editor@sikharchives.org
Har Jas Likhan N Jaye

ਹਰਿ ਜਸੁ ਲਿਖਨੁ ਨ ਜਾਇ

ਇਸ ਪਾਵਨ ਸਲੋਕ ਦੁਆਰਾ ਭਗਤ ਜੀ ਦਾ ਗੁੱਝਾ ਸੰਕੇਤ ਅਧਿਆਤਮਕ ਖੇਤਰ ਵਿਚ ਪਰਮਾਤਮਾ ਦੀ ਵਡਿਆਈ ਦਰਸਾਉਣ ਹਿਤ ਲੱਗੇ ਸਮੂਹ ਕਲਮਕਾਰਾਂ ਵੱਲ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥ (ਪੰਨਾ 1368)

ਇਸ ਪਾਵਨ ਸਲੋਕ ਦੁਆਰਾ ਭਗਤ ਕਬੀਰ ਜੀ ਸਰਬ ਸ਼ਕਤੀਮਾਨ, ਸਰਬ ਵਿਆਪਕ, ਬੇਅੰਤ ਤੇ ਅਨੰਤ ਪਰਮਾਤਮਾ ਦੀ ਅਸੀਮ ਅਪਾਰ ਵਡਿਆਈ ਉਜਾਗਰ ਕਰਦੇ ਹੋਏ ਮਨੁੱਖ-ਮਾਤਰ ਨੂੰ ਉਸ ਦਾ ਅੰਤ ਪਾਉਣ ਵਾਲਾ ਹਠ-ਮਾਰਗ ਤਿਆਗ ਕੇ ਉਸ ਨੂੰ ਸ੍ਰਿਸ਼ਟੀ ਦੇ ਕਣ- ਕਣ ’ਚ ਰਮਿਆ ਮਹਿਸੂਸ ਕਰਨ ਤੇ ਵਿਸਮਾਦ ਦੇ ਆਵੇਸ਼ ’ਚ ਪ੍ਰਭੂ-ਮਹਿਮਾ ’ਚ ਮਖ਼ਮੂਰ ਰਹਿੰਦਿਆਂ ਮਨੁੱਖਾ ਜਨਮ ਸਫਲ ਕਰਨ ਦਾ ਗੁਰਮਤਿ ਮਾਰਗ ਬਖ਼ਸ਼ਿਸ਼ ਕਰਦੇ ਹਨ।

ਭਗਤ ਕਬੀਰ ਜੀ ਫ਼ਰਮਾਨ ਕਰਦੇ ਹਨ ਕਿ ਜੇਕਰ ਮੈਂ ਸੱਤਾਂ ਹੀ ਸਮੁੰਦਰਾਂ ਭਾਵ ਧਰਤੀ ’ਤੇ ਵਿਦਮਾਨ ਸਾਰੇ ਹੀ ਸਾਗਰਾਂ ਦੇ ਜਲ ਨੂੰ ਸਿਆਹੀ ਹੀ ਬਣਾ ਲਵਾਂ; ਜੇਕਰ ਮੈਂ ਬਨ ਰਾਜੇ ਅਰਥਾਤ ਸਮੂਹ ਬਨਸਪਤੀ-ਰੁੱਖਾਂ, ਬੂਟਿਆਂ, ਵੇਲਾਂ ਆਦਿ ਦੀ ਕਲਮ ਬਣਾ ਲਵਾਂ; ਜੇਕਰ ਮੈਂ ਕੁੱਲ ਧਰਤੀ ਨੂੰ ਕਾਗਜ਼ ਬਣਾ ਲਵਾਂ ਤਾਂ ਵੀ ਪੂਰਨ ਰੂਪ ਵਿਚ ਪਰਮਾਤਮਾ ਦੀ ਅਪਾਰ, ਅਨੰਤ, ਬੇਅੰਤ ਵਡਿਆਈ ਲਿਖਣ ’ਚ ਨਹੀਂ ਆ ਸਕਦੀ।

