਿਆ,
ਕਿ ਇਹ ਸਿਲਸਿਲਾ ਹੋਰ ਕਿੰਨੀਆਂ ਕੁ ਪੀੜ੍ਹੀਆਂ ਚੱਲੇਗਾ।
ਬੁੱਢੇ ਨੂੰ ਮੁੜ ਮੋਢਿਆਂ ’ਤੇ ਚੁੱਕ ,
ਅੱਜ ਉਸ ਨੇ ਖੁਦ ਨੂੰ ਦਰਿਆ ਵਿਚ ਰੁੜ੍ਹਨੋਂ ਬਚਾ ਲਿਆ ਸੀ।
ਲੇਖਕ ਬਾਰੇ
ਪਿੰਡ ਬਲੇਹਰ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ।
- ਹੋਰ ਲੇਖ ਉਪਲੱਭਧ ਨਹੀਂ ਹਨ