editor@sikharchives.org

ਨਿੱਕੀਆਂ ਜਿੰਦਾਂ ਵੱਡਾ ਸਾਕਾ

ਧੰਨ ਦਾਦੀ ਦੇ ਪੋਤੇ, ਧੰਨ ਗੋਬਿੰਦ ਦੇ ਜਾਏ ਨੇ। ਨਿੱਕੀ ਉਮਰੇ ਵੱਡੇ ਸਾਕੇ ਕਰ ਦਿਖਲਾਏ ਨੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੂਬੇ ਦੇ ਰਉਂ ਨੂੰ ਵੇਖ ਕੇ ਕਾਜ਼ੀ ਨੇ ਸੀ ਫਤਵਾ ਲਾ ਦਿੱਤਾ।
ਚਿਣੋ ਜਿਉਂਦੇ ਨੀਹਾਂ ਦੇ ਵਿਚ ਹੁਕਮ ਸੁਣਾ ਦਿੱਤਾ।

ਝੱਟ ਸੂਬੇ ਦੇ ਹੁਕਮ ’ਤੇ ਆਇਆ ਇੱਟਾਂ ਗਾਰਾ ਸੀ।
ਪਲ ਦੇ ਵਿਚ ਪ੍ਰਬੰਧ ਮੁਕੰਮਲ ਹੋ ਗਿਆ ਸਾਰਾ ਸੀ।

ਦਸਮ-ਪਿਤਾ ਦੀਆਂ ਦੇਖੋ ਦੋ ਅਣ-ਖਿਲੀਆਂ ਕਲੀਆਂ ਸੀ।
ਜ਼ਾਲਮ ਸੂਬੇ ਨੀਹਾਂ ਦੇ ਵਿਚ ਕੀਤੀਆਂ ਖਲੀਆਂ ਸੀ।

ਪੱਥਰ-ਦਿਲ ਵੀ ਡੋਲ ਰਹੇ ਸੀ ਦੇਖ ਨਜ਼ਾਰੇ ਨੂੰ।
ਆਇਆ ਨਾ ਪਰ ਤਰਸ ਜ਼ਰਾ ਸੂਬੇ ਹਤਿਆਰੇ ਨੂੰ।

ਸ਼ੇਰ ਖਾਨ ਕੋਟਲੇ ਵਾਲੇ ਦਾ ਦਿਲ ਡੋਲਿਆ ਸੀ।
ਬੜੀ ਅਧੀਨਗੀ ਨਾਲ ਹੱਥ ਜੋੜ ਕੇ ਬੋਲਿਆ ਸੀ।

‘ਸ਼ਰ੍ਹਾ ਮੁਤਾਬਕ ਐਡਾ ਜ਼ੁਲਮ ਕਮਾਉਣਾ ਠੀਕ ਨਹੀਂ।
ਨਿੱਕੇ ਬੱਚਿਆਂ ਤਾਈਂ ਮਾਰ-ਮੁਕਾਉਣਾ ਠੀਕ ਨਹੀਂ।

ਲਓ ਪਿਤਾ ਨਾਲ ਟੱਕਰ ਮਸੂਮਾਂ ਦਾ ਕਸੂਰ ਨਹੀਂ।
ਪਿਓ ਦਾ ਬਦਲਾ ਬੱਚਿਆਂ ਤੋਂ ਲੈਣਾ ਦਸਤੂਰ ਨਹੀਂ।

ਬੜੇ ਪਵਿੱਤਰ ਅਤੇ ਮਾਸੂਮ ਇਹ ਛੋਟੇ ਬੱਚੇ ਨੇ।
ਰੱਬ ਵੱਲੋਂ ਵੀ ਅਜੇ ਤਕ ਹਰ ਪਾਸਿਓਂ ਸੱਚੇ ਨੇ।

ਜਾਣ ਦਿਓ ਇਨ੍ਹਾਂ ਨੂੰ ਐਡਾ ਪਾਪ ਕਮਾਓ ਨਾ।
ਕਾਲਖ ਦਾ ਇਹ ਟਿੱਕਾ ਆਪਣੇ ਮੱਥੇ ਲਾਓ ਨਾ।’

