ਦੱਸੇ ਤੈਨੂੰ ਬੰਦਿਆ ਗੁਰੂ ਨੇ ਬੜੇ ਅਸੂਲ।
ਪਰ ਤੂੰ ਉਨ੍ਹਾਂ ਨੂੰ ਭੁੱਲ ਕੇ ਗੱਲਾਂ ਕਰੇਂ ਫ਼ਜ਼ੂਲ।
ਕੇਸ ਗੁਰੂ ਦੀ ਮੋਹਰ ਨੇ, ਇਹ ਗੱਲ ਕਦੇ ਨਾ ਭੁੱਲ।
ਦੁਨੀਆਂ ਦੀ ਹੋਰ ਕੋਈ ਵੀ, ਵਸਤ ਨਾ ਇਨ੍ਹਾਂ ਤੁੱਲ।
ਜਾਤ-ਗੋਤ ਕੁਝ ਵੀ ਨਹੀਂ, ਇਹ ਹੈ ਮਾੜੀ ਸੋਚ।
ਤੂੰ ਤਾਂ ਸਿੱਖ ਹੈਂ ਗੁਰੂ ਦਾ, ਭਲਾ ਸਭਸ ਦਾ ਲੋਚ।
ਜਤ-ਸਤ ਦੀ ਕਰ ਪਾਲਣਾ, ਸੁੱਚਾ ਰੱਖ ਕਿਰਦਾਰ।
ਹਲਤ-ਪਲਤ ਫਿਰ ਆਪਣੇ, ਦੋਵੇਂ ਰਿਹਾ ਸੁਆਰ।
ਪੋਸਤ ਭੰਗ ਅਫੀਮ ਮਦ, ਛੱਡ ਇਨ੍ਹਾਂ ਦਾ ਸੰਗ।
ਨਾਮ ਖੁਮਾਰੀ ਨਾਲ ਤੂੰ, ਲੈ ਆਪਣਾ ਮਨ ਰੰਗ।
ਦੂਆ ਤੀਆ ਕੋਈ ਨਹੀਂ, ਤੇਰੇ ਸਭੇ ਭਰਾ।
ਊਚ-ਨੀਚ ਦਾ ਭੇਦ ਤੂੰ, ਮਨ ਤੋਂ ਦੂਰ ਭਜਾ।
ਇਕ ਪਲ ਨਾ ਕਰ ਵੱਖਰੇ, ਪਹਿਨੀਂ ਰੱਖ ਕਕਾਰ।
ਫਿਰ ਤੂੰ ਪੱਕਾ ਖਾਲਸਾ, ਕਦੇ ਨਾ ਆਵੇ ਹਾਰ।
ਜੇ ਤੂੰ ਰਹਿਣੀ ਵਿਚ ਹੈਂ, ਫੇਰ ਗੁਰੂ ਨਹੀਂ ਵੱਖ।
ਦੇਖਣ ਵਾਲੀ ਚਾਹੀਏ, ਤੇਰੇ ਕੋਲੇ ਅੱਖ।
ਜੇ ਇਹ ਸਭੇ ਅਸੂਲ ਤੂੰ, ਬੰਦਿਆ ਕਰੇਂ ਗ੍ਰਹਿਣ।
ਫੇਰ ਤਾਂ ਗੁਰੂ ਗ੍ਰੰਥ ਜੀ, ਅੰਗ-ਸੰਗ ਤੇਰੇ ਰਹਿਣ।
ਲੇਖਕ ਬਾਰੇ
(ਵਾਰਡ ਨੰ: 23, ਨੇੜੇ ਖਾਲਸਾ ਸਕੂਲ, ਖੰਨਾ-14140 ਲੁਧਿਆਣਾ)
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/July 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/March 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2008
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009
- ਸ. ਰਣਜੀਤ ਸਿੰਘhttps://sikharchives.org/kosh/author/%e0%a8%b8-%e0%a8%b0%e0%a8%a3%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2010