ਭਗਤ ਜੀ ਦਾ ਗੁੱਝਾ ਸੰਕੇਤ ਅਧਿਆਤਮਕ ਖੇਤਰ ਵਿਚ ਪਰਮਾਤਮਾ ਦੀ ਵਡਿਆਈ ਦਰਸਾਉਣ ਹਿਤ ਲੱਗੇ ਸਮੂਹ ਕਲਮਕਾਰਾਂ ਵੱਲ ਹੈ। ਸਭ ਕਲਮਕਾਰ ਆਪਣੀ-ਆਪਣੀ ਸਮਰੱਥਾ ਮੁਤਾਬਕ ਹਰਿ-ਜੱਸ ਕਥਨ ਕਰਦੇ ਹਨ। ਬੇਸ਼ੱਕ ਇਹ ਭਲਾ ਸੁਕਰਮ ਹੈ, ਇਸ ਦਾ ਮਹੱਤਵ ਅਵੱਸ਼ ਹੈ ਪਰੰਤੂ ਜੇਕਰ ਕੋਈ ਕਲਮਕਾਰ ਇਸ ਖ਼ਿਆਲ ਨੂੰ ਕਰਨ ਲੱਗੇ ਕਿ ਉਸ ਦੁਆਰਾ ਲਿਖਿਆ ਪ੍ਰਭੂ-ਜੱਸ ਅੰਤਮ ਹੈ ਤਾਂ ਇਹ ਉਸ ਦਾ ਭਰਮ-ਮਾਤਰ ਹੀ ਹੋ ਸਕਦਾ ਹੈ। ਇਹ ਮਨੋਭਾਵ ਉਸ ਨੂੰ ਪਰਮਾਤਮਾ ਰੂਪੀ ਮੂਲ ਸੋਮੇ ਨਾਲ ਜੋੜਨ ਵਿਚ ਘੱਟ ਹੀ ਸਹਾਇਕ ਹੋ ਸਕੇਗਾ ਸਗੋਂ ਉਸ ਨੂੰ ਉਸ ਪਰਮ ਸ਼ਕਤੀ ਤੋਂ ਦੂਰ ਰੱਖਣ ਵਾਸਤੇ ਵੀ ਜ਼ਿੰਮੇਵਾਰ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਅੰਕਿਤ ਪਹਿਲੀ ਪਾਵਨ ਬਾਣੀ ਜਪੁ ਜੀ ਸਾਹਿਬ ’ਚ ਆਪਣੇ ਸਿੱਖਾਂ ਦੀ ਆਦਰਸ਼ ਅਗਵਾਈ ਕੀਤੀ ਹੈ:

ਵਡਾ ਸਾਹਿਬੁ ਊਚਾ ਥਾਉ॥
ਊਚੇ ਉਪਰਿ ਊਚਾ ਨਾਉ॥
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਜੇਵਡੁ ਆਪਿ ਜਾਣੈ ਆਪਿ ਆਪਿ॥
ਨਾਨਕ ਨਦਰੀ ਕਰਮੀ ਦਾਤਿ॥ (ਪੰਨ 5)

ਹਠ-ਧਰਮ ਛੱਡ ਕੇ ਸਹਿਜ ਸੁਭਾਵਕ ਪ੍ਰਭੂ ਦੇ ਅਨੰਤ-ਬੇਅੰਤ ਗੁਣਾਂ ਦੀ ਵਿਚਾਰ ਤੇ ਇਨ੍ਹਾਂ ਗੁਣਾਂ ਦਾ ਸੰਚਾਰ ਕਰਨਾ ਹੀ ਗੁਰਮਤਿ ਵਿਚ ਪ੍ਰਵਾਨ ਹੈ। ਸੱਚੀ ਮਹਿਮਾ ’ਚ ਲਿਖਿਆ/ ਉਚਾਰਿਆ ਹਰ ਸ਼ਬਦ, ਹਰ ਛੰਦ ਤੇ ਹਰ ਕਾਵਿ-ਰੂਪ ਭਲਾ ਹੈ। ਸ਼ਬਦਾਂ, ਛੰਦਾਂ ਤੇ ਕਾਵਿ-ਰੂਪਾਂ ਦੀਆਂ ਕਲਾਬਾਜ਼ੀਆਂ ਦੇ ਭਰਮ ’ਚ ਵਿਚਰਨ ਤੋਂ ਬਚਣਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)