ਸੁਣ ਕੇ ਸਭ ਕੁਝ ਸੁੱਚਾ ਨੰਦ ਇਹ ਸਹਿ ਨਹੀਂ ਸਕਿਆ।
ਚੁੱਪ-ਚਾਪ ਉਹ ਕੁਰਸੀ ਉੱਤੇ ਬਹਿ ਨਹੀਂ ਸਕਿਆ।

ਝੱਟ ਬੋਲਿਆ ਸੂਬੇ ਤਾਈਂ, ‘ਗੱਲ ਵਿਚਾਰ ਲਓ।
ਮੁੜ ਕੇ ਸਮਾਂ ਨੀਂ ਮਿਲਣਾ ਹੱਥ ਅਕਲ ਨੂੰ ਮਾਰ ਲਓ।

ਸੱਪਾਂ ਦੇ ਪੁੱਤ ਕਦੇ ਬਾਦਸ਼ਾਹ, ਮਿੱਤ ਨਹੀਂ ਬਣਦੇ।
ਦੁੱਧ ਪਿਆਓ ਭਾਵੇਂ ਕਦਾਚਿਤ ਨਹੀਂ ਬਣਦੇ।’

ਵੈਰੀ ਦੇ ਪੁੱਤ ਮਸਾਂ ਤੁਹਾਡੇ ਅੜਿੱਕੇ ਆਏ ਨੇ।
ਹੋ ਜੂ ਭਾਰੀ ਗ਼ਲਤੀ ਜੇ ਹੁਣ ਛੱਡ-ਛਡਾਏ ਨੇ।’

ਬਲਦੀ ਉੱਤੇ ਤੇਲ ਸੁੱਚੇ ਪਾਪੀ ਨੇ ਪਾ ਦਿੱਤਾ।
ਸੁਲਗ ਰਹੀ ਸੀ ਅੱਗ ਓਸ ਨੂੰ ਲਾਂਬੂ ਲਾ ਦਿੱਤਾ।

ਗੱਲਾਂ ਸੁਣ ਕੇ ਫਿਰ ਸੂਬਾ ਗੁੱਸੇ ਨਾਲ ਭਰਿਆ ਸੀ।
ਚਿਹਰਾ ਆਪਣਾ ਲਾਲ ਜਲਾਦਾਂ ਵੱਲ ਨੂੰ ਕਰਿਆ ਸੀ।

ਬੋਲਿਆ ਬੜਾ ਗੜ੍ਹਕ ਕੇ ਹੁਕਮ ਵਜਾਉਂਦੇ ਕਿਉਂ ਨਹੀਂ ਹੋ?
ਬੱਚਿਆਂ ਤਾਈਂ ਨੀਹਾਂ ਵਿਚ ਖੜ੍ਹਾਉਂਦੇ ਕਿਉਂ ਨਹੀਂ ਹੋ?

ਹੁਕਮ ਮੰਨਿਆ ਰਾਜਾਂ ਨੇ ਨਾ ਦੇਰੀ ਲਾਈ ਸੀ।
ਵਿਚ ਖੜ੍ਹਾ ਕੇ ਨੀਹਾਂ ਦੇ ਕਰਤੀ ਚਿਣਵਾਈ ਸੀ।

ਦੋਵੇਂ ਪੋਤੇ ਜਾ ਦਾਦੇ ਦੇ ਚਰਨੀਂ ਲੱਗ ਗਏ।
ਬਣ ਕੇ ਦੀਵੇ ਸਰਹਿੰਦ ਦੀ ਧਰਤੀ ’ਤੇ ਜਗ ਗਏ।

ਲੱਖਾਂ ਆਏ ਤੂਫਾਨ ਕੋਈ ਬੁਝਾ ਨਹੀਂ ਸਕਿਆ।
ਲਾਲਾਂ ਵਰਗਾ ਕੋਈ ਪੂਰਨਾ ਪਾ ਨਹੀਂ ਸਕਿਆ।

ਧੰਨ ਦਾਦੀ ਦੇ ਪੋਤੇ, ਧੰਨ ਗੋਬਿੰਦ ਦੇ ਜਾਏ ਨੇ।
ਨਿੱਕੀ ਉਮਰੇ ਵੱਡੇ ਸਾਕੇ ਕਰ ਦਿਖਲਾਏ ਨੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)