editor@sikharchives.org

2010-10 – ਗੁਰਬਾਣੀ ਵਿਚਾਰ – ਦੀਪਕੁ ਸਹਜਿ ਬਲੈ

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਮਾਲਕ! ਜਿਨ੍ਹਾਂ ਨੂੰ ਤੂੰ ਆਪ ਨਾਮ ਭਗਤੀ ਬਖ਼ਸ਼ ਦਿੰਦਾ ਹੈਂ ਉਹ ਜੀਵਨ ਰੂਪੀ ਕੱਤਕ ਦੇ ਮਹੀਨੇ ਸਿਰਫ ਤੇਰੀ ਹੀ ਆਸ ਰੱਖਦੇ ਹਨ।
ਬੁੱਕਮਾਰਕ ਕਰੋ (0)
Please login to bookmark Close

ਪੜਨ ਦਾ ਸਮਾਂ: 1 ਮਿੰਟ

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥12॥ (ਪੰਨਾ 1109)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹਮਾਹਾ ਰਾਗ ਤੁਖਾਰੀ ਦੀ ਇਸ ਪਾਵਨ ਪਦੇ ਦੁਆਰਾ ਕੱਤਕ ਮਹੀਨੇ ਦੇ ਆਪਣੇ ਸਮੇਂ ਦੇ ਪ੍ਰਾਕ੍ਰਿਤਕ ਵਾਤਾਵਰਨ, ਰੁੱਤ- ਵਰਣਨ, ਇਥੋਂ ਦੇ ਖੇਤੀ-ਸਭਿਆਚਾਰ ਅਤੇ ਲੋਕ ਜੀਵਨ ਦੇ ਰਮਜ਼ ਭਰਪੂਰ ਬਿੰਬਾਂ ਤੇ ਪ੍ਰਤੀਕਾਂ ਦੇ ਮਾਧਿਅਮ ਨਾਲ ਮਨੁੱਖੀ ਆਤਮਾ ਨੂੰ ਵਿਕਾਰਾਂ ਭਰਪੂਰ ਜੀਵਨ-ਢੰਗ ਤੋਂ ਛੁਟਕਾਰਾ ਪਾਉਂਦਿਆਂ ਪਰਮਾਤਮਾ ਦੇ ਸੱਚੇ ਨਾਮ ਦਾ ਆਸਰਾ ਲੈਂਦਿਆਂ ਮਨੁੱਖਾ ਜੀਵਨ ਦਾ ਦੁਰਲੱਭ ਅਵਸਰ ਸਫਲ ਕਰਨ ਦਾ ਗੁਰਮਤਿ ਮਾਰਗ ਬਖ਼ਸ਼ਿਸ਼ ਕਰਦੇ ਹਨ।

ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫ਼ਰਮਾਨ ਕਰਦੇ ਹਨ ਕਿ ਹੇ ਭਾਈ! ਆਪਣੇ ਕਰਮਾਂ ਜਾਂ ਅਮਲਾ ਮੁਤਾਬਕ ਕੱਤਕ ਦੇ ਮਹੀਨੇ ਵਿਚ ਜਿਵੇਂ ਕਿਰਸਾਨ ਮੁੰਜੀ ਮਕੱਈ ਆਦਿ ਤਿਆਰ ਫਸਲ ਦੀ ਕਟਾਈ ਕਰਕੇ ਉਪਜ ਹਾਸਲ ਕਰਕੇ ਆਪਣੀ ਛਿਮਾਹੀ ਦੀ ਕੀਤੀ ਕਮਾਈ ਆਪਣੇ ਪੱਲੇ ਪੁਆ ਲੈਂਦਾ ਹੈ ਇਵੇਂ ਹੀ ਮਨੁੱਖਾ ਜੀਵਨ ਰੂਪੀ ਕੱਤਕ ਦੇ ਮਹੀਨੇ ਵਿਚ ਜਿਵੇਂ ਪਰਮਾਤਮਾ ਨੂੰ ਠੀਕ ਲੱਗਾ ਮਨੁੱਖੀ ਆਤਮਾ ਰੂਪੀ ਕਿਰਸਾਨ ਨੇ ਇਸ ਮਾਤ-ਲੋਕ, ਇਸ ਸੰਸਾਰ ’ਚ ਆਪਣੇ ਚੰਗੇ ਜਾਂ ਮਾੜੇ ਕਰਮਾਂ ਦੇ ਅਨੁਰੂਪ ਚੰਗੇ ਜਾਂ ਮਾੜੇ, ਇਕੱਤ੍ਰਿਤ ਸੰਸਕਾਰਾਂ ਦੇ ਰੂਪ ਵਿਚ ਚੰਗਾ ਜਾਂ ਮਾੜਾ ਫਲ ਪਾ ਲਿਆ। ਜਿਸ ਆਤਮਾ ਨੇ ਮੂਲ ਤੱਤ ਨੂੰ ਅਥਵਾ ਤੇਲ ਨੂੰ ਬਾਲ ਲਿਆ ਭਾਵ ਆਪਣੇ ਸੁਆਸਾਂ ਨੂੰ ਪਰਮਾਤਮਾ ਦੇ ਨਾਮ ਦਾ ਤੇਲ ਜੁਟਾ ਲਿਆ ਉਸ ਆਤਮਾ ਦਾ ਸੱਚੇ ਗਿਆਨ ਦਾ ਦੀਵਾ ਸਹਿਜੇ ਹੀ ਬਲ ਪੈਂਦਾ ਹੈ।

ਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੀ ਜੀਵ ਇਸਤਰੀ ਦੇ, ਆਤਮਾ ਰੂਪੀ ਦੀਵੇ ਨੂੰ ਨਾਮ ਰੂਪੀ ਤੇਲ ਮਿਲਦਾ ਹੈ ਉਹ ਪਿਆਰੇ ਪ੍ਰੀਤਮ ਨਾਲ ਮਿਲ ਪੈਂਦੀ ਹੈ ਅਤੇ ਪ੍ਰਸੰਨਚਿਤ ਅਤੇ ਚਾਅ ਤੇ ਵਿਸਮਾਦ ’ਚ ਰਸ ਮਾਣਦੀ ਹੈ। ਮਨੁੱਖ-ਮਾਤਰ ਦੋ ਤਰ੍ਹਾਂ ਦੇ ਹਨ। ਪਹਿਲੀ ਤਰ੍ਹਾਂ ਦੀ ਮਨਮੁਖ ਜੀਵ ਇਸਤਰੀ ਔਗੁਣਾਂ ਨਾਲ ਗ੍ਰਸੀ ਜਾ ਕੇ ਵਿਕਾਰਾਂ ਦੇ ਢਹੇ ਚੜ੍ਹ ਜਾਂਦੀ ਹੈ ਪਰ ਦੂਜੀ ਤਰ੍ਹਾਂ ਦੀ ਗੁਣਾਂ ਦਾ ਸੰਚਾਰ ਕਰਨ ਵਾਲੀ ਵਿਕਾਰਾਂ ਨੂੰ ਮਾਰ ਲਵੇਗੀ।

ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਮਾਲਕ! ਜਿਨ੍ਹਾਂ ਨੂੰ ਤੂੰ ਆਪ ਨਾਮ ਭਗਤੀ ਬਖ਼ਸ਼ ਦਿੰਦਾ ਹੈਂ ਉਹ ਜੀਵਨ ਰੂਪੀ ਕੱਤਕ ਦੇ ਮਹੀਨੇ ਸਿਰਫ ਤੇਰੀ ਹੀ ਆਸ ਰੱਖਦੇ ਹਨ। ਉਹ ਅਰਦਾਸ ਕਰਦੇ ਹਨ ਕਿ ਹੇ ਮਾਲਕ! ਸਾਡੇ ਹਿਰਦੇ ਦੇ ਕਪਾਟ ਖੋਲ੍ਹ ਦਿਓ, ਆਪ ਦਾ ਇਕ ਘੜੀ ਦਾ ਵਿਛੋੜਾ ਛੇ ਮਹੀਨੇ ਦੇ ਵਿਛੋੜੇ ਦੇ ਤੁਲ ਅਸਹਿ ਹੈ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)