editor@sikharchives.org
Thaal Vich Tinn Vastu Payio

ਥਾਲ ਵਿਚਿ ਤਿੰਨਿ ਵਸਤੂ ਪਈਓ

ਰਮਜ਼ ਹੈ ਕਿ ਸੰਸਾਰਕ ਮਾਇਆ ਤੇ ਪਦਾਰਥਾਂ ’ਚ ਖਚਿਤ ਹੋ ਕੇ ਰੂਹਾਨੀ ਜੀਵਨ ਦੇ ਤਿੰਨ ਮੂਲ ਆਧਾਰ-ਸੱਚ, ਸੰਤੋਖ ਅਤੇ ਆਤਮਿਕ ਸੋਝੀ ਆਮ ਕਰਕੇ ਮਨੁੱਖ ਦੁਆਰਾ ਉਚਿਤ ਤੇ ਲੋੜੀਂਦੇ ਰੂਪ ’ਚ ਅਪਣਾਏ ਨਹੀਂ ਜਾਂਦੇ ਜਿਸ ਕਰਕੇ ਜੀਵਨ-ਉਦੇਸ਼ ਦੀ ਪੂਰਤੀ ਨਹੀਂ ਹੋ ਸਕਦੀ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥ (ਪੰਨਾ 1429)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ‘ਮੁੰਦਾਵਣੀ ਮਹਲਾ 5’ ਸਿਰਲੇਖ ਅਧੀਨ ਜਗਿਆਸੂ ਦੇ ਜੀਵਨ ਦੇ ਆਤਮਿਕ ਮਾਰਗ ’ਤੇ ਚੱਲਦਿਆਂ ਉੱਚਾ ਆਚਰਨ, ਸੰਤੋਖ ਅਤੇ ਰੂਹਾਨੀ ਸੋਝੀ ਦੀ ਜ਼ਰੂਰਤ ਅਤੇ ਮਹੱਤਵ ਦ੍ਰਿੜ੍ਹ ਕਰਾਉਂਦੇ ਹੋਏ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉੱਚੀ-ਸੁੱਚੀ ਵੱਥ ਨੂੰ ਮਨੁੱਖਾ ਜੀਵਨ ਵਿਚ ਅਮਲੀ ਰੂਪ ’ਚ ਅਪਣਾਉਣ ਦਾ ਨਿਰਮਲ ਤੇ ਅਰਥ ਭਰਪੂਰ ਉਪਦੇਸ਼ ਬਖਸ਼ਿਸ਼ ਕਰਦੇ ਹਨ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਜਿਸ ਮਨੁੱਖੀ ਹਿਰਦੇ ਰੂਪੀ ਥਾਲ ਵਿਚ ਤਿੰਨ ਵਸਤੂਆਂ-ਸੱਚ-ਆਚਾਰ/ਕਿਰਦਾਰ, ਸੰਤੋਖ ਅਤੇ ਸੂਝ/ਸੋਝੀ ਪੈ ਜਾਂਦੀਆਂ ਹਨ, ਜਿਸ ਹਿਰਦੇ ਅੰਦਰ ਮਾਲਕ ਪਰਮਾਤਮਾ ਦਾ ਅੰਮ੍ਰਿਤ ਰੂਪ ਨਿਰਮਲ ਤੇ ਸੁਖਾਵਾਂ ਆਸਰਾ ਹੁੰਦਾ ਹੈ ਜੇਕਰ ਉਹ ਹਿਰਦੇ ’ਚ ਪਏ ਇਸ ਅੰਮ੍ਰਿਤ ਰੂਪ ਪਦਾਰਥ ਨੂੰ ਉਚਿਤ ਢੰਗ-ਤਰੀਕੇ ਨਾਲ ਖਾਂਦਾ ਅਤੇ ਮਾਣਦਾ ਹੈ ਉਸ ਦਾ ਹੀ ਕਲਿਆਣ ਹੋ ਜਾਂਦਾ ਹੈ। ਕਹਿਣ ਤੋਂ ਭਾਵ ਮਨੁੱਖੀ ਹਿਰਦੇ ਰੂਪ ਥਾਲ ਵਿਚ ਸੱਚ ਆਚਰਨ ਸੰਤੋਖ ਅਤੇ ਆਤਮਿਕ ਸੋਝੀ ਰੂਪ ਤਿੰਨ ਪਦਾਰਥਾਂ ਦਾ ਹੋਣਾ ਅਧਿਆਤਮਿਕ ਜੀਵਨ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ। ਰਮਜ਼ ਹੈ ਕਿ ਸੰਸਾਰਕ ਮਾਇਆ ਤੇ ਪਦਾਰਥਾਂ ’ਚ ਖਚਿਤ ਹੋ ਕੇ ਰੂਹਾਨੀ ਜੀਵਨ ਦੇ ਤਿੰਨ ਮੂਲ ਆਧਾਰ-ਸੱਚ, ਸੰਤੋਖ ਅਤੇ ਆਤਮਿਕ ਸੋਝੀ ਆਮ ਕਰਕੇ ਮਨੁੱਖ ਦੁਆਰਾ ਉਚਿਤ ਤੇ ਲੋੜੀਂਦੇ ਰੂਪ ’ਚ ਅਪਣਾਏ ਨਹੀਂ ਜਾਂਦੇ ਜਿਸ ਕਰਕੇ ਜੀਵਨ-ਉਦੇਸ਼ ਦੀ ਪੂਰਤੀ ਨਹੀਂ ਹੋ ਸਕਦੀ। ਦੁਰਲੱਭ ਅਮੋਲਕ ਮਨੁੱਖਾ ਜੀਵਨ ਵਿਅਰਥ ਬੀਤ ਜਾਂਦਾ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਅਧਿਆਤਮ ਵਸਤੂ ਛੱਡੀ ਜਾਣ ਯੋਗ ਨਹੀਂ ਹੈ ਇਸ ਕਰਕੇ ਇਸ ਨੂੰ ਹਰ ਵੇਲੇ ਹਿਰਦੇ ਅੰਦਰ ਧਾਰਨ ਕਰਕੇ ਰੱਖੀਏ! ਸੰਸਾਰ ਤੇ ਸੰਸਾਰਿਕਤਾ ਦਾ ਅਗਿਆਨ ਹਨੇਰੇ ਰੂਪੀ ਸਮੁੰਦਰ ਨੂੰ ਪਰਮਾਤਮਾ ਦੇ ਚਰਨੀਂ ਲੱਗ ਕੇ ਤਰਿਆ ਜਾ ਸਕਦਾ ਹੈ ਅਤੇ ਫਿਰ ਜਗਿਆਸੂ ਨੂੰ ਹਰ ਪਾਸੇ ਉਹ ਪਰਮਾਤਮਾ ਵਿਆਪਤ ਦਿੱਸ ਆਉਂਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)